ਦਿੱਲੀ ਦੇ ਹਸਪਤਾਲ ''ਚ ਦਾਖਲ ਅਦਾਕਾਰ ਮਨੋਜ ਬਾਜਪੇਈ ਦੇ ਪਿਤਾ

Friday, Sep 17, 2021 - 05:21 PM (IST)

ਦਿੱਲੀ ਦੇ ਹਸਪਤਾਲ ''ਚ ਦਾਖਲ ਅਦਾਕਾਰ ਮਨੋਜ ਬਾਜਪੇਈ ਦੇ ਪਿਤਾ

ਮੁੰਬਈ- ਅਦਾਕਾਰਾ ਮਨੋਜ ਬਾਜਪੇਈ ਇਨੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ਦੀ ਸ਼ੂਟਿੰਗ ਦੇ ਲਈ ਕੇਰਲਾ 'ਚ ਸਨ ਪਰ ਪਿਤਾ ਦੀ ਤਬੀਅਤ ਨੂੰ ਲੈ ਕੇ ਖਬਰ ਮਿਲਣ ਤੋਂ ਬਾਅਦ ਉਹ ਅਫਰਾ-ਤਫੜੀ 'ਚ ਆਪਣੇ ਪਿਤਾ ਅਤੇ ਪਰਿਵਾਰ ਦੇ ਕੋਲ ਵਾਪਸ ਆਏ ਹਨ। ਜੀ ਹਾਂ, ਮਨੋਜ ਬਾਜਪੇਈ ਦੇ ਪਿਤਾ ਦੀ ਤਬੀਅਤ ਕਾਫੀ ਗੰਭੀਰ ਹੈ ਅਤੇ ਉਨ੍ਹਾਂ ਨੂੰ ਦਿੱਲੀ ਦੇ ਹਸਪਤਾਲ 'ਚ ਦਾਖਲ ਕੀਤਾ ਗਿਆ ਹੈ।
ਇਕ ਸੂਤਰ ਅਨੁਸਾਰ ਮਨੋਜ ਬਾਜਪੇਈ ਦੇ ਪਿਤਾ ਦੀ ਹਾਲਤ ਕਾਫੀ ਨਾਜ਼ੁਕ ਹੈ। ਖਬਰ ਸੁਣਨ ਤੋਂ ਬਾਅਦ ਮਨੋਜ ਆਪਣੇ ਪਿਤਾ ਅਤੇ ਆਪਣੇ ਪਰਿਵਾਰ ਦੇ ਨਾਲ ਦਿੱਲੀ ਪਹੁੰਚ ਗਏ। ਉਹ ਕੇਰਲ 'ਚ ਆਪਣੇ ਪ੍ਰੋਜੈਕਟ ਦੀ ਸ਼ੂਟਿੰਗ ਕਰ ਰਹੇ ਸਨ। ਹਾਲਾਂਕਿ ਪਿਤਾ ਦੀ ਹੈਲਥ ਨੂੰ ਲੈ ਕੇ ਅਦਾਕਾਰ ਵਲੋਂ ਕੋਈ ਅਪਡੇਟ ਸਾਹਮਣੇ ਨਹੀਂ ਆਇਆ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮਨੋਜ ਬਾਜਪੇਈ ਇਕ ਅਪਰਾਧਿਕ ਮਾਣਹਾਨੀ ਸ਼ਿਕਾਇਤ ਲਈ ਕਾਫੀ ਚਰਚਾ 'ਚ ਹਨ। ਉਨ੍ਹਾਂ ਨੇ ਕਮਾਲ ਰਾਸ਼ਿਦ ਖਾਨ ਦੇ ਖਿਲਾਫ ਇੰਦੌਰ ਦੀ ਇਕ ਅਦਾਲਤ 'ਚ ਪਟੀਸ਼ਨ ਦਾਇਰ ਕੀਤੀ ਹੈ। ਅਦਾਕਾਰ ਨੇ ਕੇਆਰਕੇ ਨੇ ਇਕ ਵਿਵਾਦਿਤ ਟਵੀਟ ਤੋਂ ਬਾਅਦ ਇਨ੍ਹਾਂ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ। ਕੇਆਰਕੇ ਨੇ ਆਪਣੇ ਟਵੀਟ 'ਚ ਉਨ੍ਹਾਂ ਦੀ ਆਖਿਰੀ ਓਟੀਟੀ ਰਿਲੀਜ਼ 'ਦਿ ਫੈਮਿਲੀ ਮੈਨ 2' ਦੇ ਬਾਰੇ 'ਚ ਕਾਫੀ ਘਟੀਆ ਬੋਲਿਆ ਸੀ ਅਤੇ ਮਨੋਜ ਬਾਜਪੇਈ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਸੀ।


author

Aarti dhillon

Content Editor

Related News