ਅਦਾਕਾਰ ਮਨੀਸ਼ ਪਾਲ ਨੇ ਬਦਲੀ ਆਪਣੀ ਲੁੱਕ, ਵੀਡੀਓ ਸਾਂਝੀ ਕਰਕੇ ਕੀਤਾ ਸਭ ਨੂੰ ਹੈਰਾਨ

03/25/2021 2:54:28 PM

ਨਵੀਂ ਦਿੱਲੀ: ਆਪਣੀ ਕਮਾਲ ਦੀ ਐਕਟਿੰਗ ਨਾਲ ਧਮਾਲ ਮਚਾਉਣ ਵਾਲੇ ਅਦਾਕਾਰ ਮਨੀਸ਼ ਪਾਲ ਸੋਸ਼ਲ ਮੀਡੀਆ ’ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਆਏ ਦਿਨ ਵੱਖਰੀ-ਵੱਖਰੀ ਲੁੱਕ ਦੀਆਂ ਵੀਡੀਓਜ਼, ਪਲ-ਪਲ ਦੀ ਖ਼ਬਰ ਆਪਣੇ ਪ੍ਰਸ਼ੰਸਕਾਂ ਨੂੰ ਮਨੀਸ਼ ਦੇਣਾ ਨਹੀਂ ਭੁੱਲਦੇ। 
ਕੋਰੋਨਾ ਤੋਂ ਠੀਕ ਹੋਣ ਤੋਂ ਬਾਅਦ ਮਨੀਸ਼ ਪਾਲ ਦੀ ਬਦਲੀ ਲੁੱਕ
ਹਾਲ ਹੀ ’ਚ ਆਪਣੀ ਲੁੱਕ ਨੂੰ ਲੈ ਕੇ ਮਨੀਸ਼ ਵੱਲੋਂ ਸਾਂਝੀ ਕੀਤੀ ਇਸ ਖ਼ਾਸ ਵੀਡੀਓ ਨੂੰ ਦੇਖ ਕੇੇ ਪ੍ਰਸ਼ੰਸਕ ਹੈਰਾਨ ਹੋਣ ਵਾਲੇ ਹਨ ਕਿ ਕੀ ਇਹ ਕਿਸੇ ਫ਼ਿਲਮ ਦੀ ਤਿਆਰੀ ਤਾਂ ਨਹੀਂ। ਆਪਣੇ ਵਾਲ਼ਾਂ ਲਈ ਮਨੀਸ਼ ਦੀ ਇਹ ਤਿਆਰੀ, ਕੀ ਆਉਣ ਵਾਲੇ ਦਿਨਾਂ ’ਚ ਕਿਸੇ ਖ਼ਾਸ ਰੋਲ ਦਾ ਖਦਸ਼ਾ ਤਾਂ ਨਹੀਂ।ਉਂਝ ਤਾਂ ਜਨਾਬ ਜਿਥੇ ਵੀ ਰਹਿੰਦੇ ਹਨ ਮਾਹੌਲ ਨੂੰ ਖੁਸ਼ਹਾਲ ਬਣਾ ਦਿੰਦੇ ਹਨ। ਵੀਡੀਓ ’ਚ ਵੀ ਹਰਫਨਮੌਲਾ ਮਨੀਸ਼ ਦੀ ਸ਼ਰਾਰਤ ਨਜ਼ਰ ਆਈ ਹੈ। ਵੀਡੀਓ ਨੂੰ ਸਾਂਝੀ ਕਰਕੇ ਮਨੀਸ਼ ਲਿਖਦੇ ਹਨ ਕਿ ਮੈਂ ਇਕੱਲਾ ਨਹੀਂ ਜੋ ਆਪਣੇ ਵਾਲ਼ਾਂ ਦੇ ਨਾਲ ਕਾਫ਼ੀ ਐਕਸਪੈਰੀਮੈਂਟ ਕਰਦਾ ਹਾਂ ਇਹ ਉਹ ਆਦਮੀ ਹੱਥਾਂ ’ਚ ਕੈਚੀ ਲੈ ਕੇ ਜਾਦੂ ਕਰਦਾ ਹੈ @aalimhakim ਮੇਰਾ ਭਰਾ।

 
 
 
 
 
 
 
 
 
 
 
 
 
 
 

A post shared by Maniesh Paul (@manieshpaul)


ਉਂਝ ਵਾਲ਼ਾਂ ਦੇ ਇਸ ਬਲਿਊ ਹਾਈਲਾਈਟ ਇਫੈਕਟ ਨੂੰ ਪ੍ਰਸ਼ੰਸਕ ਕਾਫ਼ੀ ਪਸੰਦ ਕਰ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਧਰਮਾ ਪ੍ਰੋਡੈਕਸ਼ਨ ਦੀ ਆਉਣ ਵਾਲੀ ਫ਼ਿਲਮ ‘ਜੁਗ ਜੁਗ ਜਿਓ’ ’ਚ ਮਨੀਸ਼ ਨੇ ਪੰਜਾਬੀ ਮੁੰਡੇ ਦੇ ਕਿਰਦਾਰ ਲਈ ਭਾਰ ਵੀ ਵਧਾਇਆ ਅਤੇ ਉਹ ਇਸ ਫ਼ਿਲਮ ਨੂੰ ਲੈ ਕੇ ਕਾਫ਼ੀ ਮਿਹਨਤ ਵੀ ਕਰ ਰਹੇ ਹਨ। ਫ਼ਿਲਮ ’ਚ ਮਨੀਸ਼ ਦੇ ਨਾਲ ਅਦਾਕਾਰ ਵਰੁਣ ਧਵਨ, ਕਿਆਰਾ ਅਡਵਾਣੀ, ਨੀਤੂ ਕਪੂਰ ਅਤੇ ਅਨਿਲ ਕਪੂਰ ਵੀ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਫ਼ਿਲਮ ਦੀ ਸ਼ੂਟਿੰਗ ਨਾਲ ਮੁੰਬਈ ਆਉਣ ਤੋਂ ਬਾਅਦ ਮਨੀਸ਼ ਕੋਰੋਨਾ ਦੀ ਲਪੇਟ ’ਚ ਆ ਗਏ ਸਨ ਪਰ ਹੁਣ ਉਨ੍ਹਾਂ ਨੇ ਆਪਣੇ ਆਪ ਨੂੰ ਇਕਦਮ ਠੀਕ ਕਰ ਲਿਆ ਹੈ। 
ਹਾਲ ਹੀ ’ਚ ਮਨੀਸ਼ ਦੀ ਸ਼ਾਰਟ ਫ਼ਿਲਮ ‘ਹਿਚਕੀ’ ਨੂੰ ਅਦਾਕਾਰ ਅਮਿਤਾਭ ਬੱਚਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝਾ ਕਰਕੇ ਉਨ੍ਹਾਂ ਨੂੰ ਢੇਰ ਸਾਰੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਸਨ। ਵੈਸੇ ਤਾਂ ਮਨੀਸ਼ ਨੇ ਆਪਣੀ ਅਦਾਕਾਰੀ ਨਾਲ ਬਾਲੀਵੁੱਡ ਸਿਤਾਰਿਆਂ ਦੇ ਦਿਲ ’ਚ ਜਗ੍ਹਾ ਬਣਾ ਲਈ ਹੈ ਅਤੇ ਹੁਣ ਫ਼ਿਲਮਾਂ ’ਚ ਉਨ੍ਹਾਂ ਦੀ ਮੌਜੂਦਗੀ, ਮਨੀਸ਼ ਦੇ ਬੁਲੰਦ ਸਿਤਾਰਿਆਂ ਦਾ ਪ੍ਰਮਾਣ ਦੇ ਰਹੇ ਹਨ। 


Aarti dhillon

Content Editor

Related News