ਅਦਾਕਾਰ John Abraham ਨੇ ਮਨੂ ਭਾਕਰ ਦੇ ਮੈਡਲ ਨਾਲ ਦਿੱਤਾ ਪੋਜ਼, ਲੋਕਾਂ ਨੇ ਕੀਤਾ ਟ੍ਰੋਲ

Thursday, Aug 08, 2024 - 03:58 PM (IST)

ਅਦਾਕਾਰ John Abraham ਨੇ ਮਨੂ ਭਾਕਰ ਦੇ ਮੈਡਲ ਨਾਲ ਦਿੱਤਾ ਪੋਜ਼, ਲੋਕਾਂ ਨੇ ਕੀਤਾ ਟ੍ਰੋਲ

ਨਵੀਂ ਦਿੱਲ਼ੀ- ਬਾਲੀਵੁੱਡ ਅਦਾਕਾਰ ਜਾਨ ਅਬ੍ਰਾਹਮ ਨੇ ਹਾਲ ਹੀ 'ਚ ਓਲੰਪਿਕ ਡਬਲ ਕਾਂਸੀ ਤਮਗਾ ਜੇਤੂ ਮਨੂ ਭਾਕਰ ਨਾਲ ਮੁਲਾਕਾਤ ਕੀਤੀ ਅਤੇ ਬੁੱਧਵਾਰ ਨੂੰ ਉਨ੍ਹਾਂ ਨਾਲ ਇੱਕ ਤਸਵੀਰ ਸਾਂਝੀ ਕੀਤੀ। ਇਸ ਦੌਰਾਨ ਉਸ ਨੂੰ ਇਸ ਲਈ ਤਾਰੀਫ ਘੱਟ ਅਤੇ ਆਲੋਚਨਾ ਦਾ ਜ਼ਿਆਦਾ ਸਾਹਮਣਾ ਕਰਨਾ ਪਿਆ, ਕਿਉਂਕਿ ਵੱਡੀ ਗਿਣਤੀ 'ਚ ਅਜਿਹੇ ਯੂਜ਼ਰਸ ਸਨ, ਜਿਨ੍ਹਾਂ ਨੇ ਅਦਾਕਾਰ ਦੇ ਹੱਥ 'ਚ ਮਨੂ ਵੱਲੋਂ ਜਿੱਤੇ ਗਏ ਮੈਡਲ ਨੂੰ ਪਸੰਦ ਨਹੀਂ ਕੀਤਾ।

PunjabKesari

ਜੌਨ ਅਬ੍ਰਾਹਮ ਵੱਲੋਂ ਮਨੂ ਭਾਕਰ ਦਾ ਤਗਮਾ ਫੜ੍ਹ ਕੇ ਤਸਵੀਰ ਖਿਚਵਾਉਣਾ ਦਰਸ਼ਕਾਂ ਵੱਲੋਂ ਪਸੰਦ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਦਾ ਕਹਿਣਾ ਹੈ ਕਿ ਜੌਨ ਅਬ੍ਰਾਹਮ ਨੂੰ ਮਨੂ ਦੇ ਮੈਡਲਾਂ ਨੂੰ ਛੂਹਣਾ ਜਾਂ ਫੜਨਾ ਨਹੀਂ ਚਾਹੀਦਾ ਸੀ, ਜੋ ਉਸ ਨੇ ਆਪਣੀ ਮਿਹਨਤ ਨਾਲ ਜਿੱਤਿਆ ਸੀ। ਕੁਝ ਲੋਕਾਂ ਦਾ ਕਹਿਣਾ ਹੈ ਕਿ ਮਨੂ ਤਸਵੀਰ ਖਿਚਵਾਉਣ ਲਈ ਆਸਾਨੀ ਨਾਲ ਦੋਵੇਂ ਮੈਡਲ ਆਪਣੇ ਕੋਲ ਰੱਖ ਸਕਦੀ ਸੀ।ਇਕ ਯੂਜ਼ਰ ਨੇ ਸ਼ੇਅਰ ਕੀਤੀ ਗਈ ਇਸ ਤਸਵੀਰ 'ਤੇ ਕਮੈਂਟ ਕਰਦਿਆਂ ਲਿਖਿਆ ਹੈ ਕਿ ਮਾਫ਼ ਕਰਨਾ, ਪਰ ਤੁਹਾਨੂੰ ਕਿਸੇ ਹੋਰ ਦੁਆਰਾ ਜਿੱਤੇ ਗਏ ਮੈਡਲ ਨੂੰ ਛੂਹਣ ਦਾ ਕੋਈ ਅਧਿਕਾਰ ਨਹੀਂ ਹੈ। 

ਇਹ ਖ਼ਬਰ ਵੀ ਪੜ੍ਹੋ -  ਰਣਵੀਰ ਸ਼ੋਰੀ ਨੇ ਕ੍ਰਿਤਿਕਾ ਮਲਿਕ ਨੂੰ ਕੀਤਾ KISS, ਗੁੱਸੇ 'ਚ ਆਏ ਯੂਟਿਊਬਰ ਅਰਮਾਨ ਮਲਿਕ ਦਾ ਵੀਡੀਓ ਹੋਇਆ ਵਾਇਰਲ

ਦੱਸ ਦੇਈਏ ਕਿ ਮਨੂ ਭਾਕਰ ਬੁੱਧਵਾਰ ਸਵੇਰੇ ਭਾਰਤ ਪਹੁੰਚ ਗਈ ਸੀ। ਨਵੀਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਨ੍ਹਾਂ ਦਾ ਨਿੱਘਾ ਸੁਆਗਤ ਕੀਤਾ ਗਿਆ। ਓਲੰਪਿਕ ਤਮਗਾ ਜੇਤੂ ਮਨੂ ਭਾਕਰ ਦੇ ਦੇਸ਼ ਪਰਤਨ ਦੀ ਖ਼ੁਸ਼ੀ ਵਿਚ ਲੋਕਾਂ ਦਾ ਹਵਾਈ ਅੱਡੇ ਉੱਤੇ ਭਾਰੀ ਇਕੱਠ ਸੀ।ਜ਼ਿਕਰਯੋਗ ਹੈ ਕਿ ਮਨੂ ਭਾਕਰ ਨੇ ਪੈਰਿਸ ਓਲੰਪਿਕ 'ਚ 10 ਮੀਟਰ ਏਅਰ ਪਿਸਟਲ ਮੁਕਾਬਲੇ 'ਚ ਕਾਂਸੀ ਦਾ ਤਗਮਾ ਜਿੱਤ ਕੇ ਭਾਰਤ ਦੀ ਪੈਰਿਸ ਤਗਮਾ ਸੂਚੀ ਦੀ ਸ਼ੁਰੂਆਤ ਕੀਤੀ। ਇਸ ਦੇ ਇਲਾਵਾ ਉਸ ਨੇ 10 ਮੀਟਰ ਮਿਕਸਡ ਟੀਮ ਏਅਰ ਪਿਸਟਲ ਮੁਕਾਬਲੇ 'ਚ ਸਰਬਜੋਤ ਸਿੰਘ ਦੇ ਨਾਲ ਭਾਰਤ ਦੇ ਲਈ ਦੂਜਾ ਕਾਂਸੀ ਦਾ ਤਗਮਾ ਜਿੱਤ ਕੇ ਦੇਸ਼ ਦਾ ਮਾਨ ਵਧਾਇਆ। ਦੇਸ਼ ਮਨੂ ਭਾਕਰ ਉੱਤੇ ਮਾਨ ਕਰ ਰਿਹਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News