ਡਰੱਗ ਮਾਮਲਾ : ਅਦਾਕਾਰ ਅਰਮਾਨ ਕੋਹਲੀ 14 ਦਿਨ ਦੀ ਜੁਡੀਸ਼ੀਅਲ ਹਿਰਾਸਤ 'ਚ
Thursday, Sep 02, 2021 - 11:32 AM (IST)
ਮੁੰਬਈ (ਬਿਊਰੋ) - ਮੁੰਬਈ ਦੀ ਇਕ ਅਦਾਲਤ ਨੇ ਨਸ਼ੀਲੀਆਂ ਵਸਤਾਂ ਸਬੰਧੀ ਮਾਮਲੇ ਵਿਚ ਗ੍ਰਿਫ਼ਤਾਰ ਬਾਲੀਵੁੱਡ ਅਦਾਕਾਰ ਅਰਮਾਨ ਕੋਹਲੀ ਦੀ ਐੱਨ. ਸੀ. ਬੀ. ਦੀ ਹਿਰਾਸਤ ਖ਼ਤਮ ਹੋਣ ਪਿਛੋਂ ਬੁੱਧਵਾਰ ਉਨ੍ਹਾਂ ਨੂੰ 14 ਦਿਨ ਦੀ ਜੁਡੀਸ਼ੀਅਲ ਹਿਰਾਸਤ 'ਚ ਭੇਜ ਦਿੱਤਾ। ਇਸ ਦੇ ਤੁਰੰਤ ਬਾਅਦ ਅਰਮਾਨ ਕੋਹਲੀ ਨੇ ਅਦਾਲਤ 'ਚ ਜ਼ਮਾਨਤ ਦੀ ਪਟੀਸ਼ਨ ਦਾਇਰ ਕੀਤੀ। ਐੱਨ. ਸੀ. ਬੀ. ਨੇ ਮੁੰਬਈ 'ਚ ਕੋਹਲੀ ਦੇ ਨਿਵਾਸ ਵਿਖੇ ਛਾਪਾ ਮਾਰ ਕੇ 28 ਅਗਸਤ ਨੂੰ ਉਸ ਨੂੰ ਗ੍ਰਿਫ਼ਤਾਰ ਕੀਤਾ ਸੀ।
ਇਹ ਖ਼ਬਰ ਵੀ ਪੜ੍ਹੋ - Naseeruddin Shah ਦੀ ਭਾਰਤੀ ਮੁਸਲਮਾਨਾਂ ਨੂੰ ਸਲਾਹ, Taliban ਦੀ ਜਿੱਤ 'ਤੇ ਜਸ਼ਨ ਮਨਾਉਣ ਵਾਲੇ ਖ਼ੁਦ ਨੂੰ ਪੁੱਛਣ ਇਹ ਸੁਆਲ
ਜ਼ਿਕਰਯੋਗ ਹੈ ਕਿ 27 ਅਗਸਤ ਦੀ ਰਾਤ ਟੀਵੀ ਅਦਾਕਾਰ ਗੌਰਵ ਦੀਕਸ਼ਤ ਨੂੰ ਡਰੱਗਜ਼ ਰੱਖਣ ਦੇ ਦੋਸ਼ 'ਚ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਗ੍ਰਿਫ਼ਤਾਰ ਕੀਤਾ ਸੀ। ਇਹ ਗ੍ਰਿਫ਼ਤਾਰੀ ਗੌਰਵ ਦੇ ਘਰੋਂ 'ਐੱਮਡੀ' ਤੇ 'ਚਰਸ' ਵਰਗੀਆਂ ਪਾਬੰਦੀਸ਼ੁਦਾ ਡਰੱਗਜ਼ ਮਿਲਣ ਤੋਂ ਬਾਅਦ ਕੀਤੀ ਗਈ।
ਇਹ ਖ਼ਬਰ ਵੀ ਪੜ੍ਹੋ - ਅੱਜ ਕਰਨ ਔਜਲਾ ਆਪਣੇ ਪ੍ਰਸ਼ੰਸਕਾਂ ਨੂੰ ਦੇਣਗੇ ਇਹ ਖ਼ਾਸ ਸਰਪ੍ਰਾਈਜ਼, ਜਾਣੋ ਕੀ ਹੈ ਖ਼ਾਸ
ਐੱਨ. ਆਈ. ਏ. ਅਨੁਸਾਰ ਅਦਾਕਾਰ ਏਜਾਜ਼ ਖ਼ਾਨ ਨੇ ਪੁੱਛਗਿੱਛ ਵਿਚ ਗੌਰਵ ਦਾ ਨਾਂ ਲਿਆ ਸੀ ਜਿਨ੍ਹਾਂ ਦੀ ਨਿਸ਼ਾਨਦੇਹੀ 'ਤੇ ਇਹ ਕਾਰਵਾਈ ਕੀਤੀ ਗਈ। ਟਾਈਮਜ਼ ਦੀ ਰਿਪੋਰਟ ਅਨੁਸਾਰ ਐੱਨਸੀਬੀ ਦੀ ਟੀਮ ਨੇ ਇਸ ਸਾਲ ਅਪ੍ਰੈਲ 'ਚ ਵੀ ਗੌਰਵ ਦੇ ਘਰ ਛਾਪੇਮਾਰੀ ਕੀਤੀ ਸੀ। ਰੇਡ ਦੌਰਾਨ ਗੌਰਵ ਦੇ ਘਰੋਂ ਐੱਮਡੀ, ਐੱਮਡੀਐੱਮਏ ਤੇ ਚਰਸ ਬਰਾਮਦ ਹੋਣ ਦੀ ਗੱਲ ਕਹੀ ਗਈ ਸੀ। ਰੇਡ ਦੌਰਾਨ ਗੌਰਵ ਘਰ 'ਚ ਮੌਜੂਦ ਨਹੀਂ ਸਨ, ਐੱਨਸੀਬੀ ਨੂੰ ਫਲੈਟ 'ਚ ਦੇਖ ਕੇ ਉਹ ਭੱਜ ਗਏ ਸਨ। ਇਕ ਹੋਰ ਰਿਪੋਰਟ ਅਨੁਸਾਰ ਐੱਨਸੀਬੀ ਅਧਿਕਾਰੀ ਨੇ ਕਿਹਾ ਕਿ ਅਦਾਕਾਰ ਨੂੰ ਅਦਾਲਤ 'ਚ ਪੇਸ਼ ਕਰ ਕੇ ਕਸਟੱਡੀ ਦੀ ਮੰਗ ਕੀਤੀ ਜਾਵੇਗੀ।
ਇਹ ਖ਼ਬਰ ਵੀ ਪੜ੍ਹੋ - ਬੀਨੂੰ ਢਿੱਲੋਂ ਵਲੋਂ ਜਲ੍ਹਿਆਂਵਾਲਾ ਬਾਗ ਦੇ ਨਵੀਨੀਕਰਨ ਦਾ ਵਿਰੋਧ, ‘ਸ਼ਹੀਦਾਂ ਦੀ ਯਾਦਗਾਰ ਨਾਲ ਛੇੜਛਾੜ ਮਨਜ਼ੂਰ ਨਹੀਂ’