ਅਦਾਕਾਰ ਅਰਜੁਨ ਕਪੂਰ ਨੇ ਜਾਨ੍ਹਵੀ ਕਪੂਰ ਅਤੇ ਖੁਸ਼ੀ ਕਪੂਰ ਨਾਲ ਰਿਸ਼ਤੇ ਨੂੰ ਲੈ ਕੇ ਕੀਤਾ ਖੁਲਾਸਾ

Sunday, Jul 04, 2021 - 03:10 PM (IST)

ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਰਜੁਨ ਕਪੂਰ ਆਪਣੇ ਬੇਬਾਕ ਬਿਆਨਾਂ ਲਈ ਜਾਣੇ ਜਾਂਦੇ ਹਨ। ਹਾਲ ਹੀ ਵਿੱਚ ਉਸ ਨੇ ਆਪਣੀ ਭੈਣ ਜਾਨ੍ਹਵੀ ਕਪੂਰ ਅਤੇ ਖੁਸ਼ੀ ਕਪੂਰ ਨੂੰ ਲੈ ਕੇ ਕਈ ਖੁਲਾਸੇ ਕੀਤੇ ਹਨ। ਉਸ ਨੇ ਕਿਹਾ ਹੈ ਕਿ ਸ਼੍ਰੀਦੇਵੀ ਦੀ ਮੌਤ ਤੋਂ ਬਾਅਦ ਉਹ ਜਾਨ੍ਹਵੀ ਕਪੂਰ ਅਤੇ ਖੁਸ਼ੀ ਕਪੂਰ ਦੇ ਨੇੜੇ ਆ ਗਿਆ ਹੈ ਪਰ ਉਹ ਅੱਜ ਵੀ ਦੋ ਵੱਖ-ਵੱਖ ਪਰਿਵਾਰ ਹਨ ਅਤੇ ਇਕੱਠੇ ਰਹਿਣ ਦੀ ਕੋਸ਼ਿਸ਼ ਕਰ ਰਹੇ ਹਨ। ਅਰਜੁਨ ਨੇ ਇੱਕ ਇੰਟਰਵਿਉ ਵਿਚ ਗੱਲਬਾਤ ਕਰਦੇ ਹੋਏ ਕਿਹਾ, ‘ਜੇ ਮੈਂ ਕਹਾਂ ਕਿ ਅਸੀਂ ਇਕ ਆਦਰਸ਼ ਪਰਿਵਾਰ ਹਾਂ ਤਾਂ ਇਹ ਬਿਲਕੁਲ ਗ਼ਲਤ ਹੋਵੇਗਾ। ਇਹ ਵੱਖਰੀ ਸੋਚ ਬਾਰੇ ਨਹੀਂ ਹੈ ਪਰ ਅਸੀਂ ਅਜੇ ਵੀ ਵੱਖਰੇ ਪਰਿਵਾਰ ਹਾਂ ਜੋ ਇਕਜੁੱਟ ਹੋਣ ਅਤੇ ਇਕੱਠੇ ਰਹਿਣ ਦੀ ਕੋਸ਼ਿਸ਼ ਕਰ ਰਹੇ ਹਾਂ।

PunjabKesari

ਸਾਡੇ ਕੋਲ ਇਕੱਠਿਆਂ ਸ਼ਾਨਦਾਰ ਸਮਾਂ ਹੈ ਪਰ ਅਸੀਂ ਅਜੇ ਵੀ ਇਕਾਈ ਨਹੀਂ ਹਾਂ। ਅਰਜੁਨ ਕਪੂਰ ਨੇ ਕਿਹਾ ਕਿ ਮੈਂ ਝੂਠ ਨਹੀਂ ਬੋਲਣਾ ਚਾਹੁੰਦਾ ਕਿ ਹਰ ਚੀਜ਼ ਸੰਪੂਰਨ ਹੈ। ਇਹ ਸੰਪੂਰਨ ਨਹੀਂ ਹੋ ਸਕਦਾ, ਕਿਉਂਕਿ ਅਸੀਂ ਅਜੇ ਵੀ ਚੀਜ਼ਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੇ ਹਾਂ’। ਤੁਹਾਨੂੰ ਦੱਸ ਦਿੰਦੇ ਹਾਂ ਕਿ ਬੋਨੀ ਕਪੂਰ ਨੇ 1983 ਵਿੱਚ ਮੋਨਾ ਸ਼ੌਰੀ ਨਾਲ ਵਿਆਹ ਕਰਵਾ ਲਿਆ ਅਤੇ 1996 ਵਿੱਚ ਦੋਹਾਂ ਦਾ ਤਲਾਕ ਹੋ ਗਿਆ। ਅਰਜੁਨ ਕਪੂਰ ਅਤੇ ਅੰਸ਼ੁਲਾ ਕਪੂਰ ਬੋਨੀ ਅਤੇ ਮੋਨਾ ਦੇ ਬੱਚੇ ਹਨ। ਜਦੋਂ ਕਿ ਜਾਨ੍ਹਵੀ ਤੇ ਖੁਸ਼ੀ ਸ਼੍ਰੀਦੇਵੀ ਦੀਆਂ ਧੀਆਂ ਹਨ।


Aarti dhillon

Content Editor

Related News