''ਪੁਸ਼ਪਾ'' ਫੇਮ ਅੱਲੂ ਅਰਜੁਨ ਪੁਲਸ ਸਾਹਮਣੇ ਹੋਏ ਪੇਸ਼

Monday, Jan 06, 2025 - 02:30 PM (IST)

''ਪੁਸ਼ਪਾ'' ਫੇਮ ਅੱਲੂ ਅਰਜੁਨ ਪੁਲਸ ਸਾਹਮਣੇ ਹੋਏ ਪੇਸ਼

ਮੁੰਬਈ - ‘ਪੁਸ਼ਪਾ 2’ ਦੇ ਪ੍ਰੀਮੀਅਰ ਦੌਰਾਨ ਇਕ ਸਿਨੇਮਾਘਰ ’ਚ ਭਾਜੜ ਮਚਣ ਦੌਰਾਨ ਇਕ ਔਰਤ ਦੀ ਹੋਈ ਮੌਤ ਦੇ ਮਾਮਲੇ ’ਚ ਤੇਲਗੂ ਅਦਾਕਾਰ ਅੱਲੂ ਅਰਜੁਨ ਐਤਵਾਰ ਪੁਲਸ ਦੇ ਸਾਹਮਣੇ ਪੇਸ਼ ਹੋਏ। ਪੁਲਸ ਨੇ ਕਿਹਾ ਕਿ ਅਰਜੁਨ ਚਿੱਕੜਪੱਲੀ ਥਾਣੇ ਦੇ ਐੱਸ. ਐੱਚ. ਓ. ਦੇ ਸਾਹਮਣੇ ਪੇਸ਼ ਹੋਏ, ਅਦਾਲਤੀ ਰਸਮਾਂ ਪੂਰੀਆਂ ਕੀਤੀਆਂ ਤੇ ਚਲੇ ਗਏ।

ਇਹ ਵੀ ਪੜ੍ਹੋ- ਫ਼ਿਲਮ 'ਐਮਰਜੈਂਸੀ' ਦਾ ਟਰੇਲਰ ਰਿਲੀਜ਼, ਕੰਗਨਾ ਕਹਿੰਦੀ- ਸਿਆਸਤ 'ਚ ਕੋਈ ਸਕਾ ਨਹੀਂ...

ਕੇਸ ’ਚ ਮੁਲਜ਼ਮ ਨੰਬਰ 11 ਵਜੋਂ ਨਾਮਜ਼ਦ ਅਰਜੁਨ ਨੂੰ ਸ਼ਹਿਰ ਦੀ ਇਕ ਅਦਾਲਤ ਨੇ 3 ਜਨਵਰੀ ਨੂੰ ਨਿਯਮਿਤ ਜ਼ਮਾਨਤ ਦਿੱਤੀ ਸੀ। ਅਦਾਲਤ ਦੇ ਨਿਰਦੇਸ਼ਾਂ ਅਨੁਸਾਰ ਅਰਜੁਨ ਨੂੰ 2 ਮਹੀਨਿਆਂ ਦੀ ਮਿਆਦ ਜਾਂ ਚਾਰਜਸ਼ੀਟ ਦਾਇਰ ਹੋਣ ਤੱਕ ਹਰ ਐਤਵਾਰ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਜਾਂਚ ਅਧਿਕਾਰੀ ਦੇ ਸਾਹਮਣੇ ਪੇਸ਼ ਹੋਣਾ ਪਵੇਗਾ।

ਇਹ ਵੀ ਪੜ੍ਹੋ- ਹੋਟਲ ਪਹੁੰਚੀ ਕੁੜੀ ਨੇ ਰਾਤ ​​1 ਵਜੇ ਮੈਨੇਜਰ ਤੋਂ ਕੀਤੀ ਅਜੀਬ ਮੰਗ

ਅੱਲੂ ਅਰਜੁਨ ਨੂੰ ਅਦਾਲਤ ਨੂੰ ਸੂਚਿਤ ਕੀਤੇ ਬਿਨਾਂ ਆਪਣਾ ਰਿਹਾਇਸ਼ੀ ਪਤਾ ਨਾ ਬਦਲਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਜਾਜ਼ਤ ਤੋਂ ਬਿਨਾਂ ਵਿਦੇਸ਼ ਜਾਣ ’ਤੇ ਵੀ ਰੋਕ ਲਾ ਦਿੱਤੀ ਗਈ ਹੈ। ਇਹ ਸ਼ਰਤਾਂ ਉਦੋਂ ਤੱਕ ਲਾਗੂ ਰਹਿਣਗੀਆਂ ਜਦੋਂ ਤੱਕ ਕੇਸ ਦਾ ਫੈਸਲਾ ਨਹੀਂ ਹੋ ਜਾਂਦਾ।

ਇਹ ਵੀ ਪੜ੍ਹੋ - ਭਾਰਤ ਕੋਚੇਲਾ ਤੋਂ ਵੀ ਵੱਡੇ ਸੰਗੀਤ ਸਮਾਰੋਹਾਂ ਦੀ ਮੇਜ਼ਬਾਨੀ ਕਰ ਸਕਦੈ : ਦਿਲਜੀਤ ਦੋਸਾਂਝ

4 ਦਸੰਬਰ ਨੂੰ ਹੈਦਰਾਬਾਦ ਦੇ ਸੰਧਿਆ ਸਿਨੇਮਾਘਰ ’ਚ ‘ਪੁਸ਼ਪਾ 2’ ਦੇ ਪ੍ਰੀਮੀਅਰ ਦੌਰਾਨ ਅਦਾਕਾਰ ਦੀ ਇਕ ਝਲਕ ਵੇਖਣ ਲਈ ਪ੍ਰਸ਼ੰਸਕਾਂ ’ਚ ਭਾਜੜ ਮਚ ਗਈ ਸੀ। ਇਸ ਦੌਰਾਨ ਇਕ 35 ਸਾਲਾ ਔਰਤ ਦੀ ਮੌਤ ਹੋ ਗਈ ਸੀ ਤੇ ਉਸ ਦਾ 8 ਸਾਲਾ ਪੁੱਤਰ ਜ਼ਖ਼ਮੀ ਹੋ ਗਿਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News