ਅਦਾਕਾਰ ਅਕਸ਼ੈ ਕੁਮਾਰ ਨੇ ਐੱਲ.ਓ.ਸੀ ਨਾਲ ਲੱਗਦੇ ਪਿੰਡ ਦੇ ਸਕੂਲ ਨੂੰ ਦਿੱਤੇ ਇਕ ਕਰੋੜ, ਪੜ੍ਹੋ ਪੂਰੀ ਖ਼ਬਰ
Friday, Jun 18, 2021 - 03:24 PM (IST)
ਮੁੰਬਈ: ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨੇ ਜੰਮੂ-ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ ਨਾਲ ਜੁੜੀ ਐੱਲ.ਓ.ਸੀ ਦੇ ਕੋਲ ਤੁਲੈਲ ਪਿੰਡ ਦੇ ਸਕੂਲ ਦੀ ਬਿਲਡਿੰਗ ਲਈ ਇਕ ਕਰੋੜ ਰੁਪਏ ਦੀ ਰਾਸ਼ੀ ਦਾਨ ਦਿੱਤੀ ਹੈ। ਇਸ ਸਕੂਲ ਦਾ ਨਾਂ ਉਨ੍ਹਾਂ ਦੇ ਪਿਤਾ ਹਰਿ ਓਮ ਦੇ ਨਾਂ ’ਤੇ ਰੱਖਿਆ ਜਾਵੇਗਾ। ਅਕਸ਼ੈ ਕੁਮਾਰ ਨੇ ਅੱਜ ਦਾ ਦਿਨ ਬਾਰਡਰ ’ਤੇ ਰਹਿਣ ਵਾਲੇ ਜਵਾਨਾਂ ਨਾਲ ਮਨਾਇਆ। ਇਸ ਮੌਕੇ ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਹਨ। ਉਨ੍ਹਾਂ ਨੇ ਕਈ ਲੋਕਾਂ ਦੀ ਮਦਦ ਵੀ ਕੀਤੀ ਹੈ। ਉਨ੍ਹਾਂ ਨੇ ਜਵਾਨਾਂ ਨਾਲ ਕਾਫ਼ੀ ਸਮਾਂ ਬਤੀਤ ਕੀਤਾ।
ਅਕਸ਼ੈ ਕੁਮਾਰ ਨੇ ਬਾਰਡਰ ਸਕਿਓਰਿਟੀ ਫੋਰਟ ਜਾਂ ਬੀ.ਐੱਸ.ਐੱਫ. ਦੇ ਜਵਾਨਾਂ ਨਾਲ ਕਾਫ਼ੀ ਦਿਲਚਸਪ ਸਮਾਂ ਗੁਜਾਰਿਆ। ਉਹ ਉਨ੍ਹਾਂ ਨਾਲ ਡਾਂਸ ਵੀ ਕਰਦੇ ਨਜ਼ਰ ਆਏ। ਹੁਣ ਉਨ੍ਹਾਂ ਨੇ ਸਰਹੱਦ ’ਚ ਸਥਿਤ ਇਕ ਪਿੰਡ ਦੇ ਸਕੂਲ ਨੂੰ ਇਕ ਰੁਪਏ ਦੀ ਰਾਸ਼ੀ ਦੇਣ ਦਾ ਫ਼ੈਸਲਾ ਲਿਆ ਹੈ। ਇਸ ਤੋਂ ਪਹਿਲਾਂ ਅਕਸ਼ੈ ਕੁਮਾਰ ਦੀਆਂ ਐੱਲ.ਓ.ਸੀ ਨਾਲ ਕਈ ਤਸਵੀਰਾਂ ਸਾਹਮਣੇ ਆਈਆਂ ਸੀ। ਇਸ ’ਚ ਉਹ ਬੀ.ਐੱਸ.ਐੱਫ ਦੇ ਜਵਾਨਾਂ ਨਾਲ ਡਾਂਸ ਕਰਦੇ ਨਜ਼ਰ ਆਏ ਸੀ। ਉੱਥੇ ਹੀ ਇਕ ਹੋਰ ਤਸਵੀਰ ’ਚ ਉਹ ਬੀ.ਐੱਸ.ਐੱਫ ਦੇ ਜਵਾਨਾਂ ਨਾਲ ਸਰਹੱਦ ਨਾਲ ਲੱਗਦੇ ਪਿੰਡਾਂ ’ਚ ਜਾਂਦੇ ਨਜ਼ਰ ਆਏ ਸਨ। ਉੱਥੇ ਹੀ ਇਕ ਹੋਰ ਤਸਵੀਰ ’ਚ ਉਹ ਬੀ.ਐੱਸ.ਐੱਫ. ਦੇ ਜਵਾਨਾਂ ਨਾਲ ਤਸਵੀਰ ਖਿੱਚਵਾਉਂਦੇ ਨਜ਼ਰ ਆਏ ਸਨ।
ਅਕਸ਼ੈ ਕੁਮਾਰ ਫ਼ਿਲਮੀ ਅਦਾਕਾਰ ਹਨ। ਉਨ੍ਹਾਂ ਨੇ ਕਈ ਫ਼ਿਲਮਾਂ ’ਚ ਅਹਿਮ ਭੂਮਿਕਾ ਨਿਭਾਈ ਹੈ। ਇਸ ਤੋਂ ਇਲਾਵਾ ਉਹ ਕਈ ਫ਼ਿਲਮਾਂ ’ਚ ਆਰਮੀ ਅਫ਼ਸਰ ਦੀ ਭੂਮਿਕਾ ਵੀ ਨਿਭਾ ਚੁੱਕੇ ਹਨ। ਉਨ੍ਹਾਂ ਦੀਆਂ ਫ਼ਿਲਮਾਂ ਕਾਫ਼ੀ ਪਸੰਦ ਕੀਤੀਆਂ ਗਈਆਂ ਹਨ। ਅਕਸ਼ੈ ਕੁਮਾਰ ਸੋਸ਼ਲ ਮੀਡੀਆ ’ਤੇ ਵੀ ਕਾਫ਼ੀ ਸਰਗਰਮ ਰਹਿੰਦੇ ਹਨ। ਉਹ ਅਕਸਰ ਆਪਣੇ ਫੈਨਜ਼ ਦੇ ਨਾਲ ਗੱਲਬਾਤ ਕਰਦੇ ਹਨ। ਅਕਸ਼ੈ ਕੁਮਾਰ ਨੇ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਵੀ ਲੋਕਾਂ ਦੀ ਜੰਮ ਕੇ ਸਹਾਇਤਾ ਕੀਤੀ ਹੈ। ਉਨ੍ਹਾਂ ਨੇ ਪੀ.ਐੱਮ ਕੇਅਰ ਫੰਡ ’ਚ 25 ਕਰੋੜ ਰੁਪਏ ਦੀ ਰਾਸ਼ੀ ਦਾਨ ਕੀਤੀ ਸੀ।