ਅਭਿਨੈ ਮੇਰੀ ਪਹਿਲੀ ਪਸੰਦ ਨਹੀਂ : ਤਨੁਜ ਵੀਰਵਾਨੀ

Saturday, May 07, 2016 - 02:24 PM (IST)

ਨਵੀਂ ਦਿੱਲੀ : ਬਾਲੀਵੁੱਡ ਅਦਾਕਾਰ ਅਤੇ ਰਤੀ ਅਗਨੀਹੋਤਰੀ ਦੇ ਬੇਟੇ ਤਨੁਜ ਵੀਰਵਾਨੀ ਦਾ ਕਹਿਣਾ ਹੈ ਕਿ ਅਭਿਨੈ ਕਰਨਾ ਉਨ੍ਹਾਂ ਦੀ ਪਹਿਲੀ ਪਸੰਦ ਨਹੀਂ ਹੈ। ਜਾਣਕਾਰੀ ਅਨੁਸਾਰ ਤਨੁਜ ਨੇ ਇਸ ਤੋਂ ਪਹਿਲਾਂ ਵੀ ''ਚਾਂਸ ਪੇ ਡਾਂਸ'', ''ਆਓ ਵਿਸ਼ ਕਰੇ'' ਵਰਗੀਆਂ ਫਿਲਮਾਂ ''ਚ ਸਹਾਇਕ ਨਿਰਦੇਸ਼ਨ ਵਜੋਂ ਕੰਮ ਕੀਤਾ ਹੈ। ਤਨੁਜ ਦੀ ਫਿਲਮ ''ਵਨ ਨਾਈਟ ਸਟੈਂਡ'' ਕਲ ਹੀ ਰਿਲੀਜ਼ ਹੋਈ ਹੈ, ਜਿਸ ''ਚ ਉਨ੍ਹਾਂ ਨਾਲ ਸੰਨੀ ਲਿਓਨ ਵੀ ਮੁਖ ਭੂਮਿਕਾ ''ਚ ਹਨ। ਤਨੁਜ ਨੇ ਕਿਹਾ, ''''ਅਭਿਨੈ ਮੇਰੀ ਪਹਿਲੀ ਪਸੰਦ ਨਹੀਂ ਸੀ। ਮੈਂ ਇਸ ਤੋਂ ਪਹਿਲਾਂ ਸਹਾਇਕ ਨਿਰਦੇਸ਼ਕ ਸੀ ਪਰ ਮੈਨੂੰ ਲੱਗਦਾ ਹੈ ਕਿ ਮਾਂ ਦਾ ਕਲਾਕਾਰ ਹੋਣ ਕਾਰਨ ਮੈਂ ਵੀ ਅਭਿਨੈ ਵੱਲ ਰੁੱਖ ਕੀਤਾ ਹੈ। ਸਹਾਇਕ ਨਿਰਦੇਸ਼ਨ ਦਾ ਅਨੁਭਵ ਸੱਚਮੁੱਚ ਕਾਫੀ ਲਾਭਦਾਇਕ ਹੁੰਦਾ ਹੈ।''''


Related News