ਆਬੂਧਾਬੀ ਨੇ ਬਣਾਇਆ ਅਦਾਕਾਰ ਰਣਵੀਰ ਸਿੰਘ ਨੂੰ ਬ੍ਰਾਂਡ ਅੰਬੈਸਡਰ

Thursday, May 04, 2023 - 12:15 PM (IST)

ਆਬੂਧਾਬੀ ਨੇ ਬਣਾਇਆ ਅਦਾਕਾਰ ਰਣਵੀਰ ਸਿੰਘ ਨੂੰ ਬ੍ਰਾਂਡ ਅੰਬੈਸਡਰ

ਆਬੂਧਾਬੀ (ਬਿਊਰੋ)- 'ਐਕਸਪੀਰੀਅੰਸ ਆਬੂਧਾਬੀ' ਨੇ ਬਾਲੀਵੁੱਡ ਸੁਪਰਸਟਾਰ ਅਤੇ ਪੌਪ ਕਲਚਰ ਆਈਕਨ ਰਣਵੀਰ ਸਿੰਘ ਨੂੰ ਬ੍ਰਾਂਡ ਅੰਬੈਸਡਰ ਬਣਾਇਆ ਹੈ, ਜੋ ਕਿ ਵਿਜ਼ਟਰਸ ਨੂੰ ਆਬੂਧਾਬੀ ਦੀ ਯਾਤਰਾ ਦੌਰਾਨ ਵੱਖ-ਵੱਖ ਤਰ੍ਹਾਂ ਦੇ ਤਜ਼ਰਬਿਆਂ ਲਈ ਆਕਰਸ਼ਿਤ ਕਰ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਧਮਕੀਆਂ ਵਿਚਾਲੇ ਸਲਮਾਨ ਖ਼ਾਨ ਦਾ ਇਕ ਹੋਰ ਬਿਆਨ, ਇਸ ਦੇਸ਼ ਨੂੰ ਦੱਸਿਆ ਸੁਰੱਖਿਅਤ

ਇਕ ਅਧਿਕਾਰਕ ਬਿਆਨ ਵਿਚ ਦੱਸਿਆ ਗਿਆ ਕਿ ਦੋ ਸਾਲ ਦੀ ਭਾਈਵਾਲੀ ਦੌਰਾਨ ਰਣਵੀਰ ਸਿੰਘ ਆਪਣੀਆਂ ਛੁੱਟੀਆਂ ਦੇ ਤਜ਼ਰਬੇ ਸਾਂਝੇ ਕਰਨਗੇ, ਉਹ ਭਾਰਤੀ ਯਾਤਰੀਆਂ ਨੂੰ ਆਬੂਧਾਬੀ ਵਿਚ ਘੁੰਮਣ ਲਈ ਕਹਿਣਗੇ ਜਿਸ ਨਾਲ ਯਾਤਰੀ ਆਈਫਾ, ਆਬੂਧਾਬੀ ਗ੍ਰੈਂਡ ਪ੍ਰਿਕਸ ਸਮੇਤ ਪ੍ਰੋਗਰਾਮਾਂ ਤੋਂ ਐਕਸ਼ਨ ਨਾਲ ਭਰਪੂਰ ਕਲੈਂਡਰ ਤੋਂ ਲੈਕੇ ਯਾਤਰਾ ਦੌਰਾਨ ਹਰ ਚੀਜ਼ ਦਾ ਆਨੰਦ ਮਾਣਨਗੇ।

ਇਹ ਖ਼ਬਰ ਵੀ ਪੜ੍ਹੋ : ਸਿੱਪੀ ਗਿੱਲ ਦੀ ਜਾਨ ਨੂੰ ਖ਼ਤਰਾ! ਗੱਡੀ ਦੇ ਕਾਲੇ ਸ਼ੀਸ਼ਿਆਂ ’ਤੇ ਦਿੱਤਾ ਇਹ ਬਿਆਨ

ਦੱਸ ਦਈਏ, ਰਣਵੀਰ ਭਾਰਤ ਲਈ ਐੱਨ. ਬੀ. ਏ. ਦੇ ਬ੍ਰਾਂਡ ਅੰਬੈਸਡਰ ਹਨ। ਰਣਵੀਰ ਸਿੰਘ ਹਾਲ ਹੀ ਵਿਚ ਨਿਊਯਾਰਕ ਵਿਚ ਟਿਫਨੀ ਐਂਡ ਕੰਪਨੀ ਦੇ ਸਮਾਗਮ ਵਿਚ ਸ਼ਾਮਲ ਹੋਏ। ਇਸ ਦੌਰਾਨ ਉਹ ਆਲ ਵਾਈਟਸ ਸੂਟ ਵਿਚ ਕਾਫੀ ਹੈਂਡਸਮ ਦਿਖ ਰਹੇ ਸਨ। ਉਥੇ ਹੀ ਇਸ ਇਵੈਂਟ ਵਿਚ ਹਾਲੀਵੁੱਡ ਦੇ ਕਈ ਵੱਡੇ ਸਿਤਾਰੇ ਸ਼ਾਮਲ ਹੋਏ। ਵਰਕਫਰੰਟ ਦੀ ਗੱਲ ਕੀਤੀ ਜਾਵੇ ਤਾਂ ਰਣਵੀਰ ਹੁਣ ਜਲਦ ਹੀ ਕਰਨ ਜੌਹਰ ਵੱਲੋਂ ਨਿਰਦੇਸ਼ਿਤ ਰੌਕੀ ਅਤੇ ਰਾਣੀ ਦੀ ਪ੍ਰੇਮ ਕਹਾਣੀ ਵਿਚ ਦਿਖਾਈ ਦੇਣਗੇ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News