ਅਭਿਸ਼ੇਕ ਬੈਨਰਜੀ ਦੀਆਂ 2 ਫ਼ਿਲਮਾਂ ਇੱਕੋ ਦਿਨ ਹੋਣਗੀਆਂ ਰਿਲੀਜ਼

Wednesday, Jul 17, 2024 - 01:44 PM (IST)

ਅਭਿਸ਼ੇਕ ਬੈਨਰਜੀ ਦੀਆਂ 2 ਫ਼ਿਲਮਾਂ ਇੱਕੋ ਦਿਨ ਹੋਣਗੀਆਂ ਰਿਲੀਜ਼

ਮੁੰਬਈ (ਬਿਊਰੋ): ਅਦਾਕਾਰ ਅਭਿਸ਼ੇਕ ਬੈਨਰਜੀ ਨੇ ਕਈ ਸ਼ਾਨਦਾਰ ਫ਼ਿਲਮਾਂ ਅਤੇ ਵੈੱਬ ਸੀਰੀਜ਼ 'ਚ ਕੰਮ ਕੀਤਾ ਹੈ। ਉਸ ਨੇ ਆਪਣੀ ਦਮਦਾਰ ਅਦਾਕਾਰੀ ਨਾਲ ਇੱਕ ਵੱਖਰੀ ਪਛਾਣ ਬਣਾਈ ਹੈ। ਉਨ੍ਹਾਂ ਦੀਆਂ ਦੋ ਫ਼ਿਲਮਾਂ 'ਸਤ੍ਰੀ 2' ਅਤੇ 'ਵੇਦਾ' ਇੱਕੋ ਦਿਨ ਯਾਨੀ 15 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀਆਂ ਹਨ। ਅਭਿਸ਼ੇਕ ਨੇ ਕਿਹਾ, 'ਇੱਕੋ ਦਿਨ ਦੋ ਫ਼ਿਲਮਾਂ ਦਾ ਰਿਲੀਜ਼ ਹੋਣਾ ਬੇਤੁਕਾ ਲੱਗਦਾ ਹੈ। ਇਹ ਬਾਕਸ ਆਫਿਸ 'ਤੇ ਆਪਣੇ ਆਪ ਨਾਲ ਟਕਰਾਅ ਵਰਗਾ ਹੈ।'  

ਇਹ ਖ਼ਬਰ ਵੀ ਪੜ੍ਹੋ -  ਰੈਪਰ Drake ਦੇ ਘਰ ਵੜ ਗਿਆ ਹੜ੍ਹ ਦਾ ਪਾਣੀ, Toronto ਵਾਲੇ ਘਰ ਦਾ ਕੁਝ ਅਜਿਹਾ ਹੋਇਆ ਹਾਲ

ਉਸ ਨੇ ਕਿਹਾ, 'ਮੈਂ ਇਹ ਨਹੀਂ ਚੁਣ ਸਕਦਾ ਕਿ ਕਿਹੜੀ ਫ਼ਿਲਮ ਮੇਰੇ ਦਿਲ ਦੇ ਨੇੜੇ ਹੈ, ਕਿਉਂਕਿ ਇਹ ਤੁਹਾਡੇ ਮਨਪਸੰਦ ਬੱਚੇ ਦੀ ਚੋਣ ਕਰਨ ਵਰਗਾ ਹੈ ਜਾਂ ਇਹ ਫੈਸਲਾ ਕਰਨਾ ਹੈ ਕਿ ਤੁਸੀਂ ਮੰਮੀ ਅਤੇ ਡੈਡੀ ਵਿਚਕਾਰ ਕਿਸ ਨੂੰ ਜ਼ਿਆਦਾ ਪਿਆਰ ਕਰਦੇ ਹੋ ਪਰ ਮੈਂ ਕਹਿ ਸਕਦਾ ਹਾਂ ਕਿ ਮੇਰੇ ਪ੍ਰਸ਼ੰਸਕਾਂ ਲਈ ਇੱਕੋ ਦਿਨ 'ਚ ਮੇਰੇ ਦੋ ਵੱਖ-ਵੱਖ ਪੱਖਾਂ ਨੂੰ ਦੇਖਣ ਦਾ ਇਹ ਵਧੀਆ ਮੌਕਾ ਹੈ। ਰਾਜਕੁਮਾਰ ਰਾਓ ਅਤੇ ਸ਼ਰਧਾ ਕਪੂਰ ਸਟਾਰਰ 'ਸਟ੍ਰੀ 2' ਇੱਕ ਡਰਾਉਣੀ ਕਾਮੇਡੀ ਹੈ, ਜਦੋਂ ਕਿ ਜੌਨ ਅਬ੍ਰਾਹਮ ਸਟਾਰਰ 'ਵੇਦਾ' ਇੱਕ ਜ਼ਬਰਦਸਤ ਐਕਸ਼ਨ ਥ੍ਰਿਲਰ ਹੈ।'

ਇਹ ਖ਼ਬਰ ਵੀ ਪੜ੍ਹੋ -  ਸੂਫ਼ੀ ਗਾਇਕਾ ਨੂਰਾ ਸਿਸਟਰ ਦੀ ਗੱਡੀ 'ਤੇ ਹਮਲਾ, ਅੱਧੀ ਰਾਤ ਲੁਟੇਰਿਆਂ ਨੇ ਲਿਆ ਘੇਰ

ਅਦਾਕਾਰ ਹੋਣ ਤੋਂ ਇਲਾਵਾ ਅਭਿਸ਼ੇਕ ਕਾਸਟਿੰਗ ਡਾਇਰੈਕਟਰ ਵੀ ਹਨ। ਉਸ ਨੇ 'ਨਾਕ ਆਊਟ', 'ਦਿ ਡਰਟੀ ਪਿਕਚਰ', 'ਨੋ ਵਨ ਕਿਲਡ ਜੈਸਿਕਾ', 'ਬਜਾਤੇ ਰਹੋ', 'ਡੀਅਰ ਡੈਡ ਦੋ ਲਫ਼ਜ਼ਾਂ ਕੀ ਕਹਾਨੀ', 'ਰਾਕ ਆਨ 2', 'ਉਮਰਿਕਾ', 'ਗੱਬਰ ਇਜ਼ ਬੈਕ', 'ਕਲੰਕ', 'ਓਕੇ ਜਾਨੂ', 'ਟਾਇਲਟ: ਏਕ ਪ੍ਰੇਮ ਕਥਾ', 'ਸੀਕ੍ਰੇਟ ਸੁਪਰਸਟਾਰ' ਅਤੇ 'ਮਿਕੀ ਵਾਇਰਸ' ਵਰਗੀਆਂ ਫਿਲਮਾਂ 'ਚ ਕਾਸਟਿੰਗ ਡਾਇਰੈਕਟਰ ਵਜੋਂ ਕੰਮ ਕੀਤਾ ਹੈ। ਉਨ੍ਹਾਂ ਨੇ 'ਫਿਲੌਰੀ', 'ਅੱਜੀ', 'ਸਤ੍ਰੀ', 'ਅਰਜੁਨ ਪਟਿਆਲਾ', 'ਡ੍ਰੀਮ ਗਰਲ', 'ਬਾਲਾ', 'ਮੇਡ ਇਨ ਚਾਈਨਾ', 'ਅਪੂਰਵਾ' ਅਤੇ 'ਭੇਡੀਆ' ਵਰਗੀਆਂ ਕਈ ਫ਼ਿਲਮਾਂ 'ਚ ਸ਼ਾਨਦਾਰ ਕੰਮ ਕੀਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ 'ਮਿਰਜ਼ਾਪੁਰ', 'ਪਾਤਾਲ ਲੋਕ', 'ਰਾਣਾ ਨਾਇਡੂ', 'ਕਾਲੀ', 'ਟਾਈਪ ਰਾਈਟਰ', 'ਆਖਰੀ ਸੱਚ' ਵਰਗੀਆਂ ਵੈੱਬ ਸੀਰੀਜ਼ 'ਚ ਵੀ ਕੰਮ ਕੀਤਾ। ਹੁਣ ਉਨ੍ਹਾਂ ਦੀਆਂ ਫ਼ਿਲਮਾਂ 'ਵੇਦਾ' ਅਤੇ 'ਸਤ੍ਰੀ 2', ਜੋ ਕਿ 2018 ਦੀ ਫਿਲਮ 'ਸਤ੍ਰੀ' ਦਾ ਸੀਕਵਲ ਹੈ, ਰਿਲੀਜ਼ ਹੋਣ ਵਾਲੀਆਂ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News