ਐਸ਼ਵਰਿਆ ਰਾਏ ਨਾਲ ਤਲਾਕ ਦੀਆਂ ਖ਼ਬਰਾਂ ਵਿਚਾਲੇ ਅਭਿਸ਼ੇਕ ਬੱਚਨ ਦੀ ਪੁਰਾਣੀ ਪੋਸਟ ਹੋਈ ਵਾਇਰਲ

Friday, Jul 19, 2024 - 03:42 PM (IST)

ਐਸ਼ਵਰਿਆ ਰਾਏ ਨਾਲ ਤਲਾਕ ਦੀਆਂ ਖ਼ਬਰਾਂ ਵਿਚਾਲੇ ਅਭਿਸ਼ੇਕ ਬੱਚਨ ਦੀ ਪੁਰਾਣੀ ਪੋਸਟ ਹੋਈ ਵਾਇਰਲ

ਮੁੰਬਈ- ਅਭਿਸ਼ੇਕ ਬੱਚਨ ਅਤੇ ਐਸ਼ਵਰਿਆ ਰਾਏ ਬੱਚਨ ਬਾਲੀਵੁੱਡ ਦੇ ਮਸ਼ਹੂਰ ਜੋੜਿਆਂ ਵਿੱਚੋਂ ਇੱਕ ਹਨ। ਹਾਲਾਂਕਿ ਪਿਛਲੇ ਕੁਝ ਦਿਨਾਂ ਤੋਂ ਦੋਵਾਂ ਵਿਚਾਲੇ ਵਿਵਾਦ ਦੀਆਂ ਖਬਰਾਂ ਆ ਰਹੀਆਂ ਹਨ। ਅੰਬਾਨੀ ਪਰਿਵਾਰ ਦੇ ਸਮਾਗਮ 'ਚ ਐਸ਼ਵਰਿਆ ਅਤੇ ਅਭਿਸ਼ੇਕ ਵੀ ਵੱਖਰੇ ਤੌਰ 'ਤੇ ਪਹੁੰਚੇ ਸਨ। ਇਸ ਤੋਂ ਬਾਅਦ ਅਭਿਸ਼ੇਕ ਬੱਚਨ ਨੇ ਤਲਾਕ ਪੋਸਟ ਨੂੰ ਲਾਈਕ ਕਰਕੇ ਵੱਖ ਹੋਣ ਦੀਆਂ ਖਬਰਾਂ ਨੂੰ ਹੋਰ ਹਵਾ ਦਿੱਤੀ। ਇਸ ਦੌਰਾਨ ਅਦਾਕਾਰ ਦੀ ਇੱਕ ਪੁਰਾਣੀ ਪੋਸਟ ਵਾਇਰਲ ਹੋ ਰਹੀ ਹੈ, ਜਿਸ 'ਚ ਉਸ ਨੇ ਆਪਣੀ ਪਤਨੀ ਐਸ਼ਵਰਿਆ ਨੂੰ ਕੰਮ ਨਾ ਕਰਨ ਦੇਣ ਦੇ ਇਲਜ਼ਾਮ 'ਤੇ ਯੂਜ਼ਰ ਨੂੰ ਜਵਾਬ ਦਿੱਤਾ ਸੀ।

PunjabKesari

ਇਹ ਘਟਨਾ ਪਿਛਲੇ ਸਾਲ ਅਪ੍ਰੈਲ ਮਹੀਨੇ ਦੀ ਹੈ। ਅਭਿਸ਼ੇਕ ਬੱਚਨ ਨੇ ਸੋਸ਼ਲ ਮੀਡੀਆ ਪਲੇਟਫਾਰਮ X (ਟਵਿੱਟਰ) 'ਤੇ ਪਤਨੀ ਐਸ਼ਵਰਿਆ ਰਾਏ ਬੱਚਨ ਦੀ ਫਿਲਮ 'ਪੋਨੀਅਨ ਸੇਲਵਨ 2' ਦੀ ਪ੍ਰਸ਼ੰਸਾ ਕੀਤੀ ਸੀ। ਫ਼ਿਲਮ ਦੀ ਸਮੀਖਿਆ ਕਰਦੇ ਹੋਏ ਉਨ੍ਹਾਂ ਨੇ ਲਿਖਿਆ, 'ਪੋਨੀਅਨ ਸੇਲਵਨ 2' ਬਹੁਤ ਵਧੀਆ ਫ਼ਿਲਮ ਹੈ। ਮੇਰੇ ਕੋਲ ਸ਼ਬਦ ਨਹੀਂ ਹਨ। ਮਨੀ ਰਤਨਮ, ਚਿਆਨ ਵਿਕਰਮ, ਤ੍ਰਿਸ਼ਾ ਅਤੇ ਸਾਰੇ ਕਲਾਕਾਰਾਂ ਅਤੇ ਟੀਮ ਨੂੰ ਵਧਾਈਆਂ। ਐਸ਼ਵਰਿਆ ਰਾਏ  'ਤੇ ਮਾਣ ਹੈ ਕਿ ਉਨ੍ਹਾਂ ਨੂੰ ਹੁਣ ਤੱਕ ਦਾ ਸਭ ਤੋਂ ਵਧੀਆ ਕੰਮ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ -ਪ੍ਰਿਯੰਕਾ ਚੋਪੜਾ ਨੇ ਸੈੱਟ  'ਤੇ ਮਨਾਇਆ ਆਪਣਾ ਜਨਮਦਿਨ, ਤਸਵੀਰਾਂ ਸ਼ੇਅਰ ਕਰਕੇ ਲਿਖੀ ਪੋਸਟ

ਅਭਿਸ਼ੇਕ ਬੱਚਨ ਦੀ ਇਸ ਪੋਸਟ 'ਤੇ ਇਕ ਯੂਜ਼ਰ ਨੇ ਅਜਿਹਾ ਕੁਮੈਂਟ ਕੀਤਾ ਕਿ  ਅਦਾਕਾਰ ਨੂੰ ਤੁਰੰਤ ਜਵਾਬ ਦੇਣਾ ਪਿਆ। ਯੂਜ਼ਰ ਨੇ ਲਿਖਿਆ, 'ਸਰ, ਐਸ਼ਵਰਿਆ ਰਾਏ ਨੂੰ ਹੋਰ ਫਿਲਮਾਂ ਸਾਈਨ ਕਰਨ ਦਿਓ ਅਤੇ ਤੁਹਾਨੂੰ ਆਰਾਧਿਆ ਦਾ ਧਿਆਨ ਰੱਖਣਾ ਚਾਹੀਦਾ ਹੈ।' ਇਸ 'ਤੇ ਅਭਿਸ਼ੇਕ ਬੱਚਨ ਨੇ ਜਵਾਬ ਦਿੱਤਾ, ਜਨਾਬ, ਉਸ ਨੂੰ ਕੁਝ ਕਰਨ ਲਈ ਮੇਰੀ ਇਜਾਜ਼ਤ ਦੀ ਲੋੜ ਨਹੀਂ ਹੈ। ਖਾਸ ਕਰਕੇ ਉਹ ਕੰਮ ਜੋ ਉਸ ਨੂੰ ਸਭ ਤੋਂ ਵੱਧ ਪਸੰਦ ਹੈ।


author

Priyanka

Content Editor

Related News