ਬਾਲੀਵੁੱਡ ''ਚ ਗਰਮਾਇਆ ਨੈਪੋਟਿਜ਼ਮ ਦਾ ਮੁੱਦਾ, ਹੁਣ ਅਭਿਸ਼ੇਕ ਬੱਚਨ ਦਾ ਦਰਦ ਛਲਕਿਆ (ਵੀਡੀਓ)
06/23/2020 12:00:10 PM
ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਖ਼ੁਦਕੁਸ਼ੀ ਤੋਂ ਬਾਅਦ ਨੈਪੋਟਿਜ਼ਮ ਅਤੇ ਭੇਦਭਾਵ ਦਾ ਮੁੱਦਾ ਗਰਮਾਇਆ ਹੋਇਆ ਹੈ। ਇਸ ਮੁੱਦੇ ਨੂੰ ਲੈ ਕੇ ਫ਼ਿਲਮ ਉਦਯੋਗ ਦੋ ਧਿਰਾਂ 'ਚ ਵੰਡਿਆ ਜਾ ਚੁੱਕਾ ਹੈ। ਕਈ ਫ਼ਿਲਮੀ ਹਸਤੀਆਂ ਬਾਲੀਵੁੱਡ 'ਚ ਉਨ੍ਹਾਂ ਨੂੰ ਲੈ ਕੇ ਹੋਏ ਧੱਕੇ ਨੂੰ ਖੁੱਲ੍ਹ ਕੇ ਬਿਆਨ ਕਰ ਰਹੀਆਂ ਹਨ ਅਤੇ ਕਈ ਕਲਾਕਾਰ ਫ਼ਿਲਮ ਉਦਯੋਗ ਦੇ ਕਾਲੇ ਸੱਚ ਨੂੰ ਇਸ਼ਾਰਿਆਂ-ਇਸ਼ਾਰਿਆਂ 'ਚ ਦੱਸ ਰਹੇ ਹਨ। ਹੁਣ ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਦੇ ਪੁੱਤਰ ਅਤੇ ਬਾਲੀਵੁੱਡ ਅਦਾਕਾਰ ਅਭਿਸ਼ੇਕ ਬੱਚਨ ਨੇ ਵੀ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸਾਂਝੀ ਕਰਕੇ ਆਪਣੇ ਸੰਘਰਸ਼ ਦੇ ਦਿਨਾਂ ਬਾਰੇ ਦੱਸਿਆ ਹੈ।
ਸੁਸ਼ਾਂਤ ਸਿੰਘ ਰਾਜਪੂਤ ਦੇ ਜਾਣ ਤੋਂ ਬਾਅਦ ਲੋਕਾਂ ਨੇ ਕਈ ਕਲਾਕਾਰਾਂ ਨੂੰ ਨੈਪੋਟਿਜ਼ਮ ਦੇ ਨਾਂ 'ਤੇ ਟਾਰਗੇਟ ਕੀਤਾ, ਤਾਂ ਉਥੇ ਹੀ ਕਈ ਕਲਾਕਾਰਾਂ ਨੇ ਵੀ ਫ਼ਿਲਮ ਉਦਯੋਗ ਦੇ ਅੰਦਰ ਦੀ ਸੱਚਾਈ ਇਸ਼ਾਰਿਆਂ-ਇਸ਼ਾਰਿਆਂ 'ਚ ਦੱਸੀ ਹੈ। ਸੁਸ਼ਾਂਤ ਦੀ ਮੌਤ ਨੂੰ ਕਰੀਬ ਇੱਕ ਹਫ਼ਤਾ ਬੀਤ ਚੁੱਕਾ ਹੈ ਪਰ ਨੈਪੋਟਿਜ਼ਮ ਨੂੰ ਲੈ ਕੇ ਬਹਿਸ ਜਾਰੀ ਹੈ। ਇਸ ਦੌਰਾਨ ਅਭਿਸ਼ੇਕ ਬੱਚਨ ਨੇ ਆਪਣੇ ਪੋਸਟ ਨਾਲ ਵੀਡੀਓ ਸਾਂਝਾ ਕਰਦੇ ਹੋਏ ਦੱਸਿਆ, ਸਾਲ 2009…ਦਿੱਲੀ ਅਤੇ ਪਾ।
ਬਹੁਤ ਸਾਰੇ ਲੋਕ ਇਹ ਨਹੀਂ ਜਾਣਦੇ ਹੋਣਗੇ ਕਿ 1998 'ਚ ਮੈਂ ਅਤੇ ਰਾਕੇਸ਼ ਓਮਪ੍ਰਕਾਸ਼ ਮਹਿਰਾ ਆਪਣੇ ਫ਼ਿਲਮੀ ਕਰੀਅਰ ਦੀ ਇਕੱਠੇ ਸ਼ੁਰੂਆਤ ਕਰਨਾ ਚਾਹੁੰਦੇ ਸਨ। 'ਸਮਝੌਤਾ ਐਕਸਪ੍ਰੈਸ' ਲਈ ਇਕੱਠੇ ਕੰਮ ਕਰਨਾ ਚਾਹੁੰਦੇ ਸੀ। ਅਸੀਂ ਬਹੁਤ ਕੋਸ਼ਿਸ਼ ਕੀਤੀ ਪਰ ਸਾਨੂੰ ਕੋਈ ਲਾਂਚ ਕਰਨ ਵਾਲਾ ਨਹੀਂ ਮਿਲਿਆ। 10 ਸਾਲ ਬਾਅਦ ਰਾਕੇਸ਼ ਅਤੇ ਮੈਂ ਆਖ਼ਰਕਾਰ ਇਕੱਠੇ ਕੰਮ ਕਰ ਸਕੇ।