ਅਭਿਸ਼ੇਕ ਬੱਚਨ ਦੀ ਇਹ ਲੁੱਕ ਵੇਖ ਹੈਰਾਨ ਰਹਿ ਜਾਓਗੇ ਤੁਸੀਂ, ਪਛਾਨਣਾ ਹੋਇਆ ਮੁਸ਼ਕਿਲ

Thursday, Nov 26, 2020 - 05:19 PM (IST)

ਅਭਿਸ਼ੇਕ ਬੱਚਨ ਦੀ ਇਹ ਲੁੱਕ ਵੇਖ ਹੈਰਾਨ ਰਹਿ ਜਾਓਗੇ ਤੁਸੀਂ, ਪਛਾਨਣਾ ਹੋਇਆ ਮੁਸ਼ਕਿਲ

ਲੰਧਰ (ਬਿਊਰੋ)– ਬਾਲੀਵੁੱਡ ਅਦਾਕਾਰ ਅਭਿਸ਼ੇਕ ਬੱਚਨ ਇਨ੍ਹੀਂ ਦਿਨੀਂ ਆਪਣੀ ਨਵੀਂ ਫ਼ਿਲਮ ਦੀ ਸ਼ੂਟਿੰਗ ’ਚ ਰੁੱਝੇ ਹੋਏ ਹਨ। ਕੋਲਕਾਤਾ ’ਚ ਅਭਿਸ਼ੇਕ ਦੀ ਫ਼ਿਲਮ ‘ਬੌਬ ਬਿਸਵਾਸ’ ਦੀ ਸ਼ੂਟਿੰਗ ਚੱਲ ਰਹੀ ਹੈ। ਫ਼ਿਲਮ ਦੇ ਸੈੱਟ ਤੋਂ ਅਭਿਸ਼ੇਕ ਬੱਚਨ ਦੀਆਂ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ।

PunjabKesari

ਇਨ੍ਹਾਂ ਤਸਵੀਰਾਂ ਨੂੰ ਵੇਖ ਕੇ ਤੁਹਾਨੂੰ ਇਹ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੋ ਜਾਵੇਗਾ ਕਿ ਇਹ ਅਭਿਸ਼ੇਕ ਬੱਚਨ ਹੀ ਹਨ ਕਿਉਂਕਿ ਇਨ੍ਹਾਂ ਤਸਵੀਰਾਂ ’ਚ ਉਨ੍ਹਾਂ ਦੀ ਲੁੱਕ ਪੂਰੀ ਤਰ੍ਹਾਂ ਨਾਲ ਬਦਲੀ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ ’ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਵਲੋਂ ਵੀ ਲਗਾਤਾਰ ਕੁਮੈਂਟਸ ਕਰਕੇ ਪ੍ਰਤੀਕਿਰਿਆਵਾਂ ਦਿੱਤੀਆਂ ਜਾ ਰਹੀਆਂ ਹਨ।

PunjabKesari

ਇਹ ਖ਼ਬਰ ਵੀ ਪੜ੍ਹੋ : ਮਾਂ ਦੀ ਬਦੌਲਤ ਬੁਲੰਦੀਆਂ ’ਤੇ ਜੱਸੀ ਗਿੱਲ, ਮਿਹਨਤ ਕਰਕੇ ਅੱਜ ਪਹੁੰਚੇ ਇਸ ਮੁਕਾਮ ’ਤੇ

‘ਕਹਾਣੀ’ ਫ਼ਿਲਮ ਦਾ ਸਪਿਨ ਆਫ ਹੈ ‘ਬੌਬ ਬਿਸਵਾਸ’
‘ਬੌਬ ਬਿਸਵਾਸ’ ਸੁਜੋਏ ਘੋਸ਼ ਦੀ 2012 ’ਚ ਆਈ ਹਿੱਟ ਫ਼ਿਲਮ ‘ਕਹਾਣੀ’ ਦਾ ਸਪਿਨ ਆਫ ਹੈ। ਫ਼ਿਲਮ ’ਚ ਚਿਤਰਾਂਗਦਾ ਸਿੰਘ ਵੀ ਮੁੱਖ ਭੂਮਿਕਾ ’ਚ ਨਜ਼ਰ ਆਵੇਗੀ। ਚਿਤਰਾਂਗਦਾ ਸਿੰਘ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇਕ ਤਸਵੀਰ ਸਾਂਝੀ ਕੀਤੀ ਹੈ। ਇਸ ’ਚ ਉਹ ਸ਼ੀਸ਼ੇ ਦੇ ਸਾਹਮਣੇ ਬੈਠ ਕੇ ਸ਼ੂਟਿੰਗ ਲਈ ਮੇਕਅੱਪ ਕਰਦੀ ਵਿਖਾਈ ਦੇ ਰਹੀ ਹੈ ਹੈ। ਇਕ ਫੈਨ ਪੇਜ ਵਲੋਂ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਹਨ।

PunjabKesari

ਇਹ ਖ਼ਬਰ ਵੀ ਪੜ੍ਹੋ : ਸ਼ਹਿਨਾਜ਼ ਗਿੱਲ ਦੀ ਬੋਲਡ ਤਸਵੀਰ ਇੰਟਰਨੈੱਟ ’ਤੇ ਹੋਈ ਵਾਇਰਲ, ਬੋਲਡ ਅੰਦਾਜ਼ ਦੇਖ ਪ੍ਰਸ਼ੰਸਕਾਂ ਦੇ ਉੱਡੇ ਹੋਸ਼

‘ਲੁਡੋ’ ਫ਼ਿਲਮ ’ਚ ਕੀਤੀ ਸ਼ਾਨਦਾਰ ਅਦਾਕਾਰੀ
ਦੱਸਣਯੋਗ ਹੈ ਕਿ ਅਭਿਸ਼ੇਕ ਬੱਚਨ ਹਾਲ ਹੀ ’ਚ ਨੈੱਟਫਲਿਕਸ ’ਤੇ ਰਿਲੀਜ਼ ਹੋਈ ਫ਼ਿਲਮ ‘ਲੁਡੋ’ ’ਚ ਨਜ਼ਰ ਆਏ ਸਨ। ਲੁਡੋ ’ਚ ਅਭਿਸ਼ੇਕ ਬੱਚਨ ਦੀ ਅਦਾਕਾਰੀ ਦੀ ਖੂਬ ਤਾਰੀਫ ਹੋ ਰਹੀ ਹੈ, ਉਥੇ ‘ਲੁਡੋ’ ਫ਼ਿਲਮ ਨੂੰ ਫ਼ਿਲਮ ਸਮੀਖਿਅਕਾਂ ਵਲੋਂ ਵੀ ਰੱਜ ਕੇ ਸਰਾਹਿਆ ਜਾ ਰਿਹਾ ਹੈ। ਅਭਿਸ਼ੇਕ ਬੱਚਨ ਦੀ ਪ੍ਰੋ ਕਬੱਡੀ ਟੀਮ ਜੈਪੁਰ ਪਿੰਕ ਪੈਂਥਰਜ਼ ਦੀ ਇਕ ਡਾਕੂਮੈਂਟਰੀ ਵੀ ‘ਐਮਾਜ਼ਾਨ ਪ੍ਰਾਈਮ ਵੀਡੀਓ’ ’ਤੇ ਰਿਲੀਜ਼ ਹੋਣ ਲਈ ਤਿਆਰ ਹੈ। ਅਭਿਸ਼ੇਕ ਦੀ ਟੀਮ ਦੀ ਇਸ ਡਾਕੂਮੈਂਟਰੀ ਦਾ ਨਾਂ ‘ਸੰਨ ਆਫ ਦਿ ਸੋਇਲ’ ਹੈ, ਜੋ 4 ਦਸੰਬਰ ਨੂੰ ਰਿਲੀਜ਼ ਹੋਵੇਗੀ।

PunjabKesari

PunjabKesari

PunjabKesari


author

Rahul Singh

Content Editor

Related News