ਅਭਿਸ਼ੇਕ ਨੇ ਕੈਦੀਆਂ ਲਈ ਜੇਲ੍ਹ ’ਚ ਰੱਖੀ ਫ਼ਿਲਮ ‘ਦਸਵੀਂ’ ਦੀ ਸਕ੍ਰੀਨਿੰਗ

Friday, Apr 01, 2022 - 11:26 AM (IST)

ਮੁੰਬਈ (ਬਿਊਰੋ)– ਅਭਿਸ਼ੇਕ ਬੱਚਨ ਇਹ ਗੱਲ ਚੰਗੀ ਤਰ੍ਹਾਂ ਜਾਣਦੇ ਹਨ ਕਿ ਆਪਣੀ ਕਹੀ ਗੱਲ ਨੂੰ ਸਟਾਈਲ ਨਾਲ ਕਿਵੇਂ ਪੂਰਾ ਕਰਨਾ ਹੈ। ਉਨ੍ਹਾਂ ਦੀ ਫ਼ਿਲਮ ‘ਦਸਵੀਂ’ ਨੂੰ ਆਗਰਾ ਸੈਂਟਰਲ ਜੇਲ੍ਹ ਦੀ ਲੋਕੇਸ਼ਨ ’ਤੇ ਫ਼ਿਲਮਾਇਆ ਗਿਆ ਸੀ। ਸੋਸ਼ਲ ਕਾਮੇਡੀ ਦੀ ਸ਼ੂਟਿੰਗ ਦੌਰਾਨ ਅਭਿਸ਼ੇਕ ਨੇ ਕੁਝ ਕੈਦੀਆਂ ਨਾਲ ਮਿੱਤਰਤਾ ਭਰੇ ਸਬੰਧ ਬਣਾਏ ਤੇ ਇਥੋਂ ਤਕ ਕਿ ਉਨ੍ਹਾਂ ਨੂੰ ਫ਼ਿਲਮ ਦੀ ਵਿਸ਼ੇਸ਼ ਸਕ੍ਰੀਨਿੰਗ ਦਾ ਵਾਅਦਾ ਵੀ ਕੀਤਾ। ਕੈਦੀਆਂ ਨੇ ਕਦੇ ਨਹੀਂ ਸੋਚਿਆ ਸੀ ਕਿ ਇਹ ਵਾਅਦਾ ਸੱਚ ’ਚ ਪੂਰਾ ਹੋਵੇਗਾ।

ਇਹ ਖ਼ਬਰ ਵੀ ਪੜ੍ਹੋ : ਯੌਨ ਸ਼ੋਸ਼ਣ ਤੇ ਪਿੱਛਾ ਕਰਨ ਦੇ ਦੋਸ਼ ’ਚ ਮਸ਼ਹੂਰ ਕੋਰੀਓਗ੍ਰਾਫਰ ਗਣੇਸ਼ ਆਚਾਰੀਆ ਖ਼ਿਲਾਫ਼ ਚਾਰਜਸ਼ੀਟ ਦਾਇਰ

ਖੈਰ, ਉਹ ਸਮਾਂ ਆ ਗਿਆ ਹੈ ਜਦੋਂ ਅਭਿਸ਼ੇਕ ਨੇ ਆਪਣੇ ਵਾਅਦੇ ਨੂੰ ਪੂਰਾ ਕੀਤਾ। ਲਗਭਗ 2000 ਕੈਦੀਆਂ ਲਈ ‘ਦਸਵੀਂ’ ਦੀ ਸਕ੍ਰੀਨਿੰਗ ਲਈ ਅਦਾਕਾਰ ਸ਼ਹਿਰ ਵਾਪਸ ਪਰਤ ਆਏ ਹਨ। ਗ੍ਰੈਂਡ ਸੈੱਟਅੱਪ ’ਚ ਸੀਨੀਅਰ ਅਧਿਕਾਰੀਆਂ ਨੇ ਕਾਸਟ ਤੇ ਕਰਿਊ ਮੈਂਬਰਾਂ ਦਾ ਸਵਾਗਤ ਕੀਤਾ, ਜਿਸ ’ਚ ਅਭਿਸ਼ੇਕ ਦੇ ਨਾਲ-ਨਾਲ ਸਾਥੀ ਕਲਾਕਾਰ ਯਾਮੀ ਗੌਤਮ, ਨਿਮਰਤ ਕੌਰ ਤੇ ਨਿਰਦੇਸ਼ਕ ਤੁਸ਼ਾਰ ਜਲੋਟਾ ਸ਼ਾਮਲ ਸਨ।

ਜੇਲ੍ਹ ’ਚ ਘੁੰਮਦਿਆਂ ਅਭਿਸ਼ੇਕ ਨੇ ਕਈ ਯਾਦਗਾਰ ਪਲਾਂ ਨੂੰ ਯਾਦ ਕੀਤਾ, ਮੀਡੀਆ ਦੇ ਕੁਝ ਮੈਂਬਰਸ ਨੂੰ ਐਕਸਾਈਟਿਡ ਹੁੰਦੇ ਹੋਏ ਉਨ੍ਹਾਂ ਨੇ ਉਹ ਜਗ੍ਹਾਵਾਂ ਵੀ ਦਿਖਾਈਆਂ, ਜਿਥੇ ‘ਮਚਾ ਮਚਾ’ ਗੀਤ ਤੇ ਹੋਰ ਮਹੱਤਵਪੂਰਨ ਦ੍ਰਿਸ਼ਾਂ ਦੀ ਸ਼ੂਟਿੰਗ ਕੀਤੀ ਸੀ। ਸਿਰਫ ਇੰਨਾ ਹੀ ਨਹੀਂ, ਜੂਨੀਅਰ ਬੱਚਨ ਅਸਲ ’ਚ ਇਕ ਜ਼ਿੰਦਾ ਦਿਲ ਇਨਸਾਨ ਹਨ ਕਿਉਂਕਿ ਉਨ੍ਹਾਂ ਨੇ ਲਾਇਬ੍ਰੇਰੀ ’ਚ ਕੈਦੀਆਂ ਦੇ ਪੜ੍ਹਨ ਲਈ ਕਈ ਤਰ੍ਹਾਂ ਦੀਆਂ ਕਿਤਾਬਾਂ ਵੀ ਦਾਨ ਕੀਤੀਆਂ ਹਨ।

ਉਹ ਕਹਿੰਦੇ ਹਨ, ‘ਜੇਕਰ ਤੁਸੀਂ ਚੰਗਾ ਕਰਦੇ ਹੋ ਤਾਂ ਤੁਹਾਡੇ ਲਈ ਚੰਗਾ ਹੀ ਹੋਵੇਗਾ।’ ਮੈਡਾਕ ਫ਼ਿਲਮਜ਼ ਪ੍ਰੋਡਕਸ਼ਨ, ਤੁਸ਼ਾਰ ਜਲੋਟਾ ਵਲੋਂ ਨਿਰਦੇਸ਼ਿਤ, ਅਭਿਸ਼ੇਕ ਬੱਚਨ, ਯਾਮੀ ਗੌਤਮ ਤੇ ਨਿਮਰਤ ਕੌਰ ਵਲੋਂ ਅਭਿਨੀਤ, ਦਿਨੇਸ਼ ਵਿਜਨ ਤੇ ਬੇਕ ਮਾਈ ਕੇਕ ਫ਼ਿਲਮਜ਼ ਦੁਆਰਾ ਨਿਰਮਿਤ, ਜਿਓ ਸਿਨੇਮਾ ਐਂਡ ਨੈੱਟਫਲਿਕਸ ’ਤੇ 7 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News