ਐਸ਼ਵਰਿਆ ਤੋਂ ਤਲਾਕ ਲੈਣਾ ਅਭਿਸ਼ੇਕ ਨੂੰ ਪਵੇਗਾ ਮਹਿੰਗਾ, ਜਾਣੋ ਕਿਵੇਂ

Wednesday, Oct 23, 2024 - 11:56 AM (IST)

ਐਸ਼ਵਰਿਆ ਤੋਂ ਤਲਾਕ ਲੈਣਾ ਅਭਿਸ਼ੇਕ ਨੂੰ ਪਵੇਗਾ ਮਹਿੰਗਾ, ਜਾਣੋ ਕਿਵੇਂ

ਐਂਟਰਟੇਨਮੈਂਟ ਡੈਸਕ : ਬਾਲੀਵੁੱਡ ਦੀ ਪ੍ਰਸਿੱਧ ਅਦਾਕਾਰਾ ਐਸ਼ਵਰਿਆ ਰਾਏ ਅਤੇ ਅਭਿਸ਼ੇਕ ਬੱਚਨ ਆਪਣੇ ਤਲਾਕ ਦੀਆਂ ਖ਼ਬਰਾਂ ਨੂੰ ਲੈ ਕੇ ਲਗਾਤਾਰ ਸੁਰਖੀਆਂ ਬਟੋਰ ਰਹੇ ਹਨ। ਖ਼ਬਰਾਂ ਮੁਤਾਬਕ, ਦੋਵੇਂ ਜਲਦ ਹੀ ਤਲਾਕ ਲੈਣ ਵਾਲੇ ਹਨ। ਐਸ਼ਵਰਿਆ ਆਪਣੀ ਧੀ ਆਰਾਧਿਆ ਨਾਲ ਬੱਚਨ ਪਰਿਵਾਰ ਤੋਂ ਵੱਖ ਰਹਿ ਰਹੀ ਹੈ। ਹਾਲਾਂਕਿ ਉਨ੍ਹਾਂ ਵੱਲੋਂ ਤਲਾਕ ਦੀਆਂ ਖ਼ਬਰਾਂ ਨੂੰ ਲੈ ਕੇ ਅਜੇ ਤੱਕ ਕਿਸੇ ਵੱਲੋਂ ਕੋਈ ਬਿਆਨ ਨਹੀਂ ਆਇਆ ਹੈ। ਇਸ ਦੌਰਾਨ ਅਭਿਸ਼ੇਕ ਬੱਚਨ ਦੀ ਜਾਇਦਾਦ ਦੀ ਜਾਣਕਾਰੀ ਵਾਇਰਲ ਹੋ ਰਹੀ ਹੈ। ਜੇਕਰ ਦੋਵਾਂ ਦਾ ਤਲਾਕ ਹੋ ਜਾਂਦਾ ਹੈ ਤਾਂ ਐਸ਼ਵਰਿਆ ਨੂੰ ਜਾਇਦਾਦ 'ਚੋਂ ਕਿੰਨਾ ਹਿੱਸਾ ਮਿਲੇਗਾ?

ਐਸ਼ਵਰਿਆ ਰਾਏ ਦੀ ਕਮਾਈ ਦਾ ਸਾਧਨ 
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਐਸ਼ਵਰਿਆ ਰਾਏ ਨੇ 1994 'ਚ 'ਮਿਸ ਵਰਲਡ' ਦਾ ਖਿਤਾਬ ਜਿੱਤਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਫ਼ਿਲਮਾਂ 'ਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਫ਼ਿਲਮਾਂ ਤੋਂ ਇਲਾਵਾ ਉਹ ਕਈ ਬ੍ਰਾਂਡਾਂ ਦੀ ਅੰਬੈਸਡਰ ਵੀ ਹੈ। ਉਹ ਇੱਕ ਵਿਗਿਆਪਨ ਲਈ 7-8 ਕਰੋੜ ਰੁਪਏ ਤੱਕ ਚਾਰਜ ਕਰਦੀ ਹੈ। ਉਹ ਬ੍ਰਾਂਡ ਦੇ ਇਸ਼ਤਿਹਾਰਾਂ ਤੋਂ 80 ਤੋਂ 90 ਕਰੋੜ ਰੁਪਏ ਕਮਾ ਲੈਂਦੀ ਹੈ।

ਇਹ ਖ਼ਬਰ ਵੀ ਪੜ੍ਹੋ - ਪ੍ਰਸਿੱਧ ਅਦਾਕਾਰਾ ਦਾ ਇੰਸਟਾਗ੍ਰਾਮ ਹੈਕ, ਫਿਰੌਤੀ 'ਚ ਮੰਗੇ 5 ਲੱਖ

800 ਕਰੋੜ ਦੀ ਮਾਲਕਨ ਹੈ ਐਸ਼ਵਰਿਆ
ਐਸ਼ਵਰਿਆ ਨੇ ਪ੍ਰਾਪਰਟੀ ਅਤੇ ਸਟਾਰਟਅੱਪ 'ਚ ਵੀ ਪੈਸਾ ਲਗਾਇਆ ਹੈ। ਐਸ਼ਵਰਿਆ ਰਾਏ ਦੀ ਕੁੱਲ ਜਾਇਦਾਦ ਦੀ ਗੱਲ ਕਰੀਏ ਤਾਂ ਉਨ੍ਹਾਂ ਕੋਲ 800 ਕਰੋੜ ਰੁਪਏ ਦੀ ਜਾਇਦਾਦ ਹੈ। ਅਮਿਤਾਭ ਬੱਚਨ ਤੋਂ ਬਾਅਦ ਐਸ਼ਵਰਿਆ ਰਾਏ ਬੱਚਨ ਪਰਿਵਾਰ ਦੀ ਸਭ ਤੋਂ ਅਮੀਰ ਮੈਂਬਰ ਹੈ। ਅਭਿਸ਼ੇਕ ਬੱਚਨ ਕਮਾਈ ਦੇ ਮਾਮਲੇ 'ਚ ਐਸ਼ਵਰਿਆ ਤੋਂ ਕਾਫ਼ੀ ਪਿੱਛੇ ਹਨ।

ਅਭਿਸ਼ੇਕ ਇੰਨੀ ਜਾਇਦਾਦ ਦਾ ਮਾਲਕ
ਅਭਿਸ਼ੇਕ ਬੱਚਨ ਨੇ ਆਪਣੇ ਕਰੀਅਰ 'ਚ ਸ਼ਾਇਦ ਜ਼ਿਆਦਾ ਫ਼ਿਲਮਾਂ ਨਾ ਕੀਤੀਆਂ ਹੋਣ ਪਰ ਉਨ੍ਹਾਂ ਦੀਆਂ ਜ਼ਿਆਦਾਤਰ ਫ਼ਿਲਮਾਂ ਹਿੱਟ ਰਹੀਆਂ ਹਨ। ਫ਼ਿਲਮਾਂ ਤੋਂ ਇਲਾਵਾ ਇਹ ਅਦਾਕਾਰ ਦੋ ਸਪੋਰਟਸ ਟੀਮਾਂ ਦਾ ਮਾਲਕ ਹੈ, ਜਿਸ 'ਚ ਇੱਕ ਪ੍ਰੋ ਕਬੱਡੀ ਲੀਗ ਅਤੇ ਦੂਜੀ ਫੁੱਟਬਾਲ ਟੀਮ ਹੈ।
ਇਸ ਦੇ ਨਾਲ ਹੀ ਅਭਿਸ਼ੇਕ ਬੱਚਨ ਇੱਕ ਫ਼ਿਲਮ ਲਈ 10 ਕਰੋੜ ਰੁਪਏ ਲੈਂਦੇ ਹੈ। ਉਨ੍ਹਾਂ ਦੀ ਕੁੱਲ ਜਾਇਦਾਦ 280 ਕਰੋੜ ਰੁਪਏ ਹੈ, ਜੋ ਐਸ਼ਵਰਿਆ ਤੋਂ ਬਹੁਤ ਘੱਟ ਹੈ। ਅਭਿਸ਼ੇਕ ਕੋਲ ਔਡੀ A8L, ਮਰਸੀਡੀਜ਼ ਬੈਂਜ਼ SL350D, ਬੈਂਟਲੇ ਕਾਂਟੀਨੈਂਟਲ GT ਅਤੇ ਮਰਸੀਡੀਜ਼ ਬੈਂਜ਼ AMG ਸਮੇਤ ਹੋਰ ਵੀ ਕਈ ਕਾਰਾਂ ਹਨ।

ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਹਿਨਾ ਖ਼ਾਨ ਦੀ ਪੋਸਟ ਵਾਇਰਲ, ਲਿਖਿਆ- 'ਆਖਰੀ ਦਿਨ...'

ਅਭਿਸ਼ੇਕ ਨੂੰ ਐਸ਼ਵਰਿਆ ਨੂੰ ਦੇਣਾ ਪਏਗਾ ਇੰਨਾ ਗੁਜਾਰਾ ਭੱਤਾ
ਅਭਿਸ਼ੇਕ ਬੱਚਨ ਇਸ਼ਤਿਹਾਰਾਂ ਤੋਂ ਕਰੋੜਾਂ ਦੀ ਕਮਾਈ ਕਰਦੇ ਹਨ। ਉਹ ਨਾ ਸਿਰਫ ਇੱਕ ਅਭਿਨੇਤਾ ਅਤੇ ਕਾਰੋਬਾਰੀ ਹੈ ਬਲਕਿ ਇੱਕ ਸਫਲ ਨਿਰਮਾਤਾ ਵੀ ਹੈ। ਉਸ ਦੀ ਕੁੱਲ ਜਾਇਦਾਦ ਲਗਭਗ 280 ਕਰੋੜ ਰੁਪਏ ਹੈ। ਅਦਾਕਾਰ ਹਰ ਮਹੀਨੇ ਲਗਭਗ 1.8 ਕਰੋੜ ਰੁਪਏ ਕਮਾਉਂਦਾ ਹੈ। ਉਨ੍ਹਾਂ ਦੀ ਸਾਲਾਨਾ ਆਮਦਨ ਦੀ ਗੱਲ ਕਰੀਏ ਤਾਂ ਇਹ ਲਗਭਗ 25 ਕਰੋੜ ਰੁਪਏ ਹੈ। ਉਨ੍ਹਾਂ ਦੀ ਜਾਇਦਾਦ ਦੀ ਕੀਮਤ ਲਗਭਗ 75 ਕਰੋੜ ਰੁਪਏ ਹੈ ਅਤੇ ਬਾਕੀ ਜਾਇਦਾਦ ਦੀ ਕੀਮਤ ਲਗਭਗ 60 ਕਰੋੜ ਰੁਪਏ ਹੈ। ਅਜਿਹੇ 'ਚ 25 ਫੀਸਦੀ ਦੀ ਦਰ ਨਾਲ ਉਨ੍ਹਾਂ ਨੂੰ ਐਸ਼ਵਰਿਆ ਰਾਏ ਨੂੰ ਹਰ ਮਹੀਨੇ 45 ਲੱਖ ਰੁਪਏ ਦੇਣੇ ਪੈਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News