ਸਿਧਾਰਥ ਦੀ ਮਾਂ ਨੂੰ ਮਿਲੇ ਅਭਿਨਵ ਸ਼ੁਕਲਾ, ਸ਼ਹਿਨਾਜ਼ ਦਾ ਵੀ ਦੱਸਿਆ ਹਾਲ

Tuesday, Sep 14, 2021 - 12:47 PM (IST)

ਸਿਧਾਰਥ ਦੀ ਮਾਂ ਨੂੰ ਮਿਲੇ ਅਭਿਨਵ ਸ਼ੁਕਲਾ, ਸ਼ਹਿਨਾਜ਼ ਦਾ ਵੀ ਦੱਸਿਆ ਹਾਲ

ਮੁੰਬਈ- 'ਬਿਗ ਬੌਸ 13' ਸ਼ਹਿਨਾਜ਼ ਗਿੱਲ ਇਨੀਂ ਦਿਨੀਂ ਬਹੁਤ ਹੀ ਦੁਖ ਭਰੇ ਦੌਰ 'ਚੋਂ ਲੰਘ ਰਹੀ ਹੈ। ਪ੍ਰੇ੍ਮੀ ਸਿਧਾਰਥ ਸ਼ੁਕਲਾ ਦੇ ਦਿਹਾਂਤ ਤੋਂ ਬਾਅਦ ਉਹ ਪੂਰੀ ਤਰ੍ਹਾਂ ਨਾਲ ਟੁੱਟ ਗਈ ਹੈ। ਸਿਧਾਰਥ ਦੇ ਅੰਤਿਮ ਸੰਸਕਾਰ ਦੇ ਦੌਰਾਨ ਸ਼ਹਿਨਾਜ਼ ਗਿੱਲ ਦੀਆਂ ਜੋ ਤਸਵੀਰਾਂ ਆਈਆਂ, ਉਸ ਤੋਂ ਬਾਅਦ ਹਰ ਕੋਈ ਉਸ ਲਈ ਪਰੇਸ਼ਾਨ ਹੈ। ਸ਼ਹਿਨਾਜ਼ ਦੀ ਹਾਲਤ ਦੇਖ ਕੇ ਹਰ ਕਿਸੇ ਦੀਆਂ ਅੱਖਾਂ ਨਮ ਸਨ। ਸਿਡਨਾਜ਼ ਦੇ ਪ੍ਰਸ਼ੰਸਕ ਲਗਾਤਾਰ ਸ਼ਹਿਨਾਜ਼ ਗਿੱਲ ਨੂੰ ਲੈ ਕੇ ਚਿਤਿੰਤ ਹਨ। ਅਜਿਹੇ 'ਚ ਉਹ ਜਾਣਨਾ ਚਾਹੁੰਦੇ ਹਨ ਕਿ ਆਖਿਰ ਸ਼ਹਿਨਾਜ਼ ਦੀ ਹਾਲਤ ਹੁਣ ਕਿੱਦਾ ਦੀ ਹੋਵੇਗੀ? ਕੀ ਹੁਣ ਉਹ ਕਿਸੇ ਨਾਲ ਗੱਲ ਕਰ ਰਹੀ ਹੈ ਜਾਂ ਅਜੇ ਵੀ ਗੁੰਮਸੁਮ ਹੋ ਕੇ ਸਿਰਫ ਸਿਧਾਰਥ ਨੂੰ ਯਾਦ ਕਰ ਰਹੀ ਹੈ।

मौत जिंदगी का सबसे बड़ा लॉस नहीं होता...', इमोशनल कर देगा Sidharth Shukla  पुराना ट्वीट - Sidharth Shukla tweet goes viral related to death tmov -  AajTak
ਇਸ ਦੌਰਾਨ ਹੁਣ ਅਭਿਨਵ ਸ਼ੁਕਲਾ ਅਤੇ ਰੂਬੀਨਾ ਦਿਲੈਕ ਨੇ ਸ਼ਹਿਨਾਜ਼ ਦੀ ਹਾਲੀਆ ਸਥਿਤੀ ਦੇ ਬਾਰੇ 'ਚ ਜਾਣਕਾਰੀ ਦਿੱਤੀ ਹੈ। ਇਕ ਵੈੱਬ ਪੋਰਟਲ ਨੂੰ ਦਿੱਤੇ ਇੰਟਰਵਿਊ 'ਚ ਅਭਿਨਵ ਨੇ ਦੱਸਿਆ ਕਿ ਉਹ ਅਤੇ ਉਨ੍ਹਾਂ ਦੀ ਪਤਨੀ ਰੂਬੀਨਾ ਸ਼ਹਿਨਾਜ਼ ਦੀ ਮਾਂ ਨੂੰ ਮਿਲੇ ਸਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸ਼ਹਿਨਾਜ਼ ਹੁਣ ਹੌਲੀ-ਹੌਲੀ ਠੀਕ ਹੋ ਰਹੀ ਹੈ। ਅਭਿਨਵ ਦੀ ਗੱਲ ਜਾਣ ਕਿਤੇ ਨਾ ਕਿਤੇ ਸ਼ਹਿਨਾਜ਼ ਦੇ ਪ੍ਰਸ਼ੰਸਕ ਰਾਹਤ ਦਾ ਸਾਹ ਲੈ ਪਾਉਣਗੇ।
ਅਭਿਨਵ ਸ਼ੁਕਲਾ ਨੇ ਕਿਹਾ ਕਿ 'ਸ਼ਹਿਨਾਜ਼ ਗਿੱਲ ਅਤੇ ਸਿਧਾਰਥ ਸ਼ੁਕਲਾ ਦੇ ਪਰਿਵਾਰ ਨੂੰ ਸ਼ਕਤੀ ਮਿਲੇ ਇਸ ਦੀ ਮੈਂ ਕਾਮਨਾ ਕਰਦਾ ਹਾਂ। ਮੈਂ ਅਤੇ ਰੂਬੀਨਾ ਉਨ੍ਹਾਂ ਦੀ ਮਾਂ ਨੂੰ ਮਿਲੇ ਅਤੇ ਉਹ ਹੌਲੀ-ਹੌਲੀ ਠੀਕ ਹੋ ਰਹੀ ਹੈ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਭਗਵਾਨ ਉਨ੍ਹਾਂ ਦੇ ਦਰਦ ਨੂੰ ਸ਼ਾਂਤ ਕਰੇ'।

Rubina Dilaik Contact Number Leaked Abhinav Shukla Engineer Friend Hel -  बिग बॉस 14 विनर रुबीना दिलैक का नंबर हुआ लीक, पति अभिनव शुक्ला ने किया  जुगाड़ | Patrika News
ਦੱਸ ਦੇਈਏ ਕਿ ਅਭਿਨਵ ਸ਼ੁਕਲਾ ਨੇ ਸਿਧਾਰਥ ਸ਼ੁਕਲਾ ਦੇ ਨਾਲ 2004 'ਚ ਗਲੈਡਰੈਗਸ ਅਤੇ ਮੈਗਾਮਾਡਲ ਕਾਨਟੈਸਟ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਬਾਰੇ 'ਚ ਗੱਲ ਕਰਦੇ ਹੋਏ ਅਭਿਨਵ ਸ਼ੁਕਲਾ ਨੇ ਕਿਹਾ ਕਿ ਅਸੀਂ ਆਪਣੇ ਕਰੀਅਰ ਦੀ ਸ਼ੁਰੂਆਤ ਇਕੱਠੇ ਕੀਤੀ, ਇਸ ਸ਼ੋਅ 'ਬਾਬੁਲ ਦਾ ਆਂਗਨ' 'ਚ ਕੰਮ ਕੀਤਾ।  ਉਹ ਇਕ ਚਤੁਰ ਚਾਲਬਾਜ਼ ਸਨ। ਸਾਨੂੰ ਦੋਵਾਂ ਨੂੰ ਬਾਈਕ ਦਾ ਜੁਨੂਨ ਸੀ। ਉਨ੍ਹਾਂ ਦਾ ਦਿਹਾਂਤ ਅਚਨਚੇਤ ਹੋਇਆ ਹੈ ਅਤੇ ਸਾਡਾ ਸਭ ਦਾ ਦਿਲ ਟੁੱਟ ਗਿਆ ਸੀ। ਮੇਰੀ ਪ੍ਰਾਰਥਨਾ ਪਰਿਵਾਰ ਦੇ ਨਾਲ ਹੈ।
ਸ਼ਹਿਨਾਜ਼ ਅਤੇ ਸਿਧਾਰਥ ਬਿਗ ਬੌਸ 13 ਦੇ ਦੌਰਾਨ ਪਹਿਲੀ ਵਾਰ ਮਿਲੇ ਸਨ। ਸ਼ੋਅ 'ਚ ਉਨ੍ਹਾਂ ਦੀ ਦੋਸਤੀ ਅਤੇ ਖੱਟੀ ਮਿੱਠੀ ਨੋਕ ਝੋਕ ਨੂੰ ਪ੍ਰਸ਼ੰਸਕਾਂ ਨੇ ਕਾਫੀ ਪਸੰਦ ਕੀਤਾ। ਪ੍ਰਸ਼ੰਸਕ ਇਸ ਜੋੜੇ ਨੂੰ ਸਿਡਨਾਜ਼ ਦੇ ਨਾਂ ਨਾਲ ਬੁਲਾਉਂਦੇ ਹਨ। ਘਰ ਦੇ ਬਾਹਰ ਵੀ ਸਿਧਾਰਥ ਅਤੇ ਸ਼ਹਿਨਾਜ਼ ਦੀ ਜੋੜੀ ਕਾਇਮ ਰਹੀ। ਦੋਵੇਂ ਹਮੇਸ਼ਾ ਇਕ-ਦੂਜੇ ਦੇ ਸਪੋਰਟ 'ਚ ਆਉਂਦੇ ਸਨ। 

Bollywood Tadka
ਰਿਪੋਰਟ ਮੁਤਾਬਕ ਆਪਣੇ ਅਖਿਰੀ ਪਲਾਂ 'ਚ ਸਿਧਾਰਥ ਸ਼ਹਿਨਾਜ਼ ਦੇ ਨਾਲ ਹੀ ਸਨ। ਸਿਧਾਰਥ ਨੇ ਸ਼ਹਿਨਾਜ਼ ਦੀ ਗੋਦ 'ਚ ਹੀ ਆਖਰੀ ਸਾਹ ਲਿਆ ਸੀ। ਸਿਧਾਰਥ ਦੇ ਇਰਧ-ਗਿਰਧ ਹੀ ਆਪਣੀ ਦੁਨੀਆ ਮਾਨਣ ਵਾਲੀ ਸ਼ਹਿਨਾਜ਼ ਉਨ੍ਹਾਂ ਦੇ ਜਾਣ ਤੋਂ ਬਾਅਦ ਬਹੁਤ ਬੁਰੀ ਤਰ੍ਹਾਂ ਟੁੱਟ ਗਈ ਹੈ। ਸ਼ਹਿਨਾਜ਼ ਗਿੱਲ ਨੇ ਖਾਣਾ-ਪੀਣਾ ਛੱਡ ਦਿੱਤਾ ਹੈ। ਉਹ ਕਿਸੇ ਨਾਲ ਗੱਲ ਵੀ ਨਹੀਂ ਰਹੀ ਹੈ। ਸ਼ਹਿਨਾਜ਼ ਦੀ ਮਾਂ-ਭਰਾ ਤੋਂ ਇਲਾਵਾ ਸਿਧਾਰਥ ਦੀ ਮਾਂ ਵੀ ਇਸ ਸਮੇਂ ਅਦਾਕਾਰਾ ਦਾ ਪੂਰਾ ਧਿਆਨ ਰੱਖ ਰਹੀ ਹੈ। 


author

Aarti dhillon

Content Editor

Related News