‘ਬਿੱਗ ਬੌਸ’ ਤੋਂ ਬਾਹਰ ਹੋਏ ਅਬਦੂ ਰੋਜ਼ਿਕ! ਫੁੱਟ-ਫੁੱਟ ਕੇ ਰੋਏ ‘ਛੋਟੇ ਭਾਈਜਾਨ’, ਦੇਖੋ ਵੀਡੀਓ

Saturday, Dec 17, 2022 - 11:25 AM (IST)

‘ਬਿੱਗ ਬੌਸ’ ਤੋਂ ਬਾਹਰ ਹੋਏ ਅਬਦੂ ਰੋਜ਼ਿਕ! ਫੁੱਟ-ਫੁੱਟ ਕੇ ਰੋਏ ‘ਛੋਟੇ ਭਾਈਜਾਨ’, ਦੇਖੋ ਵੀਡੀਓ

ਮੁੰਬਈ (ਬਿਊਰੋ)– ਸਲਮਾਨ ਖ਼ਾਨ ਦਾ ਸ਼ੋਅ ‘ਬਿੱਗ ਬੌਸ 16’ ਸ਼ੁਰੂਆਤ ਤੋਂ ਹੀ ਪ੍ਰਸ਼ੰਸਕਾਂ ਦਾ ਮਨੋਰੰਜਨ ਕਰ ਰਿਹਾ ਹੈ ਪਰ ਹੁਣ ਸ਼ੋਅ ਦੇ ਨਵੇਂ ਪ੍ਰੋਮੋ ਨੇ ਲੋਕਾਂ ਦੇ ਦਿਲ ਤੋੜ ਦਿੱਤੇ ਹਨ। ਪ੍ਰਸ਼ੰਸਕਾਂ ਦੇ ਦਿਲਾਂ ਦੀ ਜਾਨ ਅਬਦੂ ਰੋਜ਼ਿਕ ਸ਼ੋਅ ਤੋਂ ਬਾਹਰ ਹੋ ਗਏ ਹਨ। ਅਬਦੂ ਨੂੰ ‘ਬਿੱਗ ਬੌਸ’ ਦੇ ਘਰ ਨੂੰ ਅਲਵਿਦਾ ਕਹਿੰਦੇ ਦੇਖ ਕੇ ਉਨ੍ਹਾਂ ਦੇ ਸਾਰੇ ਪ੍ਰਸ਼ੰਸਕਾਂ ਦੀਆਂ ਅੱਖਾਂ ਨਮ ਹਨ।

ਅਬਦੂ ਦੇ ਘਰੋਂ ਬੇਘਰ ਹੋਣ ਦੀ ਖ਼ਬਰ ਨਾਲ ਪ੍ਰਸ਼ੰਸਕ ਹੈਰਾਨੀ ’ਚ ਹਨ। ਹਰ ਕੋਈ ਇਹ ਜਾਣਨਾ ਚਾਹੁੰਦਾ ਹੈ ਕਿ ਆਖਿਰ ਅਬਦੂ ਨੂੰ ‘ਬਿੱਗ ਬੌਸ’ ਨੇ ਘਰੋਂ ਬਾਹਰ ਕਿਉਂ ਕੀਤਾ? ‘ਬਿੱਗ ਬੌਸ 16’ ਦੇ ਨਵੇਂ ਪ੍ਰੋਮੋ ’ਚ ‘ਬਿੱਗ ਬੌਸ’ ਅਬਦੂ ਨੂੰ ਘਰੋਂ ਬਾਹਰ ਆਉਣ ਲਈ ਕਹਿੰਦੇ ਸੁਣਾਈ ਦਿੰਦੇ ਹਨ।

ਇਹ ਖ਼ਬਰ ਵੀ ਪੜ੍ਹੋ : ED ਨੇ ਰਕੁਲ ਪ੍ਰੀਤ ਸਿੰਘ ਨੂੰ ਭੇਜਿਆ ਸੰਮਨ, ਡਰੱਗਜ਼ ਤੇ ਮਨੀ ਲਾਂਡਰਿੰਗ ਕੇਸ ’ਚ ਹੋਵੇਗੀ ਪੁੱਛਗਿੱਛ

‘ਬਿੱਗ ਬੌਸ’ ਅਬਦੂ ਨੂੰ ਕਹਿੰਦੇ ਹਨ, ‘‘ਅਬਦੂ ਤੁਸੀਂ ਘਰਵਾਲਿਆਂ ਤੋਂ ਵਿਦਾ ਲੈ ਕੇ ਘਰੋਂ ਬਾਹਰ ਆ ਜਾਓ।’’ ‘ਬਿੱਗ ਬੌਸ’ ਦਾ ਇਹ ਫ਼ੈਸਲਾ ਸੁਣ ਕੇ ਸਾਰੇ ਮੁਕਾਬਲੇਬਾਜ਼ ਹੈਰਾਨ ਰਹਿ ਜਾਂਦੇ ਹਨ। ਹਰ ਕਿਸੇ ਦੀਆਂ ਅੱਖਾਂ ਨਮ ਹੋ ਜਾਂਦੀਆਂ ਹਨ। ਖ਼ੁਦ ਅਬਦੂ ਵੀ ਆਪਣੇ ਦੋਸਤਾਂ ਨਾਲ ਗਲੇ ਮਿਲ ਕੇ ਫੁੱਟ-ਫੁੱਟ ਕੇ ਰੋਂਦੇ ਹਨ।

ਸ਼ੋਅ ਦਾ ਪ੍ਰੋਮੋ ਸਾਹਮਣੇ ਆਉਂਦਿਆਂ ਹੀ ਪ੍ਰਸ਼ੰਸਕਾਂ ਦੇ ਦਿਲ ਟੁੱਟ ਗਏ ਹਨ। ਅਬਦੂ ਦੇ ਸ਼ੋਅ ਤੋਂ ਬਾਹਰ ਹੋਣ ਨਾਲ ਪ੍ਰਸ਼ੰਸਕਾਂ ਦੀਆਂ ਅੱਖਾਂ ਵੀ ਨਮ ਹਨ। ਪ੍ਰਸ਼ੰਸਕ ਅਬਦੂ ਨੂੰ ਸ਼ੋਅ ’ਚ ਲਿਆਉਣ ਦੀ ਮੰਗ ਕਰ ਰਹੇ ਹਨ। ਸੋਸ਼ਲ ਮੀਡੀਆ ’ਤੇ ਅਬਦੂ ਟਰੈਂਡ ਕਰਨ ਲੱਗੇ ਹਨ।

ਅਬਦੂ ਦੇ ਪ੍ਰਸ਼ੰਸਕ ਇਸ ਸਮੇਂ ਕਾਫੀ ਭਾਵੁਕ ਹਨ। ਹਰ ਕੋਈ ਇਹ ਜਾਣਨਾ ਚਾਹੁੰਦਾ ਹੈ ਕਿ ਆਖਿਰ ਅਬਦੂ ਨੂੰ ‘ਬਿੱਗ ਬੌਸ’ ਤੋਂ ਬਾਹਰ ਕਿਉਂ ਕੀਤਾ ਗਿਆ ਹੈ। ਹੁਣ ‘ਬਿੱਗ ਬੌਸ’ ਨੇ ਸਾਰਿਆਂ ਦੇ ਚਹੇਤੇ ਅਬਦੂ ਨੂੰ ਸ਼ੋਅ ਤੋਂ ਬਾਹਰ ਕਿਉਂ ਕੀਤਾ, ਇਹ ਤਾਂ ਤੁਹਾਨੂੰ ਅੱਜ ਦਾ ਐਪੀਸੋਡ ਦੇਖਣ ਤੋਂ ਬਾਅਦ ਹੀ ਪਤਾ ਲੱਗੇਗਾ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News