ਆਰਤੀ ਸਿੰਘ ਨੇ ਪਤੀ ਨਾਲ ਨਵੇਂ ਘਰ ''ਚ ਕੀਤਾ ਬੱਪਾ ਦਾ ਸਵਾਗਤ, ਦੇਖੋ ਤਸਵੀਰਾਂ

Tuesday, Sep 10, 2024 - 11:34 AM (IST)

ਮੁੰਬਈ- ਮਸ਼ਹੂਰ ਟੀਵੀ ਅਦਾਕਾਰਾ ਆਰਤੀ ਸਿੰਘ ਕੁਝ ਮਹੀਨੇ ਪਹਿਲਾਂ ਹੀ ਦੀਪਕ ਚੌਹਾਨ ਦੀ ਪਤਨੀ ਬਣੀ ਹੈ। ਦੋਵੇਂ ਵਿਆਹ ਤੋਂ ਬਾਅਦ ਆਪਣਾ ਪਹਿਲਾ ਗਣੇਸ਼ ਉਤਸਵ ਮਨਾ ਰਹੇ ਹਨ।

PunjabKesari

ਇਹੀ ਕਾਰਨ ਹੈ ਕਿ ਇਸ ਸਾਲ ਜੋੜੇ ਨੇ ਬੱਪਾ ਦਾ ਸਵਾਗਤ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਕੀਤਾ। ਹੁਣ ਉਨ੍ਹਾਂ ਨੇ ਇਸ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ।

PunjabKesari

ਆਰਤੀ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਗਣਪਤੀ ਦੇ ਜਸ਼ਨ ਦੀਆਂ ਕਈ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਸ 'ਚ ਅਦਾਕਾਰਾ ਬੱਪਾ ਦੀ ਪੂਜਾ ਕਰਦੀ ਨਜ਼ਰ ਆ ਰਹੀ ਸੀ।

PunjabKesari

ਆਰਤੀ ਸਿੰਘ ਨੇ ਆਪਣੇ ਪਤੀ ਦੀਪਕ ਚੌਹਾਨ ਨਾਲ ਮਿਲ ਕੇ ਬਹੁਤ ਧੂਮਧਾਮ ਨਾਲ ਬੱਪਾ ਨੂੰ ਆਪਣੇ ਘਰ ਲਿਆਂਦਾ ਸੀ।

PunjabKesari

ਇਸ ਦੌਰਾਨ ਇਹ ਜੋੜਾ ਰਵਾਇਤੀ ਲੁੱਕ 'ਚ ਨਜ਼ਰ ਆਇਆ। ਟੀਵੀ ਦੇ ਕਈ ਹੋਰ ਸਿਤਾਰੇ ਵੀ ਆਰਤੀ ਸਿੰਘ ਦੇ ਘਰ ਪਹੁੰਚੇ।

PunjabKesari

ਜਿਸ ਦੀਆਂ ਤਸਵੀਰਾਂ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।ਆਰਤੀ ਸਿੰਘ ਵੀ ਲਾਲ ਸੂਟ ਪਾ ਕੇ ਗਣਪਤੀ ਬੱਪਾ ਦੇ ਸਾਹਮਣੇ ਬੈਠੀ ਅਤੇ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।

PunjabKesari

PunjabKesari

 


Priyanka

Content Editor

Related News