ਆਮਿਰ ਖਾਨ ਸਟਾਰਰ ਫਿਲਮ ''ਸਿਤਾਰੇ ਜ਼ਮੀਨ ਪਰ'' ਨੇ ਭਾਰਤੀ ਬਾਜ਼ਾਰ ''ਚ ਪਹਿਲੇ ਦਿਨ ਕਮਾਏ ਲਗਭਗ 12 ਕਰੋੜ

Saturday, Jun 21, 2025 - 03:19 PM (IST)

ਆਮਿਰ ਖਾਨ ਸਟਾਰਰ ਫਿਲਮ ''ਸਿਤਾਰੇ ਜ਼ਮੀਨ ਪਰ'' ਨੇ ਭਾਰਤੀ ਬਾਜ਼ਾਰ ''ਚ ਪਹਿਲੇ ਦਿਨ ਕਮਾਏ ਲਗਭਗ 12 ਕਰੋੜ

ਮੁੰਬਈ (ਏਜੰਸੀ)- ਬਾਲੀਵੁੱਡ ਸਟਾਰ ਅਤੇ ਫਿਲਮ ਨਿਰਮਾਤਾ ਆਮਿਰ ਖਾਨ ਦੀ ਫਿਲਮ 'ਸਿਤਾਰੇ ਜ਼ਮੀਨ ਪਰ' ਨੇ ਭਾਰਤੀ ਬਾਜ਼ਾਰ ਵਿੱਚ ਪਹਿਲੇ ਦਿਨ ਲਗਭਗ 12 ਕਰੋੜ ਕਮਾਏ। ਲੰਬੇ ਇੰਤਜ਼ਾਰ ਤੋਂ ਬਾਅਦ, ਆਮਿਰ ਖਾਨ ਦੀ ਫਿਲਮ 'ਸਿਤਾਰੇ ਜ਼ਮੀਨ ਪਰ' ਆਖਰਕਾਰ 20 ਜੂਨ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਗਈ ਹੈ। 2007 ਦੀ ਕਲਾਸਿਕ 'ਤਾਰੇ ਜ਼ਮੀਨ ਪਰ' ਦਾ ਅਧਿਆਤਮਿਕ ਸੀਕਵਲ ਆਖੀ ਜਾ ਰਹੀ ਇਸ ਫਿਲਮ ਨੇ ਐਲਾਨ ਦੇ ਨਾਲ ਹੀ ਦਰਸ਼ਕਾਂ ਵਿਚ ਉਤਸ਼ਾਹ ਭਰ ਦਿੱਤਾ ਸੀ। ਇਹ ਇੱਕ ਪ੍ਰੇਰਨਾਦਾਇਕ ਅਤੇ ਦਿਲ ਨੂੰ ਛੂਹ ਲੈਣ ਵਾਲੀ ਕਹਾਣੀ ਹੈ, ਅਤੇ ਖਾਸ ਗੱਲ ਇਹ ਹੈ ਕਿ ਆਮਿਰ ਦੇ ਨਾਲ 10 ਨਵੇਂ ਚਿਹਰਿਆਂ ਨੂੰ ਧਮਾਕੇਦਾਰ ਢੰਗ ਨਾਲ ਲਾਂਚ ਕੀਤਾ ਗਿਆ ਹੈ। ਹੁਣ ਜਦੋਂ ਫਿਲਮ 'ਸਿਤਾਰੇ ਜ਼ਮੀਨ ਪਰ' ਵੱਡੇ ਪਰਦੇ 'ਤੇ ਆ ਗਈ ਹੈ, ਤਾਂ ਇਸਨੂੰ ਦੇਸ਼ ਭਰ ਤੋਂ ਜ਼ਬਰਦਸਤ ਹੁੰਗਾਰਾ ਮਿਲ ਰਿਹਾ ਹੈ।

ਫਿਲਮ ਨੇ ਪਹਿਲੇ ਦਿਨ 11.7 ਕਰੋੜ ਦੀ ਸ਼ਾਨਦਾਰ ਕਮਾਈ ਕੀਤੀ ਹੈ। ਜਿਵੇਂ-ਜਿਵੇਂ ਵੀਕਐਂਡ ਨੇੜੇ ਆ ਰਿਹਾ ਹੈ, ਉਮੀਦ ਕੀਤੀ ਜਾ ਰਹੀ ਹੈ ਕਿ ਫਿਲਮ ਦੀ ਕਮਾਈ ਹੋਰ ਵੀ ਤੇਜ਼ੀ ਨਾਲ ਵਧੇਗੀ। ਆਮਿਰ ਖਾਨ ਪ੍ਰੋਡਕਸ਼ਨ ਦੁਆਰਾ ਪੇਸ਼ ਕੀਤੀ ਗਈ ਇਸ ਫਿਲਮ ਵਿੱਚ 10 ਉੱਭਰਦੇ ਸਿਤਾਰੇ ਆਰੁਸ਼ ਦੱਤਾ, ਗੋਪੀ ਕ੍ਰਿਸ਼ਨ ਵਰਮਾ, ਸੰਵਿਤ ਦੇਸਾਈ, ਵੇਦਾਂਤ ਸ਼ਰਮਾ, ਆਯੁਸ਼ ਭੰਸਾਲੀ, ਆਸ਼ੀਸ਼ ਪੇਂਡਸੇ, ਰਿਸ਼ੀ ਸ਼ਾਹਨੀ, ਰਿਸ਼ਭ ਜੈਨ, ਨਮਨ ਮਿਸ਼ਰਾ ਅਤੇ ਸਿਮਰਨ ਮੰਗੇਸ਼ਕਰ ਹਨ। ਆਮਿਰ ਖਾਨ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ 'ਸਿਤਾਰੇ ਜ਼ਮੀਨ ਪਰ' ਵਿੱਚ ਆਮਿਰ ਖਾਨ ਅਤੇ ਜੇਨੇਲੀਆ ਦੇਸ਼ਮੁਖ ਮੁੱਖ ਭੂਮਿਕਾਵਾਂ ਵਿੱਚ ਹਨ। ਇਸ ਫਿਲਮ ਦੇ ਗੀਤ ਅਮਿਤਾਭ ਭੱਟਾਚਾਰੀਆ ਨੇ ਲਿਖੇ ਹਨ ਅਤੇ ਸੰਗੀਤ ਸ਼ੰਕਰ-ਅਹਿਸਾਨ-ਲੋਏ ਨੇ ਦਿੱਤਾ ਹੈ। ਇਸਦੀ ਸਕ੍ਰੀਨਪਲੇ ਦਿਵਿਆ ਨਿਧੀ ਸ਼ਰਮਾ ਨੇ ਲਿਖੀ ਹੈ। ਇਸ ਫਿਲਮ ਦਾ ਨਿਰਮਾਣ ਆਮਿਰ ਖਾਨ ਅਤੇ ਅਪਰਨਾ ਪੁਰੋਹਿਤ ਨੇ ਰਵੀ ਭਾਗਚੰਦਕਾ ਦੇ ਨਾਲ ਕੀਤਾ ਹੈ ਜਦੋਂ ਕਿ ਇਸਦਾ ਨਿਰਦੇਸ਼ਨ ਆਰ.ਐਸ. ਪ੍ਰਸੰਨਾ ਨੇ ਕੀਤਾ ਹੈ।


author

cherry

Content Editor

Related News