ਆਮਿਰ ਖ਼ਾਨ ਦੀ ਜਲੰਧਰ ਫੇਰੀ ਨੇ ਸ਼ਹਿਰਵਾਸੀ ਕੀਤੇ ਪ੍ਰੇਸ਼ਾਨ!

08/03/2022 4:24:02 PM

ਜਲੰਧਰ (ਬਿਊਰੋ)– ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਆਪਣੀ ਫ਼ਿਲਮ ‘ਲਾਲ ਸਿੰਘ ਚੱਢਾ’ ਦੀ ਪ੍ਰਮੋਸ਼ਨ ਨੂੰ ਲੈ ਕੇ ਅੱਜ ਜਲੰਧਰ ਪਹੁੰਚੇ। ਉਥੇ ਦੂਜੇ ਪਾਸੇ ਆਮਿਰ ਖ਼ਾਨ ਦੀ ਸੁਰੱਖਿਆ ਨੂੰ ਲੈ ਕੇ ਪੁਲਸ ਰੂਟ ਤੋਂ ਸ਼ਹਿਰਵਾਸੀ ਬੇਹੱਦ ਪ੍ਰੇਸ਼ਾਨ ਹੁੰਦੇ ਦਿਖੇ।

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਗੀਤਕਾਰ ਜਾਨੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ, ਪੰਜਾਬ ਛੱਡ ਸੁਰੱਖਿਅਤ ਜਗ੍ਹਾ ਹੋਏ ਸ਼ਿਫਟ

ਪੁਲਸ ਵਲੋਂ ਰੂਟ ਬਦਲਣ ਕਾਰਨ ਲੋਕ ਕਾਫੀ ਲੰਮੇ ਸਮੇਂ ਤਕ ਜਾਮ ’ਚ ਫਸੇ ਰਹੇ, ਉਥੇ ਸਕੂਲੀ ਬੱਚੇ ਵੀ ਇਸ ਜਾਮ ’ਚ ਫੱਸਦੇ ਦਿਖਾਈ ਦਿੱਤੇ।

ਦੱਸ ਦੇਈਏ ਕਿ 11 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਫ਼ਿਲਮ ‘ਲਾਲ ਸਿੰਘ ਚੱਢਾ’ ਨੂੰ ਲੈ ਕੇ ਆਮਿਰ ਖ਼ਾਨ ਅੱਜ ਜਲੰਧਰ ਪਹੁੰਚੇ ਹਨ, ਜਿਸ ਕਾਰਨ ਪੁਲਸ ਨੇ ਜਗ੍ਹਾ-ਜਗ੍ਹਾ ਰੂਟ ਨੂੰ ਡਾਇਵਰਟ ਕੀਤਾ ਹੈ। ਆਮਿਰ ਖ਼ਾਨ ਦੇ ਦੌਰੇ ਨੂੰ ਲੈ ਕੇ ਸ਼ਹਿਰ ’ਚ ਜਗ੍ਹਾ-ਜਗ੍ਹਾ ਜਾਮ ਦੀ ਸਥਿਤੀ ਦੇਖਣ ਨੂੰ ਮਿਲ ਰਹੀ ਹੈ।

ਹਾਲਾਂਕਿ ਆਮਿਰ ਖ਼ਾਨ ਦੀ ਇਸ ਫ਼ਿਲਮ ਪ੍ਰਤੀ ਲੋਕਾਂ ’ਚ ਨੈਗੇਟਿਵ ਸੋਚ ਤੇ ਵਿਰੋਧ ਪ੍ਰਦਰਸ਼ਨ ਦੇ ਚਲਦਿਆਂ ਨਿਰਮਾਤਾ ਨੂੰ ਨੁਕਸਾਨ ਝੱਲਣਾ ਪੈ ਸਕਦਾ ਹੈ। ਆਮਿਰ ਖ਼ਾਨ ਤੇ ਕਰੀਨਾ ਕਪੂਰ ਦੀ ਫ਼ਿਲਮ ਨੂੰ ਨਾ ਦੇਖਣ ’ਤੇ ਜ਼ੋਰ-ਸ਼ੋਰ ਨਾਲ ਟਰੈਂਡ ਚਲਾਇਆ ਜਾ ਰਿਹਾ ਹੈ। ਇਸ ਫ਼ਿਲਮ ਨੂੰ ਲੈ ਕੇ ਲੋਕਾਂ ’ਚ ਕਾਫੀ ਰੋਸ ਹੈ ਤੇ ਇਸ ਫ਼ਿਲਮ ਨੂੰ ਨਾ ਦੇਖਣ ਦੀ ਅਪੀਲ ਕੀਤੀ ਜਾ ਰਹੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News