ਆਪਣੀ ਫਿਲਮ ''ਦੰਗਲ'' ਨੂੰ ਸਫਲ ਬਣਾਉਣ ਲਈ ਆਮਿਰ ਨੇ ਚੁੱਕਿਆ ਆਹ ਕਦਮ

Friday, Feb 05, 2016 - 12:40 PM (IST)

ਆਪਣੀ ਫਿਲਮ ''ਦੰਗਲ'' ਨੂੰ ਸਫਲ ਬਣਾਉਣ ਲਈ ਆਮਿਰ ਨੇ ਚੁੱਕਿਆ ਆਹ ਕਦਮ

ਨਵੀਂ ਦਿੱਲੀ : ਬਾਲੀਵੁੱਡ ਅਦਾਕਾਰ ਆਮਿਰ ਖਾਨ ਆਪਣੀ ਫਿਲਮ ਨੂੰ ਲੈ ਕੇ ਬੇਹੱਦ ਗੰਭੀਰ ਰਹਿੰਦੇ ਹਨ। ਇਸ ਕਾਰਨ ਹੀ ਉਨ੍ਹਾਂ ਨੂੰ ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਕਿਹਾ ਜਾਂਦਾ ਹੈ। ਜਾਣਕਾਰੀ ਅਨੁਸਾਰ ਆਪਣੀ ਆਉਣ ਵਾਲੀ ਫਿਲਮ ''ਦੰਗਲ'' ਨੂੰ ਸਫਲ ਬਣਾਉਣ ਲਈ ਕੋਈ ਮੌਕਾ ਨਹੀਂ ਛੱਡਣਾ ਚਾਹੁੰਦੇ। ਇਸ ਕਾਰਨ ਹੀ ਆਪਣੀ ਇਸ ਫਿਲਮ ''ਚ ''ਪਹਿਲਵਾਨ'' ਦੇ ਕਿਰਦਾਰ ਨੂੰ ਚੰਗੀ ਤਰ੍ਹਾਂ ਨਿਭਾਉਣ ਲਈ ਉਹ ਦਿੱਲੀ ''ਚ ਸੂਟਿੰਗ ਕਰਨ ਤੋਂ ਬਾਅਦ ਮਸ਼ਹੂਰ ਭਾਰਤੀ ਪਹਿਲਵਾਨ ਸੁਸ਼ੀਲ ਕੁਮਾਰ ਨੂੰ ਮਿਲੇ ਅਤੇ ਉਨ੍ਹਾਂ ਤੋਂ ਪਹਿਲਵਾਨੀ ਦੇ ਦਾਅ ਸਿੱਖੇ।
ਜਾਣਕਾਰੀ ਅਨੁਸਾਰ ਆਮਿਰ ਖਾਨ ਜਦੋਂ ਆਪਣੀ ਫਿਲਮ ਦੀ ਸ਼ੂਟਿੰਗ ਕਰ ਰਹੇ ਸੀ ਤਾਂ ਉਸ ਸਮੇਂ ਸੁਸ਼ੀਲ ''ਤਿਆਗਰਾਜ ਸਪੋਰਟਜ਼ ਕੰਪਲੈਕਸ'' ''ਚ ਉਨ੍ਹਾਂ ਨੂੰ ਮਿਲਣ ਪਹੁੰਚੇ। ਆਮਿਰ ਨੇ ਸੁਸ਼ੀਲ ਨੂੰ ਬੇਨਤੀ ਕੀਤੀ ਕਿ ਉਹ ਉਨ੍ਹਾਂ ਨੂੰ ਬਿਹਤਰੀਨ ਪਹਿਲਵਾਨ ਲਈ ਕਸਰਤ ਸਿਖਾਉਣ, ਜਿਸ ਤੋਂ ਬਾਅਦ ਸੁਸ਼ੀਲ ਨੇ ਆਮਿਰ ਨੂੰ ਚੰਗੇ ਟਿਪਸ ਦਿੱਤੇ।
ਜ਼ਿਕਰਯੋਗ ਹੈ ਕਿ ਆਮਿਰ ਦੀ ਇਹ ਫਿਲਮ ਹਰਿਆਣਾ ਦੇ ਮਸ਼ਹੂਰ ਪਹਿਲਵਾਨ ''ਮਹਾਵੀਰ ਫੋਗਟ'' ''ਤੇ ਆਧਾਰਿਤ ਹੈ। ਆਮਿਰ ਦੇ ਸ਼ੋਅ ''''ਸੱਤਿਯਮੇਵ-ਜਯਤੇ'' ''ਚ ਫੋਗਟ ਨਜ਼ਰ ਆ ਚੁੱਕੇ ਹਨ। ਇਸ ਫਿਲਮ ''ਚ ਆਮਿਰ ਤੋਂ ਇਲਾਵਾ ਸਾਕਸ਼ੀ ਤੰਵਰ ਅਤੇ ਰਾਜਕੁਮਾਰ ਰਾਓ ਵੀ ਮੁਖ ਭੂਮਿਕਾ ''ਚ ਨਜ਼ਰ ਆਉਣਗੇ। ਨਿਤੇਸ਼ ਤਿਵਾੜੀ ਵਲੋਂ ਨਿਰਦੇਸ਼ਤ ਇਸ ਫਿਲਮ ਨੂੰ ਆਮਿਰ ਨੇ ਨਿਰਮਾਣ ਕੀਤਾ ਹੈ, ਜੋ ਕਿ 23 ਦਸੰਬਰ ਨੂੰ ਕ੍ਰਿਸਮਿਸ ਦੇ ਮੌਕੇ ਰਿਲੀਜ਼ ਹੋਵੇਗੀ।


Related News