ਚੀਨ ’ਚ ਆਮਿਰ ਖਾਨ ਨੂੰ ਮਿਲਿਆ ਵੱਡਾ ਸਨਮਾਨ

Saturday, Apr 19, 2025 - 11:35 AM (IST)

ਚੀਨ ’ਚ ਆਮਿਰ ਖਾਨ ਨੂੰ ਮਿਲਿਆ ਵੱਡਾ ਸਨਮਾਨ

ਮੁੰਬਈ (ਏਜੰਸੀ)- ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਆਮਿਰ ਖਾਨ ਨੂੰ ਚੀਨ ਦੇ ਮਕਾਊ ਕਾਮੇਡੀ ਫੈਸਟੀਵਲ ਵਿੱਚ ਗਲੋਬਲ ਸਨਮਾਨ ਮਿਲਿਆ ਹੈ। ਆਮਿਰ ਖਾਨ ਭਾਰਤੀ ਸਿਨੇਮਾ ਦੇ ਸਭ ਤੋਂ ਸਤਿਕਾਰਤ ਅਤੇ ਪ੍ਰਭਾਵਸ਼ਾਲੀ ਅਦਾਕਾਰਾਂ ਵਿੱਚੋਂ ਇੱਕ ਹਨ। ਆਪਣੇ ਲੰਬੇ ਅਤੇ ਸ਼ਾਨਦਾਰ ਕਰੀਅਰ ਵਿੱਚ ਉਨ੍ਹਾਂ ਨੇ ਨਾ ਸਿਰਫ਼ ਭਾਰਤ ਵਿੱਚ ਸਗੋਂ ਦੁਨੀਆ ਭਰ ਵਿੱਚ ਲੱਖਾਂ ਦਿਲ ਜਿੱਤੇ ਹਨ। ਉਨ੍ਹਾਂ ਦੀਆਂ ਫਿਲਮਾਂ ਨੇ ਸਰਹੱਦਾਂ ਪਾਰ ਕੀਤੀਆਂ ਹਨ, ਖਾਸ ਕਰਕੇ ਚੀਨ ਵਿੱਚ ਤਾਂ ਉਨ੍ਹਾਂ ਨੇ ਕਈ ਰਿਕਾਰਡ ਤੋੜ ਦਿੱਤੇ ਹਨ। ਆਮਿਰ ਆਪਣੇ ਸੋਚ-ਸਮਝ ਕੇ ਚੁਣੇ ਗਏ ਕੰਟੈਂਟ ਅਤੇ ਦਮਦਾਰ ਪਰਫਾਰਮੈਂਸ ਲਈ ਜਾਣੇ ਜਾਂਦੇ ਹਨ ਅਤੇ ਇਸੇ ਕਾਰਨ ਉਹ ਕੁਆਲਿਟੀ ਸਿਨੇਮਾ ਦੇ ਗਲੋਬਲ ਆਈਕਨ ਬਣ ਚੁੱਕੇ ਹਨ। ਹਾਲ ਹੀ ਵਿੱਚ ਉਨ੍ਹਾਂ ਦੀ ਇਸ ਅੰਤਰਰਾਸ਼ਟਰੀ ਅਪੀਲ ਨੂੰ ਮਕਾਊ ਕਾਮੇਡੀ ਫੈਸਟੀਵਲ ਵਿੱਚ ਵੀ ਸਨਮਾਨਿਤ ਕੀਤਾ ਗਿਆ, ਜਿੱਥੇ ਉਨ੍ਹਾਂ ਦੀ ਵਿਸ਼ੇਸ਼ ਤੌਰ 'ਤੇ ਪ੍ਰਸ਼ੰਸਾ ਕੀਤੀ ਗਈ। 

ਇਹ ਵੀ ਪੜ੍ਹੋ : ਜਲੰਧਰ 'ਚ ਸੰਨੀ ਦਿਓਲ 'ਤੇ FIR ਮਗਰੋਂ Jaat ਦੇ ਨਿਰਮਾਤਾਵਾਂ ਨੇ ਮੰਗੀ ਮਾਫੀ, ਵਿਵਾਦਪੂਰਨ ਸੀਨ ਕੀਤਾ ਡਿਲੀਟ

ਆਮਿਰ ਖਾਨ ਨੇ ਹਾਲ ਹੀ ਵਿੱਚ ਮਕਾਊ ਕਾਮੇਡੀ ਫੈਸਟੀਵਲ ਵਿੱਚ ਸ਼ਿਰਕਤ ਕੀਤੀ ਸੀ, ਜਿੱਥੇ ਉਨ੍ਹਾਂ ਨਾਲ, ਹੇ ਵੇਨਜੁਨ, ਜ਼ੂ ਜ਼ੇਂਗ, ਨਾ ਨਾ, ਤਿਆਨ ਵਾ, ਵੇਨ ਸੋਂਗ, ਸੋਂਗ ਜ਼ਿਆਓਬਾਓ, ਝਾਂਗ ਚਿਯੂ, ਜੋਸ਼ੁਆ ਯੀ, ਵਾਂਗ ਯਿੰਗਵੇਈ, ਲੀ ਫੇਈ, ਸੌਂਗ ਯਾਂਗ, ਵਾਂਗ ਜਿਆਨਹੁਆ, ਸਟੇਨਲੀ ਤਾਂਗ, ਸੋਂਗ ਮੁਜੀ, ਦੂ ਵੂਬਿਨ, ਚਾਂਗ ਯੂਆਨ, ਸ਼ੇਨ ਟੇਂਗ, ਝਾਂਗ ਚੇਨ, ਝੌ ਬੇਨਸ਼ਾਨ, ਝੌ ਡਿਯੋਂਗ, ਲੀ ਝਿਲਿਆਂਗ, ਲਿਊ ਸਿਵੇਈ ਅਤੇ ਏ ਲੂਨ ਵਰਗੇ ਕਈ ਨਾਮੀ ਕਲਾਕਾਰ ਸਨ। 

ਇਹ ਵੀ ਪੜ੍ਹੋ: ਐਦਾਂ ਮਰਨਾ ਚਾਹੁੰਦਾ ਹੈ ਇਹ ਮਸ਼ਹੂਰ ਅਦਾਕਾਰ, ਲਿਖਿਆ- My last wish is...

ਚੀਨ ਵਿੱਚ ਆਮਿਰ ਦੀ ਜ਼ਬਰਦਸਤ ਫੈਨ ਫਾਲੋਇੰਗ ਦੇ ਕਾਰਨ ਉਨ੍ਹਾਂ ਦੀ ਮੌਜੂਦਗੀ ਨੇ ਉੱਥੇ ਹਲਚਲ ਮਚਾ ਦਿੱਤੀ। ਫੈਸਟੀਵਲ ਦੇ ਸਮਾਪਤੀ ਸਮਾਰੋਹ ਮੌਕੇ ਆਮਿਰ ਖਾਨ, ਸ਼ੇਨ ਟੇਂਗ ਅਤੇ ਮਾ ਲੀ ਨਾਲ ਇਕ ਖਾਸ ਪੈਨਲ ਡਿਸਕਸ਼ਨ ਵਿਚ ਸ਼ਾਮਲ ਹੋਣਗੇ, ਜਿਸ ਦਾ ਟਾਪਿਕ ਹੋਵੇਗਾ (ਹਾਸਾ ਹੀ ਸਭ ਤੋਂ ਵਧੀਆ ਦਵਾਈ ਹੈ)। ਇਸ ਚਰਚਾ ਵਿਚ ਕਾਮੇਡੀ ਦੇ ਸਮਾਜਿਕ ਪ੍ਰਭਾਵ ਅਤੇ ਸੱਭਿਆਚਾਰਕ ਨਾਲ ਜੁੜੀਆਂ ਸੀਮਾਵਾਂ ਤੋਂ ਪਾਰ ਇਸਦੇ ਭਵਿੱਖ 'ਤੇ ਗੱਲਬਾਤ ਹੋਵੇਗੀ।

ਇਹ ਵੀ ਪੜ੍ਹੋ: ਅਨੁਪਮ ਖੇਰ ਅਤੇ ਕਾਜੋਲ ਲਈ ਮਹਾਰਾਸ਼ਟਰ ਸਰਕਾਰ ਨੇ ਕੀਤਾ ਵੱਡਾ ਐਲਾਨ

ਆਮਿਰ ਖਾਨ ਦੀਆਂ ਫਿਲਮਾਂ ਨੂੰ ਚੀਨ ਵਿੱਚ ਬਹੁਤ ਵੱਡੀ ਸਫਲਤਾ ਮਿਲੀ ਹੈ, ਇੰਨੀ ਜ਼ਿਆਦਾ ਕਿ ਉਨ੍ਹਾਂ ਨੇ ਭਾਰਤ ਦੇ ਬਾਕਸ ਆਫਿਸ ਦੇ ਅੰਕੜਿਆਂ ਨੂੰ ਵੀ ਪਛਾੜ ਦਿੱਤਾ ਹੈ। ਉਨ੍ਹਾਂ ਦੀ 2009 ਦੀ ਕਾਮੇਡੀ 3 ਇਡੀਅਟਸ ਉੱਥੇ ਬਲਾਕਬਸਟਰ ਰਹੀ, ਫਿਰ 2014 ਵਿੱਚ ਪੀਕੇ ਨੇ ਵੀ ਧਮਾਲ ਮਚਾ ਦਿੱਤੀ। ਪਰ ਸਭ ਤੋਂ ਵੱਡੀ ਹਿੱਟ ਫਿਲਮ ਦੰਗਲ (2016) ਸੀ, ਜਿਸਨੇ ਚੀਨ ਵਿੱਚ 193 ਮਿਲੀਅਨ ਦੀ ਕਮਾਈ ਕੀਤੀ ਅਤੇ ਇਸ ਤੋਂ ਬਾਅਦ ਸੀਕ੍ਰੇਟ ਸੁਪਰਸਟਾਰ (2017) ਸੀ, ਜਿਸਨੇ 109 ਮਿਲੀਅਨ ਕਮਾਏ। 

ਇਹ ਵੀ ਪੜ੍ਹੋ: ਕਰਨ ਜੌਹਰ ਨੇ ਗਿੱਪੀ ਗਰੇਵਾਲ ਨੂੰ ਦਿੱਤਾ ਸੋਹਣਾ ਗਿਫਟ, ਵੇਖੋ ਤਸਵੀਰਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News