ਆਮਿਰ ਖ਼ਾਨ ਨੇ ਕੁਝ ਸਾਲਾਂ ਲਈ ਅਦਾਕਾਰੀ ਤੋਂ ਬ੍ਰੇਕ ਲੈਣ ਦਾ ਕੀਤਾ ਫ਼ੈਸਲਾ, ਬਿਆਨ ਕੀਤੀ ਇਹ ਵਜ੍ਹਾ

Tuesday, Nov 15, 2022 - 11:54 AM (IST)

ਮੁੰਬਈ (ਬਿਊਰੋ)– ਆਮਿਰ ਖ਼ਾਨ ਨੂੰ ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਕਿਹਾ ਜਾਂਦਾ ਹੈ। ਆਮਿਰ ਦੀ ਹਰ ਫ਼ਿਲਮ ਦੀ ਉਨ੍ਹਾਂ ਦੇ ਚਾਹੁਣ ਵਾਲਿਆਂ ਨੂੰ ਉਡੀਕ ਰਹਿੰਦੀ ਹੈ। 2018 ਤੋਂ ਬਾਅਦ ਇਸ ਸਾਲ ਆਮਿਰ ਖ਼ਾਨ ਦੀ ਫ਼ਿਲਮ ‘ਲਾਲ ਸਿੰਘ ਚੱਢਾ’ ਰਿਲੀਜ਼ ਹੋਈ, ਜਿਸ ਨੂੰ ਦਰਸ਼ਕਾਂ ਵਲੋਂ ਪਸੰਦ ਨਹੀਂ ਕੀਤਾ ਗਿਆ।

ਹੁਣ ਆਮਿਰ ਖ਼ਾਨ ਨੇ ਅਦਾਕਾਰੀ ਤੋਂ ਲੰਮਾ ਸਮਾਂ ਬ੍ਰੇਕ ਲੈਣ ਦਾ ਐਲਾਨ ਕਰ ਦਿੱਤਾ ਹੈ। ਬੀਤੇ ਦਿਨੀਂ ਇਕ ਇਵੈਂਟ ਦੌਰਾਨ ਆਮਿਰ ਖ਼ਾਨ ਨੇ ਕਿਹਾ ਕਿ ਉਹ ਪਿਛਲੇ 35 ਸਾਲਾਂ ਤੋਂ ਆਪਣੇ ਕੰਮ ’ਤੇ ਧਿਆਨ ਦਿੰਦੇ ਆ ਰਹੇ ਹਨ ਤੇ ਇਸ ਦੌਰਾਨ ਉਨ੍ਹਾਂ ਨੇ ਆਪਣੇ ਨਜ਼ਦੀਕੀਆਂ ਨੂੰ ਸਮਾਂ ਨਹੀਂ ਦਿੱਤਾ।

ਇਹ ਖ਼ਬਰ ਵੀ ਪੜ੍ਹੋ : ਪਿਛਲੇ ਢਾਈ ਹਫ਼ਤਿਆਂ ਤੋਂ ਬੀਮਾਰੀਆਂ ਨਾਲ ਜੂਝ ਰਹੇ ਸਨ ਹਰਭਜਨ ਮਾਨ, ਪੋਸਟ ਸਾਂਝੀ ਕਰ ਕੀਤਾ ਵਾਹਿਗੁਰੂ ਜੀ ਦਾ ਸ਼ੁਕਰਾਨਾ

ਆਮਿਰ ਖ਼ਾਨ ਨੇ ਕਿਹਾ ਕਿ ਉਹ ਫ਼ਿਲਮ ‘ਚੈਂਪੀਅਨਸ’ ’ਚ ਅਦਾਕਾਰੀ ਕਰਨ ਵਾਲੇ ਸਨ ਪਰ ਹੁਣ ਉਹ ਇਸ ਫ਼ਿਲਮ ਨੂੰ ਪ੍ਰੋਡਿਊਸ ਕਰਨਗੇ। ਉਨ੍ਹਾਂ ਕਿਹਾ ਕਿ ਫ਼ਿਲਮ ਦੀ ਕਹਾਣੀ ਬਹੁਤ ਖ਼ੂਬਸੂਰਤ ਹੈ ਪਰ ਉਹ ਬ੍ਰੇਕ ਲੈਣਾ ਚਾਹੁੰਦੇ ਹਨ। ਉਹ ਆਪਣੇ ਪਰਿਵਾਰ, ਆਪਣੀ ਮਾਂ ਤੇ ਬੱਚਿਆਂ ਨਾਲ ਰਹਿਣਾ ਚਾਹੁੰਦੇ ਹਨ।

ਦੱਸ ਦੇਈਏ ਕਿ ‘ਚੈਂਪੀਅਨਸ’ ਇਕ ਸਪੈਨਿਸ਼ ਫ਼ਿਲਮ ‘ਚੈਂਪੀਓਨਸ’ ਦੀ ਹੀ ਹਿੰਦੀ ਰੀਮੇਕ ਹੈ, ਜਿਸ ’ਚ ਪਹਿਲਾਂ ਆਮਿਰ ਖ਼ਾਨ ਅਦਾਕਾਰੀ ਕਰਨ ਵਾਲੇ ਸਨ ਪਰ ਹੁਣ ਉਨ੍ਹਾਂ ਨੇ ਇਸ ਫ਼ਿਲਮ ਦੇ ਨਾਲ-ਨਾਲ ਬਾਕੀ ਫ਼ਿਲਮਾਂ ਤੋਂ ਵੀ ਬ੍ਰੇਕ ਲੈ ਲਈ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News