ਆਮਿਰ ਖ਼ਾਨ ਦੀ ਧੀ ਦੇ ਵਿਆਹ ਦੀਆਂ ਰਸਮਾਂ ਸ਼ੁਰੂ, ਫੁੱਲਾਂ ਤੇ ਲਾਈਟਾਂ ਨਾਲ ਸਜਾਇਆ ਗਿਆ ਘਰ

Tuesday, Jan 02, 2024 - 12:08 PM (IST)

ਆਮਿਰ ਖ਼ਾਨ ਦੀ ਧੀ ਦੇ ਵਿਆਹ ਦੀਆਂ ਰਸਮਾਂ ਸ਼ੁਰੂ, ਫੁੱਲਾਂ ਤੇ ਲਾਈਟਾਂ ਨਾਲ ਸਜਾਇਆ ਗਿਆ ਘਰ

ਮੁੰਬਈ (ਬਿਊਰੋ)– ਆਮਿਰ ਖ਼ਾਨ ਤੇ ਰੀਨਾ ਦੱਤਾ ਦੀ ਧੀ ਆਇਰਾ ਖ਼ਾਨ ਦਾ ਵਿਆਹ 3 ਜਨਵਰੀ ਨੂੰ ਹੋਣ ਜਾ ਰਿਹਾ ਹੈ। ਡੀ-ਡੇ ਤੋਂ ਪਹਿਲਾਂ ਮਾਪਿਆਂ ਦੇ ਘਰ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਆਮਿਰ ਤੇ ਰੀਨਾ ਦੇ ਮੁੰਬਈ ਘਰ ਦੇ ਕਈ ਦ੍ਰਿਸ਼ ਆਨਲਾਈਨ ਸਾਹਮਣੇ ਆਏ ਹਨ ਕਿਉਂਕਿ ਉਨ੍ਹਾਂ ਨੇ ਘਰ ਨੂੰ ਫੁੱਲਾਂ ਤੇ ਲਾਈਟਾਂ ਨਾਲ ਸਜਾਇਆ ਗਿਆ ਹੈ। ਇਕ ਵੀਡੀਓ ’ਚ ਆਮਿਰ ਦੇ ਘਰ ਦੀਆਂ ਦੋ ਮੰਜ਼ਿਲਾਂ ਨੂੰ ਲਾਈਟਾਂ ਨਾਲ ਸਜਾਇਆ ਗਿਆ ਹੈ। ਉਸ ਦੀ ਪਹਿਲੀ ਪਤਨੀ ਰੀਨਾ ਦੇ ਘਰ ਨੂੰ ਵੀ ਫੁੱਲਾਂ ਤੇ ਲਾਈਟਾਂ ਨਾਲ ਸਜਾਇਆ ਗਿਆ ਹੈ ਕਿਉਂਕਿ ਪਰਿਵਾਰ ਨੇ ਵਿਆਹ ਤੋਂ ਪਹਿਲਾਂ ਦੀਆਂ ਰਸਮਾਂ ਸ਼ੁਰੂ ਕੀਤੀਆਂ ਸਨ।

ਇਹ ਖ਼ਬਰ ਵੀ ਪੜ੍ਹੋ : ‘ਗਦਰ 2’ ਦੇ ਅਦਾਕਾਰ ਨਾਲ ਹੋਈ ਹਜ਼ਾਰਾਂ ਦੀ ਠੱਗੀ, ਫੌਜੀ ਬਣ ਲਗਾਇਆ ਚੂਨਾ

ਆਇਰਾ ਖ਼ਾਨ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ
ਆਇਰਾ ਆਪਣੇ ਇੰਸਟਾਗ੍ਰਾਮ ਹੈਂਡਲ ’ਤੇ ਵਿਆਹ ਤੋਂ ਪਹਿਲਾਂ ਦੀਆਂ ਝਲਕੀਆਂ ਸ਼ੇਅਰ ਕਰ ਰਹੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਮਹਾਰਾਸ਼ਟਰੀ ਕੇਲਵਣ ਸਮਾਰੋਹ ਦਾ ਆਯੋਜਨ ਕੀਤਾ। ਇਸ ’ਚ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੇ ਦੋਸਤਾਂ ਨੇ ਸ਼ਮੂਲੀਅਤ ਕੀਤੀ। ਉਨ੍ਹਾਂ ਨੇ ਇਕ ਵੀਡੀਓ ਪੋਸਟ ਕੀਤੀ ਹੈ, ਜਿਸ ’ਚ ਆਮਿਰ ਦੀ ਸਾਬਕਾ ਪਤਨੀ ਕਿਰਨ ਰਾਓ ਤੇ ਉਨ੍ਹਾਂ ਦੇ ਪੁੱਤਰ ਆਜ਼ਾਦ ਰਾਓ ਖ਼ਾਨ ਸਮੇਤ ਸਾਰੇ ਮਹਿਮਾਨ ਡਿਨਰ ਕਰਦੇ ਨਜ਼ਰ ਆ ਰਹੇ ਹਨ। ਹਾਲਾਂਕਿ ਆਮਿਰ ਨਜ਼ਰ ਨਹੀਂ ਆ ਰਹੇ ਸਨ।

 
 
 
 
 
 
 
 
 
 
 
 
 
 
 
 

A post shared by Viral Bhayani (@viralbhayani)

ਉਨ੍ਹਾਂ ਦੀ ਕਰੀਬੀ ਦੋਸਤ ਅਦਾਕਾਰਾ ਮਿਥਿਲਾ ਪਾਲਕਰ ਨੇ ਵੀ ਰਾਤ ਦੇ ਖਾਣੇ ਤੋਂ ਲਾੜਾ-ਲਾੜੀ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ। ਆਇਰਾ ਤੇ ਨੁਪੁਰ ਨੇ 2023 ਦਾ ਆਖਰੀ ਦਿਨ ਇਕੱਠੇ ਮਨਾਇਆ। ਆਇਰਾ ਨੇ ਆਪਣੀ ਇਕ ਖ਼ੂਬਸੂਰਤ ਤਸਵੀਰ ਸ਼ੇਅਰ ਕੀਤੀ ਸੀ ਤੇ ਕੋਈ ਕੈਪਸ਼ਨ ਨਹੀਂ ਦਿੱਤੀ ਸੀ।

ਆਇਰਾ ਖ਼ਾਨ ਤੇ ਨੁਪੁਰ ਸ਼ਿਖਾਰੇ ਦਾ ਰਿਸ਼ਤਾ
ਆਇਰਾ ਤੇ ਫਿਟਨੈੱਸ ਟ੍ਰੇਨਰ ਨੁਪੁਰ ਸ਼ਿਖਾਰੇ ਦੀ ਪਿਛਲੇ ਸਾਲ ਦੀ ਸ਼ੁਰੂਆਤ ’ਚ ਮੰਗਣੀ ਹੋਈ ਸੀ। ਨੁਪੁਰ ਨੇ ਸਤੰਬਰ ’ਚ ਆਇਰਾ ਨੂੰ ਪ੍ਰਪੋਜ਼ ਕੀਤਾ ਸੀ। ਉਸ ਨੇ ਇੰਸਟਾਗ੍ਰਾਮ ’ਤੇ ਪ੍ਰਪੋਜ਼ ਦੀ ਇਕ ਵੀਡੀਓ ਸਾਂਝੀ ਕੀਤੀ ਸੀ।

ਰਿਸੈਪਸ਼ਨ ਦੀ ਜਾਣਕਾਰੀ
3 ਜਨਵਰੀ ਨੂੰ ਵਿਆਹ ਤੋਂ ਬਾਅਦ ਜੋੜਾ ਮੁੰਬਈ ’ਚ ਇਕ ਸ਼ਾਨਦਾਰ ਵਿਆਹ ਦੀ ਰਿਸੈਪਸ਼ਨ ਦੀ ਮੇਜ਼ਬਾਨੀ ਕਰਨ ਜਾ ਰਿਹਾ ਹੈ। ਰਿਸੈਪਸ਼ਨ 10 ਜਨਵਰੀ ਤੋਂ ਬਾਅਦ ਹੋਣ ਦੀ ਸੰਭਾਵਨਾ ਹੈ ਤੇ ਇਸ ’ਚ ਬਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਸ਼ਾਮਲ ਹੋਣਗੀਆਂ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News