ਆਮਿਰ ਖ਼ਾਨ ਦੀ ਧੀ ਇਰਾ ਦੀ ਹੋਈ ਮੰਗਣੀ, ਸਾਬਕਾ ਪਤਨੀਆਂ ਸਮੇਤ ਇਨ੍ਹਾਂ ਸਿਤਾਰਿਆਂ ਨੇ ਕੀਤੀ ਸ਼ਿਰਕਤ

Saturday, Nov 19, 2022 - 12:17 PM (IST)

ਆਮਿਰ ਖ਼ਾਨ ਦੀ ਧੀ ਇਰਾ ਦੀ ਹੋਈ ਮੰਗਣੀ, ਸਾਬਕਾ ਪਤਨੀਆਂ ਸਮੇਤ ਇਨ੍ਹਾਂ ਸਿਤਾਰਿਆਂ ਨੇ ਕੀਤੀ ਸ਼ਿਰਕਤ

ਮੁੰਬਈ (ਬਿਊਰੋ)– ਆਮਿਰ ਖ਼ਾਨ ਦੀ ਧੀ ਇਰਾ ਖ਼ਾਨ ਜਲਦ ਹੀ ਵਿਆਹ ਦੇ ਬੰਧਨ ’ਚ ਬੱਝਣ ਜਾ ਰਹੀ ਹੈ। ਉਸ ਨੇ ਸ਼ੁੱਕਰਵਾਰ ਨੂੰ ਮੁੰਬਈ ’ਚ ਆਪਣੇ ਬੁਆਏਫਰੈਂਡ ਨੁਪੁਰ ਸ਼ਿਖਰੇ ਨਾਲ ਮੰਗਣੀ ਕੀਤੀ। ਇਰਾ ਤੇ ਨੁਪੁਰ ਲੰਮੇ ਸਮੇਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਸਨ। ਮੰਗਣੀ ’ਚ ਆਮਿਰ ਖ਼ਾਨ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਦੋਵੇਂ ਸਾਬਕਾ ਪਤਨੀਆਂ ਵੀ ਮੌਜੂਦ ਰਹੀਆਂ।

ਮੀਡੀਆ ਰਿਪੋਰਟ ਮੁਤਾਬਕ ਆਮਿਰ ਖ਼ਾਨ ਦੀ ਧੀ ਇਰਾ ਖ਼ਾਨ ਤੇ ਨੁਪੁਰ ਸ਼ਿਖਰੇ ਦੀ ਦੋਸਤੀ 2020 ’ਚ ਹੋਈ ਸੀ। ਨੁਪੁਰ ਇਕ ਜਿਮ ਟ੍ਰੇਨਰ ਹੈ। ਉਸ ਨੇ ਆਮਿਰ ਖ਼ਾਨ ਸਮੇਤ ਕਈ ਬਾਲੀਵੁੱਡ ਸਿਤਾਰਿਆਂ ਨੂੰ ਟ੍ਰੇਨ ਕੀਤਾ ਹੈ। ਕੋਵਿਡ-19 ਕਾਰਨ ਦੇਸ਼ ਭਰ ’ਚ ਲਗਾਏ ਗਏ ਲੌਕਡਾਊਨ ਦੌਰਾਨ ਨੁਪੁਰ ਇਰਾ ਨੂੰ ਫਿਟਨੈੱਸ ਟ੍ਰੇਨਿੰਗ ਦੇ ਰਹੇ ਸਨ। ਇਸ ਦੌਰਾਨ ਦੋਵੇਂ ਇਕ-ਦੂਜੇ ਦੇ ਕਰੀਬ ਆ ਗਏ।

ਇਸੇ ਸਾਲ ਸਤੰਬਰ ’ਚ ਇਕ ਪ੍ਰੋਗਰਾਮ ਦੌਰਾਨ ਨੁਪੁਰ ਨੇ ਇਰਾ ਨੂੰ ਵਿਆਹ ਲਈ ਪ੍ਰਪੋਜ਼ ਕੀਤਾ ਸੀ, ਉਦੋਂ ਇਰਾ ਨੇ ਵੀ ਹਾਂ ਕਰ ਦਿੱਤੀ ਸੀ। ਇਰਾ ਖ਼ਾਨ ਨੇ ਇਸ ਦੀ ਵੀਡੀਓ ਵੀ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਸੀ।

ਇਹ ਖ਼ਬਰ ਵੀ ਪੜ੍ਹੋ : ਮਸ਼ਹੂਰ ਪਾਕਿਸਤਾਨੀ ਸਟੇਜ ਆਰਟਿਸਟ ਤਾਰਿਕ ਟੈੱਡੀ ਦਾ ਦਿਹਾਂਤ, ਲੰਮੇ ਸਮੇਂ ਤੋਂ ਸਨ ਬੀਮਾਰ

ਇਰਾ ਖ਼ਾਨ ਤੇ ਨੁਪੁਰ ਸ਼ਿਖਰੇ ਦੀ ਮੰਗਣੀ ਦੀਆਂ ਵੀਡੀਓਜ਼ ਤੇ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। ਤਸਵੀਰਾਂ ’ਚ ਇਰਾ ਲਾਲ ਗਾਊਨ ’ਚ, ਉਥੇ ਨੁਪੁਰ ਬਲੈਕ ਟਕਸੀਡੋ ’ਚ ਨਜ਼ਰ ਆਏ। ਆਮਿਰ ਖ਼ਾਨ ਸਫੈਦ ਕੁੜਤੇ ’ਚ ਦਿਖਾਈ ਦਿੱਤੇ। ਮੰਗਣੀ ’ਚ ਆਮਿਰ ਖ਼ਾਨ ਦੀਆਂ ਦੋਵੇਂ ਸਾਬਕਾ ਪਤਨੀਆਂ ਰੀਨਾ ਦੱਤਾ ਤੇ ਕਿਰਨ ਰਾਵ ਵੀ ਮੌਜੂਦ ਰਹੀਆਂ। ਨਾਲ ਹੀ ਇਰਾ ਦਾ ਭਰਾ ਜੁਨੈਦ, ਕਿਰਨ ਰਾਵ ਤੇ ਪੁੱਤਰ ਆਜ਼ਾਦ ਰਾਵ ਖ਼ਾਨ, ਆਮਿਰ ਦੀ ਭੈਣ ਨਿਖਤ ਤੇ ਫਰਹਤ ਤੇ ਭਾਣਜੇ ਇਮਰਾਨ ਖ਼ਾਨ ਸਮੇਤ ਕਈ ਸਿਤਾਰੇ ਮੌਜੂਦ ਰਹੇ।

ਇਰਾ ਖ਼ਾਨ ਤੇ ਨੁਪੁਰ ਸ਼ਿਖਰੇ ਦੀ ਮੰਗਣੀ ’ਚ ਅਦਾਕਾਰਾ ਫਾਤਿਮਾ ਸਨਾ ਸ਼ੇਖ ਵੀ ਨਜ਼ਰ ਆਈ। ਉਸ ਨੇ ਹਰ ਕਿਸੇ ਦਾ ਧਿਆਨ ਖਿੱਚਿਆ। ਅਸਲ ’ਚ ਜਦੋਂ ਆਮਿਰ ਖ਼ਾਨ ਦਾ ਆਪਣੀ ਦੂਜੀ ਪਤਨੀ ਕਿਰਨ ਰਾਵ ਨਾਲ ਤਲਾਕ ਹੋਇਆ ਸੀ, ਉਦੋਂ ਆਮਿਰ ਖ਼ਾਨ ਦਾ ਨਾਂ ਫਾਤਿਮਾ ਨਾਲ ਜੋੜਿਆ ਜਾ ਰਿਹਾ ਸੀ। ਸੋਸ਼ਲ ਮੀਡੀਆ ’ਤੇ ਇਹ ਵੀ ਕਿਹਾ ਜਾ ਰਿਹਾ ਸੀ ਕਿ ਫਾਤਿਮਾ ਨਾਲ ਅਫੇਅਰ ਕਾਰਨ ਆਮਿਰ ਤੇ ਕਿਰਨ ਰਾਵ ਦਾ ਤਲਾਕ ਹੋਇਆ ਹੈ।

PunjabKesari

ਇਰਾ ਖ਼ਾਨ ਦੀ ਮੰਗਣੀ ਜਿਸ ਨੁਪੁਰ ਸ਼ਿਖਰੇ ਨਾਲ ਹੋਈ ਹੈ, ਉਹ ਹਿੰਦੂ ਹੈ। ਇਸ ਲਈ ਸੋਸ਼ਲ ਮੀਡੀਆ ’ਤੇ ਕੱਟੜਪੰਥੀ ਮੁਸਿਲਮ ਲੋਕ ਧਰਮ ਦੀ ਦੁਹਾਈ ਦੇਣ ਦੇ ਨਾਲ-ਨਾਲ ਗਾਲ੍ਹਾਂ ਵੀ ਕੱਢ ਰਹੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News