ਫ਼ਿਲਮ ''ਸਿਤਾਰੇ ਜ਼ਮੀਨ ਪਰ'' ਦੀ ਰਿਲੀਜ਼ ਤੋਂ ਪਹਿਲਾਂ ਆਮਿਰ ਖ਼ਾਨ ਨੇ ਮੁੰਬਈ ''ਚ ਖਰੀਦੀ ਪ੍ਰਾਪਰਟੀ

06/28/2024 10:33:13 AM

ਮੁੰਬਈ- ਬਾਲੀਵੁੱਡ ਫ਼ਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਆਮਿਰ ਖ਼ਾਨ ਲਗਾਤਾਰ ਸੁਰਖੀਆਂ 'ਚ ਬਣੇ ਰਹਿੰਦੇ ਹਨ। ਅਦਾਕਾਰ ਨੇ ਕਥਿਤ ਤੌਰ 'ਤੇ ਮੁੰਬਈ 'ਚ ਇੱਕ ਨਵੀਂ ਪ੍ਰਾਪਰਟੀ ਖਰੀਦੀ ਹੈ। ਆਮਿਰ ਖ਼ਾਨ ਨੇ ਮੁੰਬਈ ਦੇ ਬਾਂਦਰਾ ਇਲਾਕੇ 'ਚ ਨਵਾਂ ਘਰ ਖਰੀਦਿਆ ਹੈ। ਮਜ਼ੇਦਾਰ ਗੱਲ ਇਹ ਹੈ ਕਿ ਜਿਸ ਬਿਲਡਿੰਗ 'ਚ ਆਮਿਰ ਖ਼ਾਨ ਰਹਿੰਦੇ ਹਨ, ਉੱਥੇ ਉਹ ਪਹਿਲਾਂ ਹੀ ਕਈ ਘਰ ਖਰੀਦ ਚੁੱਕੇ ਹਨ। ਇਕ ਰਿਪੋਰਟ ਮੁਤਾਬਕ ਅਦਾਕਾਰ ਹੁਣ ਇਕ ਹੋਰ ਨਵੀਂ ਜਾਇਦਾਦ ਦੇ ਮਾਲਕ ਬਣ ਗਏ ਹਨ। ਅਦਾਕਾਰ ਨੇ ਇਸ ਜਾਇਦਾਦ ਨੂੰ ਖਰੀਦਣ ਲਈ 9.75 ਕਰੋੜ ਰੁਪਏ ਖਰਚ ਕੀਤੇ ਹਨ।

ਇਹ ਖ਼ਬਰ ਵੀ ਪੜ੍ਹੋ- ਅਰਮਾਨ ਮਲਿਕ ਦੇ ਹੱਕ 'ਚ ਆਈ ਉਰਫੀ ਜਾਵੇਦ, ਗਲਤ ਕੁਮੈਂਟ ਕਰਨ ਵਾਲਿਆਂ ਨੂੰ ਲਗਾਈ ਫਟਕਾਰ

ਇਕ ਰਿਪੋਰਟ ਮੁਤਾਬਕ ਆਮਿਰ ਖ਼ਾਨ ਨੇ ਇਸ ਜਾਇਦਾਦ ਨੂੰ ਖਰੀਦਣ ਲਈ 58 ਲੱਖ ਰੁਪਏ ਦੀ ਸਟੈਂਪ ਡਿਊਟੀ ਅਤੇ 30,000 ਰੁਪਏ ਦੀ ਰਜਿਸਟ੍ਰੇਸ਼ਨ ਫੀਸ ਅਦਾ ਕੀਤੀ ਹੈ। ਇਹ ਵੀ ਕਿਹਾ ਗਿਆ ਹੈ ਕਿ ਅਦਾਕਾਰ ਨੇ 25 ਜੂਨ ਨੂੰ ਇਸ ਡੀਲ ਨੂੰ ਅੰਤਿਮ ਰੂਪ ਦਿੱਤਾ ਹੈ। ਇਹ ਬੇਲਾ ਵਿਸਟਾ ਅਪਾਰਟਮੈਂਟ, ਪਾਲੀ ਹਿੱਲ 'ਚ ਸਥਿਤ ਹੈ। ਆਮਿਰ ਖ਼ਾਨ ਮਰੀਨਾ ਅਪਾਰਟਮੈਂਟ ਬਿਲਡਿੰਗ 24 'ਚੋਂ 9 ਯੂਨਿਟਾਂ ਦੇ ਮਾਲਕ ਹਨ। ਆਮਿਰ ਖ਼ਾਨ ਦੀਆਂ ਸਾਬਕਾ ਪਤਨੀਆਂ ਰੀਨਾ ਦੱਤਾ ਅਤੇ ਕਿਰਨ ਰਾਓ ਵੀ ਇਸੇ ਕੰਪਲੈਕਸ 'ਚ ਰਹਿੰਦੀਆਂ ਹਨ।ਹਾਊਸਿੰਗ ਡਾਟ ਕਾਮ ਮੁਤਾਬਕ, ਆਮਿਰ ਕੋਲ ਪੰਚਗਨੀ 'ਚ ਇੱਕ ਫਾਰਮ ਹਾਊਸ ਅਤੇ ਕਾਰਟਰ ਰੋਡ, ਮੁੰਬਈ 'ਚ ਇੱਕ ਹੋਰ ਸ਼ਾਨਦਾਰ ਅਪਾਰਟਮੈਂਟ ਹੈ।

ਇਹ ਖ਼ਬਰ ਵੀ ਪੜ੍ਹੋ- ਕੀ ਪ੍ਰੈਗਨੈਂਟ ਹੈ ਦੇਵੋਲੀਨਾ ਭੱਟਾਚਾਰਜੀ? 'ਗੋਪੀ ਬਹੂ' ਦੀਆਂ ਫੋਟੋਆਂ ਤੋਂ ਫੈਨਜ਼ ਲਗਾ ਰਹੇ ਹਨ ਅੰਦਾਜ਼ਾ

ਆਮਿਰ ਖ਼ਾਨ ਦੀ ਉੱਤਰ ਪ੍ਰਦੇਸ਼ 'ਚ ਵੀ ਜਾਇਦਾਦ ਹੈ। ਆਮਿਰ ਦੇ ਕੋਲ ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲ੍ਹੇ ਦੇ ਸ਼ਾਹਾਬਾਦ 'ਚ ਵੀ 22 ਘਰ ਹਨ। ਵਰਕ ਫਰੰਟ ਦੀ ਗੱਲ ਕਰੀਏ ਤਾਂ ਆਮਿਰ ਖ਼ਾਨ ਆਉਣ ਵਾਲੇ ਦਿਨਾਂ 'ਚ ਫ਼ਿਲਮ 'ਸਿਤਾਰੇ ਜ਼ਮੀਨ ਪਰ' 'ਚ ਨਜ਼ਰ ਆਉਣਗੇ।


Priyanka

Content Editor

Related News