ਬਚਪਨ ਦੇ ਦਿਨਾਂ ਨੂੰ ਯਾਦ ਕਰਕੇ ਆਮਿਰ ਦੀਆਂ ਅੱਖਾਂ ਨਮ ਹੋ ਗਈਆਂ, ਕਿਹਾ- ਸਕੂਲ ਦੀ ਫ਼ੀਸ ਨਾ ਦੇਣ ’ਤੇ ਭਰੀ ਸਭਾ...’
Monday, Aug 08, 2022 - 12:35 PM (IST)
ਮੁੰਬਈ- ਅਦਾਕਾਰ ਆਮਿਰ ਖ਼ਾਨ ਨੇ ਬਾਲੀਵੁੱਡ ’ਚ ਖ਼ਾਸ ਪਛਾਣ ਬਣਾਈ ਹੈ। ਅਦਾਕਾਰ ਨੇ ਇੱਥੇ ਤੱਕ ਪਹੁੰਚਣ ਲਈ ਕਾਫ਼ੀ ਸੰਘਰਸ਼ ਕੀਤਾ ਹੈ। ਹਾਲ ਹੀ ’ਚ ਅਦਾਕਾਰ ਨੇ ਇਕ ਇੰਟਰਵਿਊ ’ਚ ਆਪਣੇ ਬਚਪਨ ਦੇ ਦਿਨਾਂ ਨੂੰ ਯਾਦ ਕੀਤਾ ਅਤੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਕਰਜ਼ੇ ’ਚ ਡੁੱਬਿਆ ਹੋਇਆ ਸੀ। ਅਦਾਕਾਰ ਨੂੰ ਸਕੂਲ ’ਚ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।
ਇਹ ਵੀ ਪੜ੍ਹੋ : 18 ਸਾਲਾ ਆਰੀਆ ਵਾਲਵੇਕਰ ਨੇ ‘ਮਿਸ ਇੰਡੀਆ ਯੂ.ਐੱਸ.ਏ 2022’ ਦਾ ਜਿੱਤਿਆ ਤਾਜ, ਕਿਹਾ- ਮੇਰਾ ਬਚਪਨ ...’
ਆਮਿਰ ਖ਼ਾਨ ਨੇ ਕਿਹਾ ਕਿ ‘ਜਦੋਂ ਉਨ੍ਹਾਂ ਦੇ ਪਰਿਵਾਰ ’ਤੇ ਬਹੁਤ ਕਰਜ਼ਾ ਸੀ। ਆਪਣੇ ਸਕੂਲ ਦੇ ਦਿਨਾਂ ਦੌਰਾਨ ਛੇਵੀਂ ਜਮਾਤ ਦੀ ਫ਼ੀਸ 6 ਰੁਪਏ, ਸੱਤਵੀਂ ਜਮਾਤ ਦੀ ਫ਼ੀਸ 7 ਰੁਪਏ ਅਤੇ ਅੱਠਵੀਂ ਜਮਾਤ ਦੀ 8 ਰੁਪਏ ਸੀ। ਫ਼ਿਰ ਵੀ ਆਮਿਰ ਅਤੇ ਉਸ ਦੇ ਭੈਣਾਂ-ਭਰਾਵਾਂ ਨੂੰ ਆਪਣੀ ਫ਼ੀਸ ਅਦਾ ਕਰਨ ’ਚ ਹਮੇਸ਼ਾ ਦੇਰ ਹੁੰਦੀ ਸੀ। ਇਕ-ਦੋ ਵਾਰ ਚੇਤਾਵਨੀ ਦੇਣ ਤੋਂ ਬਾਅਦ ਸਕੂਲ ਦੇ ਪ੍ਰਿੰਸੀਪਲ ਨੇ ਭਰੀ ਸਭਾ ’ਚ ਅਦਾਕਾਰ ਦੇ ਨਾਂ ਦਾ ਐਲਾਨ ਕੀਤਾ ਚੇਤਾਵਨੀ ਵੀ ਦਿੱਤੀ ਸੀ। ਇਹ ਦੱਸਦੇ ਹੋਏ ਆਮਿਰ ਦੀਆਂ ਅੱਖਾਂ ’ਚ ਹੰਝੂ ਆ ਗਏ।
ਇਹ ਵੀ ਪੜ੍ਹੋ : ਪਿੰਕ ਡਰੈੱਸ ’ਚ ਮੌਨੀ ਰਾਏ ਨੇ ਬਿਖ਼ੇਰੇ ਹੁਸਨ ਦੇ ਜਲਵੇ, ਹੌਟ ਅੰਦਾਜ਼ ’ਚ ਦਿੱਤੇ ਪੋਜ਼
ਤੁਹਾਨੂੰ ਦੱਸ ਦੇਈਏ ਕਿ ਆਮਿਰ ਖ਼ਾਨ ਫ਼ਿਲਮ ਨਿਰਮਾਤਾ ਤਾਹਿਰ ਹੁਸੈਨ ਦੇ ਪੁੱਤਰ ਹਨ। ਅਦਾਕਾਰਾ ਦੀ ਮਾਂ ਦਾ ਨਾਂ ਜ਼ੀਨਤ ਹੁਸੈਨ ਹੈ। ਉਨ੍ਹਾਂ ਦੇ ਤਿੰਨ ਭੈਣ-ਭਰਾ ਹਨ ਫੈਜ਼ਲ ਖ਼ਾਨ, ਫ਼ਰਹਤ ਖ਼ਾਨ ਅਤੇ ਨਿਖ਼ਤ ਖ਼ਾਨ। ਅਦਾਕਾਰ ਉਨ੍ਹਾਂ ਸਭ ਤੋਂ ਵੱਡੇ ਹਨ। ਲੀਡ ਅਦਾਕਾਰ ਦੇ ਤੌਰ ’ਤੇ ਆਮਿਰ ਦੀ ਪਹਿਲੀ ਫ਼ਿਲਮ ‘ਕਯਾਮਤ ਸੇ ਕਯਾਮਤ ਤਕ’ ਸੀ, ਜੋ ਬਾਕਸ ਆਫ਼ਿਸ ’ਤੇ ਸੁਪਰਹਿੱਟ ਸਾਬਤ ਹੋਈ।
ਅਦਾਕਾਰ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਆਮਿਰ ਖ਼ਾਨ ਜਲਦ ਹੀ ਫ਼ਿਲਮ ‘ਲਾਲ ਸਿੰਘ ਚੱਢਾ’ ’ਚ ਨਜ਼ਰ ਆਉਣ ਵਾਲੇ ਹਨ। ਇਸ ਫ਼ਿਲਮ ’ਚ ਆਮਿਰ ਦੇ ਨਾਲ ਕਰੀਨਾ ਕਪੂਰ ਹੈ। ਇਹ ਫ਼ਿਲਮ 11 ਅਗਸਤ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।