ਅੰਬਰ ਧਾਲੀਵਾਲ ਦੀਆਂ ਹੌਟ ਤਸਵੀਰਾਂ ਦੇਖ ਜਦੋਂ ਲੋਕਾਂ ਨੇ ਦਿੱਤੀ ਸੂਟ ਪਹਿਨਣ ਦੀ ਸਲਾਹ, ਦੇਖੋ ਕੀ ਮਿਲਿਆ ਜਵਾਬ

Monday, Jul 12, 2021 - 06:47 PM (IST)

ਅੰਬਰ ਧਾਲੀਵਾਲ ਦੀਆਂ ਹੌਟ ਤਸਵੀਰਾਂ ਦੇਖ ਜਦੋਂ ਲੋਕਾਂ ਨੇ ਦਿੱਤੀ ਸੂਟ ਪਹਿਨਣ ਦੀ ਸਲਾਹ, ਦੇਖੋ ਕੀ ਮਿਲਿਆ ਜਵਾਬ

ਚੰਡੀਗੜ੍ਹ (ਬਿਊਰੋ)– ਅੰਬਰ ਧਾਲੀਵਾਲ ਇਨ੍ਹੀਂ ਦਿਨੀਂ ਮੈਕਸੀਕੋ ’ਚ ਹੈ। ਅੰਬਰ ਇਥੇ ਛੁੱਟੀਆਂ ਦਾ ਆਨੰਦ ਮਾਣ ਰਹੀ ਹੈ। ਕੋਰੋਨਾ ਵਾਇਰਸ ਦੇ ਚਲਦਿਆਂ ਲੰਮੇ ਸਮੇਂ ਬਾਅਦ ਅੰਬਰ ਧਾਲੀਵਾਲ ਨੂੰ ਮਸਤੀ ਕਰਦੇ ਦੇਖਿਆ ਗਿਆ ਹੈ।

PunjabKesari

ਜੋ ਤਸਵੀਰਾਂ ਅੰਬਰ ਨੇ ਸਾਂਝੀਆਂ ਕੀਤੀਆਂ ਹਨ, ਉਹ ਬੀਚ ਦੀਆਂ ਹਨ।

PunjabKesari

ਇਨ੍ਹਾਂ ਤਸਵੀਰਾਂ ’ਚ ਅੰਬਰ ਧਾਲੀਵਾਲ ਸਵਿਮਸੂਟ ’ਚ ਨਜ਼ਰ ਆ ਰਹੀ ਹੈ, ਜਿਸ ’ਚ ਉਹ ਬੇਹੱਦ ਹੌਟ ਲੱਗ ਰਹੀ ਹੈ।

PunjabKesari

ਅੰਬਰ ਦੀਆਂ ਇਹ ਤਸਵੀਰਾਂ ਦੇਖ ਕੁਝ ਲੋਕਾਂ ਨੇ ਉਸ ਨੂੰ ਟਰੋਲ ਕਰਨ ਦੀ ਕੋਸ਼ਿਸ਼ ਕੀਤੀ ਤੇ ਕਿਹਾ ਕਿ ਬੀਚ ’ਤੇ ਉਸ ਨੂੰ ਸਲਵਾਰ-ਸੂਟ ਪਹਿਨ ਕੇ ਜਾਣਾ ਚਾਹੀਦਾ ਸੀ।

PunjabKesari

ਇਸ ’ਤੇ ਅੰਬਰ ਧਾਲੀਵਾਲ ਨੇ ਜਵਾਬ ਦਿੱਤਾ ਹੈ। ਅੰਬਰ ਨੇ ਇੰਸਟਾਗ੍ਰਾਮ ’ਤੇ ਕੁਝ ਸਟੋਰੀਜ਼ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ’ਚ ਉਸ ਨੇ ਕਿਹਾ ਕਿ ਉਸ ਨੂੰ ਨਹੀਂ ਪਤਾ ਸੀ ਕਿ ਬੀਚ ’ਤੇ ਸਵਿਮਸੂਟ ਪਹਿਨ ਕੇ ਨਹੀਂ ਜਾਣਾ ਚਾਹੀਦਾ। ਅੱਗੇ ਤੋਂ ਉਹ ਇਸ ਗੱਲ ਦਾ ਧਿਆਨ ਰੱਖੇਗੀ ਤੇ ਬੀਚ ’ਤੇ ਸਲਵਾਰ-ਸੂਟ ਪਹਿਨ ਕੇ ਜਾਵੇਗੀ।’

PunjabKesari

ਉਥੇ ਟਵਿਟਰ ’ਤੇ ਵੀ ਅੰਬਰ ਨੇ ਇਕ ਟਵੀਟ ਕੀਤਾ ਹੈ, ਜਿਸ ’ਚ ਉਹ ਲਿਖਦੀ ਹੈ, ‘ਸੋ ਤੁਹਾਡੇ ਹਿਸਾਬ ਨਾਲ ਬੀਚ ’ਤੇ ਸਲਵਾਰ-ਸੂਟ ਪਹਿਨਣਾ ਚਾਹੀਦਾ ਹੈ। ਮੈਨੂੰ ਇਸ ਗੱਲ ਦਾ ਨਹੀਂ ਪਤਾ ਸੀ। ਫਿੱਟੇ ਮੂੰਹ ਤੁਹਾਡੀ ਸੋਚ ’ਤੇ।’

PunjabKesari

ਦੱਸ ਦੇਈਏ ਕਿ ਅੰਬਰ ਦੀਆਂ ਇਹ ਤਸਵੀਰਾਂ ਕੁਝ ਪੇਜਾਂ ਵਲੋਂ ਵੀ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ’ਤੇ ਲੋਕਾਂ ਦੀ ਮਿਲੀ-ਜੁਲੀ ਪ੍ਰਤੀਕਿਰਿਆ ਆ ਰਹੀ ਹੈ।

PunjabKesari

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News