ਲਖਨਊ ’ਚ ਹੋਵੇਗੀ ਫਿਲਮ ‘ਤਿਕੜਮ’ ਦੀ ਸਪੈਸ਼ਲ ਸਕ੍ਰੀਨਿੰਗ
Friday, Aug 30, 2024 - 10:39 AM (IST)
ਮੁੰਬਈ (ਬਿਊਰੋ) - ਜੀਓ ਸਿਨੇਮਾ ’ਤੇ 23 ਅਗਸਤ ਨੂੰ ਰਿਲੀਜ਼ ਹੋਣ ਤੋਂ ਬਾਅਦ ਤੋਂ ਜੀਓ ਸਟੂਡੀਓਜ਼ ਵੱਲੋਂ ਨਿਰਮਿਤ ਫਿਲਮ ‘ਤਿਕੜਮ’ ਨੇ ਦਰਸ਼ਕਾਂ ਤੇ ਆਲੋਚਕਾਂ ਦਾ ਦਿਲ ਜਿੱਤ ਲਿਆ ਹੈ। ਫਿਲਮ ਦੇ ਪ੍ਰਭਾਵ ਨੂੰ ਦੇਖਦੇ ਹੋਏ ਲਖਨਊ ’ਚ ਇਸ ਦੀ ਸਪੈਸ਼ਲ ਸਕ੍ਰੀਨਿੰਗ ਦੀ ਯੋਜਨਾ ਬਣਾਈ ਗਈ ਹੈ।
ਇਹ ਖ਼ਬਰ ਵੀ ਪੜ੍ਹੋ - ਇਸ ਪੰਜਾਬੀ ਗਾਇਕਾ ਨੇ ਰਿਜੈਕਟ ਕੀਤਾ 'ਬਿੱਗ ਬੌਸ' 18 ਦਾ ਆਫਰ, ਜਾਣੋ ਕਾਰਨ
ਪ੍ਰੋਗਰਾਮ ’ਚ ਆਈ. ਏ. ਐੱਸ., ਆਈ. ਪੀ. ਐੱਸ. ਅਧਿਕਾਰੀ, ਯੂ. ਪੀ. ਸਰਕਾਰ ਦੇ ਸੀਨੀਅਰ ਅਧਿਕਾਰੀ, ਵਿਦਿਆਰਥੀ ਅਤੇ ਅਧਿਆਪਕ ਇਕੱਠੇ ਹੋਣਗੇ। ਲੀਡ ਅਦਾਕਾਰ ਅਮਿਤ ਸਿਆਲ ਅਤੇ ਨਿਰਦੇਸ਼ਕ ਵਿਵੇਕ ਅੰਚਲੀਆ ਵੀ ਸਕ੍ਰੀਨਿੰਗ ਮੌਕੇ ਮੌਜੂਦ ਰਹਿਣਗੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।