ਗਾਇਕ ਅਮਰਿੰਦਰ ਗਿੱਲ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਖ਼ਾਸ ਅਜ਼ੀਜ਼ ਦੀ ਹੋਈ ਮੌਤ

Monday, Jul 15, 2024 - 11:13 AM (IST)

ਗਾਇਕ ਅਮਰਿੰਦਰ ਗਿੱਲ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਖ਼ਾਸ ਅਜ਼ੀਜ਼ ਦੀ ਹੋਈ ਮੌਤ

ਜਲੰਧਰ (ਬਿਊਰੋ) : ਪ੍ਰਸਿੱਧ ਗਾਇਕ ਤੇ ਅਦਾਕਾਰ ਅਮਰਿੰਦਰ ਗਿੱਲ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਦੀ ਇੰਸਟਾਗ੍ਰਾਮ ਸਟੋਰੀ 'ਚ ਇੱਕ ਬੁਰੀ ਖ਼ਬਰ ਸਾਂਝੀ ਕੀਤੀ ਗਈ। ਦਰਅਸਲ, ਅਮਰਿੰਦਰ ਗਿੱਲ ਨੇ ਰਿਪੁਤਪਨ ਸਿੰਘ ਗਿੱਲ (ਰਿਪਨ) ਦੇ ਦਿਹਾਂਤ ਦੀ ਖ਼ਬਰ ਸਾਂਝੀ ਕੀਤੀ ਹੈ। ਉਨ੍ਹਾਂ ਦੀ ਪੋਸਟ ਸ਼ੇਅਰ ਕਰਦੇ ਹੋਏ ਅਮਰਿੰਦਰ ਨੇ ਲਿਖਿਆ, ''ਭਰਾ ਤੁਹਾਨੂੰ ਹਮੇਸ਼ਾ ਯਾਦ ਕੀਤਾ ਜਾਏਗਾ।'' 

PunjabKesari

ਦੱਸ ਦਈਏ ਕਿ ਅਮਰਿੰਦਰ ਗਿੱਲ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਹ ਆਪਣੇ ਗੀਤਾਂ ਅਤੇ ਅਦਾਕਾਰੀ ਰਾਹੀਂ ਪ੍ਰਸ਼ੰਸਕਾਂ ਦੇ ਦਿਲਾ 'ਤੇ ਰਾਜ ਕਰਦੇ ਹਨ। ਹਾਲਾਂਕਿ ਕਲਾਕਾਰ ਆਪਣੀ ਨਿੱਜੀ ਜ਼ਿੰਦਗੀ ਨੂੰ ਪ੍ਰਸ਼ੰਸਕਾਂ ਨਾਲ ਘੱਟ ਹੀ ਸ਼ੇਅਰ ਕਰਦੇ ਹਨ।  

ਇਹ ਖ਼ਬਰ ਵੀ ਪੜ੍ਹੋ - ਦਿਲਜੀਤ ਦੋਸਾਂਝ ਨੂੰ ਮਿਲੇ ਕੈਨੇਡਾ ਦੇ PM ਜਸਟਿਨ ਟਰੂਡੋ, ਹੱਥ ਜੋੜ ਕੇ ਬੁਲਾਈ 'ਸਤਿ ਸ੍ਰੀ ਅਕਾਲ' ਤੇ ਪਾਈ ਜੱਫੀ

ਅਮਰਿੰਦਰ ਗਿੱਲ ਦੇ ਵਰਕਫਰੰਟ ਦੀ ਗੱਲ ਕਰਿਏ ਤਾਂ ਹਾਲ ਹੀ ਵਿੱਚ ਕਲਾਕਾਰ ਨੇ ਆਪਣੀ ਅਪਕਮਿੰਗ ਫਿਲਮ ਦਾਰੂ ਨਾ ਪੀਂਦਾ ਹੋਵੇ ਦਾ ਪੋਸਟਰ ਸ਼ੇਅਰ ਕੀਤਾ। ਇਹ ਫਿਲਮ 2 ਅਗਸਤ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਏਗੀ। ਜਿਸਦਾ ਪ੍ਰਸ਼ੰਸਕਾਂ ਨੂੰ ਵੀ ਬੇਸਬਰੀ ਨਾਲ ਇੰਤਜ਼ਾਰ ਹੈ। ਇਸ ਤੋਂ ਪਹਿਲਾਂ ਅਮਰਿੰਦਰ ਕਈ ਹਿੱਟ ਗੀਤ ਪ੍ਰਸ਼ੰਸਕਾਂ ਵਿਚਾਲੇ ਰੱਖ ਚੁੱਕੇ ਹਨ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News