ਅਕਸ਼ੈ ਕੁਮਾਰ ਦੇ ਘਰ ਕਾਰਡ ਦੇਣ ਪੁੱਜਿਆ ਵਿਆਹ ਵਾਲਾ ਮੁੰਡਾ, ਸੋਨੇ- ਚਾਂਦੀ ਨਾਲ ਬਣਿਆ ਕਾਰਡ ਵਾਇਰਲ

Thursday, Jun 27, 2024 - 01:09 PM (IST)

ਅਕਸ਼ੈ ਕੁਮਾਰ ਦੇ ਘਰ ਕਾਰਡ ਦੇਣ ਪੁੱਜਿਆ ਵਿਆਹ ਵਾਲਾ ਮੁੰਡਾ, ਸੋਨੇ- ਚਾਂਦੀ ਨਾਲ ਬਣਿਆ ਕਾਰਡ ਵਾਇਰਲ

ਮੁੰਬਈ- ਬਿਜ਼ਨਸਮੈਨ ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਦੇ ਛੋਟੇ ਬੇਟੇ ਅਨੰਤ ਅੰਬਾਨੀ ਜਲਦ ਹੀ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ। ਅਨੰਤ ਅੰਬਾਨੀ ਦਾ ਵਿਆਹ ਰਾਧਿਕਾ ਮਰਚੈਂਟ ਨਾਲ 12 ਜੁਲਾਈ ਨੂੰ ਮੁੰਬਈ ਦੇ ਜੀਓ ਵਰਲਡ ਕਨਵੈਨਸ਼ਨ ਸੈਂਟਰ 'ਚ ਹੋਵੇਗਾ। ਇਸ ਸ਼ਾਨਦਾਰ ਸਮਾਰੋਹ ਦੀਆਂ ਤਿਆਰੀਆਂ ਦੇ ਵਿਚਕਾਰ ਅੰਬਾਨੀ ਪਰਿਵਾਰ ਨੇ ਦੇਸ਼ ਦੇ ਪ੍ਰਮੁੱਖ ਬਾਲੀਵੁੱਡ ਸਿਤਾਰਿਆਂ ਨੂੰ ਸੱਦਾ ਦੇਣ ਦੀ ਰਵਾਇਤ ਨੂੰ ਅਪਣਾਉਂਦੇ ਹੋਏ ਨਿੱਜੀ ਤੌਰ 'ਤੇ ਸੱਦਾ ਦੇਣ ਦਾ ਫੈਸਲਾ ਕੀਤਾ ਹੈ।

PunjabKesari

ਅਨੰਤ ਅੰਬਾਨੀ ਖੁਦ ਬਾਲੀਵੁੱਡ ਸਿਤਾਰਿਆਂ ਦੇ ਘਰ ਵਿਆਹ ਦਾ ਸੱਦਾ ਦੇ ਰਹੇ ਹਨ। ਹਾਲ ਹੀ 'ਚ ਉਹ ਅਜੇ ਦੇਵਗਨ ਅਤੇ ਅਕਸ਼ੈ ਕੁਮਾਰ ਦੇ ਘਰ ਗਏ ਅਤੇ ਉਨ੍ਹਾਂ ਨੂੰ ਵਿਆਹ ਦਾ ਕਾਰਡ ਦਿੱਤਾ। ਇਹ ਵਿਆਹ ਦਾ ਕਾਰਡ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਹ ਇੱਕ ਚਾਂਦੀ ਦੇ ਮੰਦਰ ਵਰਗਾ ਲੱਗਦਾ ਹੈ ਅਤੇ ਇਸ 'ਚ ਭਗਵਾਨ ਸ਼ਿਵ, ਗਣੇਸ਼ ਅਤੇ ਰਾਮ ਦੀਆਂ ਮੂਰਤੀਆਂ ਸ਼ਾਮਲ ਹਨ। ਕਾਰਡ ਦਾ ਡਿਜ਼ਾਈਨ ਬਹੁਤ ਹੀ ਅਣੋਖਾ ਹੈ। ਜਿਵੇਂ ਹੀ ਇਸਨੂੰ ਖੋਲ੍ਹਿਆ ਜਾਂਦਾ ਹੈ, ਬੈਕਗ੍ਰਾਉਂਡ 'ਚ ਹਿੰਦੀ ਮੰਤਰ ਵੱਜਣੇ ਸ਼ੁਰੂ ਹੋ ਜਾਂਦੇ ਹਨ, ਜੋ ਇਸ ਕਾਰਡ ਨੂੰ ਹੋਰ ਵੀ ਖਾਸ ਬਣਾਉਂਦੇ ਹਨ। ਇਸ ਕਾਰਡ ਦੀ ਸੋਸ਼ਲ ਮੀਡੀਆ 'ਤੇ ਕਾਫ਼ੀ ਚਰਚਾ ਹੋ ਰਹੀ ਹੈ ਅਤੇ ਲੋਕ ਇਸ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ।

PunjabKesari

ਵਿਆਹ ਤੋਂ ਪਹਿਲਾਂ ਗੁਜਰਾਤ ਦੇ ਜਾਮਨਗਰ ਅਤੇ ਫਿਰ ਕਰੂਜ਼ 'ਤੇ ਪ੍ਰੀ-ਵੈਡਿੰਗ ਪਾਰਟੀ ਦਾ ਆਯੋਜਨ ਕੀਤਾ ਗਿਆ। ਹੁਣ ਅੰਬਾਨੀ ਪਰਿਵਾਰ ਪੂਰੀ ਤਰ੍ਹਾਂ ਵਿਆਹ ਦੀਆਂ ਤਿਆਰੀਆਂ 'ਚ ਲੱਗਾ ਹੋਇਆ ਹੈ। ਨੀਤਾ ਅੰਬਾਨੀ ਨੇ ਆਪਣੇ ਬੇਟੇ ਦੇ ਵਿਆਹ ਦਾ ਪਹਿਲਾ ਸੱਦਾ ਪੱਤਰ ਕਾਸ਼ੀ 'ਚ ਬਾਬਾ ਵਿਸ਼ਵਨਾਥ ਦੇ ਚਰਨਾਂ 'ਚ ਭੇਟ ਕੀਤਾ ਸੀ, ਜਿਸ ਤੋਂ ਇਸ ਸਮਾਰੋਹ ਦੀ ਸ਼ਾਨ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।


author

Priyanka

Content Editor

Related News