ਭਾਰਤ ਦੇ ਕ੍ਰਿਕਟਰ ਯੁਵਰਾਜ ਸਿੰਘ ’ਤੇ ਬਣੇਗੀ ਬਾਇਓਪਿਕ, ਕਿਹਾ- ''ਉਹ ਇਕ ਸੱਚੇ ਲੇਜੰਡ ਹਨ''

Tuesday, Aug 20, 2024 - 04:59 PM (IST)

ਭਾਰਤ ਦੇ ਕ੍ਰਿਕਟਰ ਯੁਵਰਾਜ ਸਿੰਘ ’ਤੇ ਬਣੇਗੀ ਬਾਇਓਪਿਕ, ਕਿਹਾ- ''ਉਹ ਇਕ ਸੱਚੇ ਲੇਜੰਡ ਹਨ''

ਮੁੰਬਈ- ਯੁਵਰਾਜ ਸਿੰਘ ਜਿਨ੍ਹਾਂ ਨੇ 2011 ਦੇ ਵਿਸ਼ਵ ਕਪ ’ਚ ਭਾਰਤ ਦੀ ਵਿੱਤੀ ਜਿੱਤ ’ਚ ਵੱਡਾ ਯੋਗਦਾਨ ਦਿੱਤਾ ਸੀ ਅਤੇ ਉਹ ਖੇਡ ਦੇ ਮੈਦਾਨ ’ਚ ਹੀ ਨਹੀਂ, ਸਗੋਂ ਜੀਵਨ ’ਚ ਵੀ ਇਕ ਯੋਧਾ ਸਾਬਤ ਹੋਏ ਹਨ। ਉਨ੍ਹਾਂ ਨੇ ਨਾ ਸਿਰਫ ਕ੍ਰਿਕਟ ਮੈਦਾਨ ’ਚ ਦੂਜੇ ਦੇਸ਼ਾਂ ਨੂੰ ਹਰਾਇਆ, ਸਗੋਂ ਕੈਂਸਰ ਨੂੰ ਵੀ ਹਰਾ ਦਿੱਤਾ। ਹੁਣ ਉਨ੍ਹਾਂ ਦੀ ਇੰਸਪਾਇਰਿੰਗ ਕਹਾਣੀ ਨੂੰ ਸਿਨੇਮਾ ਦੇ ਪਰਦੇ ’ਤੇ ਲਿਆਂਦਾ ਜਾ ਰਿਹਾ ਹੈ।

ਯੁਵਰਾਜ ਦੀ ਲਾਈਫ ’ਤੇ ਅਨਾਊਂਸ ਬਾਇਓਪਿਕ

ਵੱਡੀ ਪ੍ਰੋਡਕਸ਼ਨ ਕੰਪਨੀ ਟੀ-ਸੀਰੀਜ਼ ਦੇ ਮਾਲਕ ਭੂਸ਼ਣ ਕੁਮਾਰ ਨੇ ਰਵੀ  ਭਾਗਚੰਦਕਾ ਨਾਲ ਮਿਲ ਕੇ ਯੁਵਰਾਜ ਸਿੰਘ ਦੀ ਬਾਇਓਪਿਕ ਦਾ ਐਲਾਨ ਕੀਤਾ ਹੈ। 'ਐਨੀਮਲ', 'ਕਬੀਰ ਸਿੰਘ' ਅਤੇ 'ਤਾਨਾ ਜੀ' ਵਰਗੀਆਂ ਫਿਲਮਾਂ ਦੇ ਪ੍ਰੋਡਿਊਸਰ ਭੂਸ਼ਣ ਨੇ ਕਿਹਾ ਕਿ ਉਹ ਯੁਵਰਾਜ ਦੀ ਬਾਇਓਪਿਕ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ। ਉਨ੍ਹਾਂ ਕਿਹਾ, "ਯੁਵਰਾਜ ਸਿੰਘ ਦੀ ਜ਼ਿੰਦਗੀ ਪੈਸ਼ਨ, ਦ੍ਰਿੜ ਨਿਸ਼ਚੈ ਅਤੇ ਉਤਸ਼ਾਹ ਦੀ ਇਕ ਅੰਗੇਜ਼ਿੰਗ ਨੈਰੇਟਿਵ ਹੈ। ਇਕ ਪ੍ਰੋਮਿਸਿੰਗ ਹੀਰੋ ਤੋਂ ਕ੍ਰਿਕਟਿੰਗ ਹੀਰੋ ਅਤੇ ਫਿਰ ਰੀਅਲ ਲਾਈਫ ਹੀਰੋ ਬਣਨ ਦੀ ਉਨ੍ਹਾਂ ਦੀ ਕਹਾਣੀ ਬਹੁਤ ਪ੍ਰੇਰਣਾਦਾਇਕ ਹੈ। ਇਹ ਇਕ ਅਜਿਹੀ ਕਹਾਣੀ ਹੈ ਜਿਸ ਨੂੰ ਦੇਖਣਾ ਅਤੇ ਸੁਣਨਾ ਚਾਹੀਦਾ ਹੈ। ਇਸ ਨੂੰ ਵੱਡੇ ਪਰਦੇ  'ਤੇ ਲਿਆਉਣ ਅਤੇ ਉਨ੍ਹਾਂ ਦੀਆਂ ਅਸਾਧਾਰਣ ਸਫਲਤਾਵਾਂ ਨੂੰ ਮਨਾਉਣ ਲਈ ਮੈਂ ਬਹੁਤ ਥ੍ਰਿਲਡ ਹਾਂ।"

ਬਾਇਓਪਿਕ ਨੂੰ ਲੈ ਕੇ ਯੁਵਰਾਜ ਨੇ ਕੀਤੀ ਗੱਲ

ਯੁਵਰਾਜ ਨੇ ਆਪਣੀ ਬਾਇਓਪਿਕ ਬਾਰੇ ਕਿਹਾ, "ਮੈਂ ਬਹੁਤ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ ਕਿ ਭੂਸ਼ਣ ਜੀ ਅਤੇ ਰਵੀ ਵੱਲੋਂ ਮੇਰੀ ਕਹਾਣੀ ਦੁਨੀਆ ਭਰ ’ਚ ਲੱਖਾਂ ਫੈਨਜ਼ ਨੂੰ ਦਿਖਾਈ ਜਾਏਗੀ। ਕ੍ਰਿਕਟ ਨਾਲ ਮੇਰਾ ਸਭ ਤੋਂ ਵੱਧ ਪਿਆਰ ਰਿਹਾ ਹੈ ਅਤੇ ਹਰ ਉਤਾਰ-ਚੜ੍ਹਾਵ ਦੌਰਾਨ ਮੇਰੀ ਤਾਕਤ ਦਾ ਸੋਰਸ ਰਿਹਾ ਹੈ। ਮੈਂ ਆਸ ਕਰਦਾ ਹਾਂ ਕਿ ਇਹ ਫਿਲਮ ਲੋਕਾਂ ਨੂੰ ਉਨ੍ਹਾਂ ਦੇ ਜੀਵਨ ਦੇ ਚੈਲੰਜਾਂ ਤੋਂ ਉਬਰਣ ਅਤੇ ਕਦੀ ਨਾ ਟੁਟਣ ਵਾਲੇ ਪੈਸ਼ਨ ਨਾਲ ਆਪਣੇ ਸਪਨੇ ਪੂਰੇ ਕਰਨ ਲਈ ਪ੍ਰੇਰਿਤ ਕਰੇਗੀ।’’

ਬਾਇਓਪਿਕ ਦੇ ਕੋ-ਪ੍ਰੋਡਿਊਸਰ ਰਵੀ ਭਾਗਚੰਦਕਾ

ਯੁਵਰਾਜ ਸਿੰਘ ਦੀ ਬਾਇਓਪਿਕ ਨੂੰ ਕੋ-ਪ੍ਰੋਡਿਊਸ ਕਰਨ ਵਾਲੇ ਰਵੀ ਭਾਗਚੰਦਕਾ ਨੇ ਕ੍ਰਿਕਟ ਲੇਜੰਡ ਸਚਿਨ ਤੇਂਡੁਲਕਰ ’ਤੇ 'ਸਚਿਨ: ਅ ਬਿਲੀਅਨ ਡ੍ਰੀਮਜ਼' ਬਣਾਈ ਹੈ। ਉਹ ਇਸ ਸਮੇਂ ਆਮਿਰ ਖਾਨ ਦੀ ਫਿਲਮ 'ਸਤਾਰੇ ਜ਼ਮੀਨ ਪਰ' ’ਤੇ ਕੰਮ ਕਰ ਰਹੇ ਹਨ। ਯੁਵਰਾਜ ਸਿੰਘ ਦੀ ਬਾਇਓਪਿਕ ਉਨ੍ਹਾਂ ਦਾ ਦੂਜਾ ਪ੍ਰੋਜੈਕਟ ਹੋਵੇਗਾ, ਜੋ ਇਕ ਕ੍ਰਿਕਟਰ ਦੀ ਕਹਾਣੀ ਲੈ ਕੇ ਆਵੇਗਾ। ਰਵਿ ਨੇ ਯੁਵਰਾਜ ਨਾਲ ਆਪਣੇ ਜੁੜੇ ਹੋਏ ਰਿਸ਼ਤੇ ਬਾਰੇ ਕਿਹਾ, "ਯੁਵਰਾਜ ਕਈ ਸਾਲਾਂ ਤੋਂ ਚੰਗੇ ਦੋਸਤ ਰਹੇ ਹਨ। ਮੈਨੂੰ ਬਹੁਤ ਸਨਮਾਨ ਮਹਿਸੂਸ ਹੋ ਰਿਹਾ ਹੈ ਕਿ ਉਨ੍ਹਾਂ ਨੇ ਆਪਣੇ ਅਦਭੁਤ ਕ੍ਰਿਕਟਿੰਗ ਸਫਰ ਨੂੰ ਇਕ ਸਿਨੇਮੈਟਿਕ ਅਨੁਭਵ ’ਚ ਬਦਲਣ ਲਈ ਸਾਡੇ ’ਤੇ ਭਰੋਸਾ ਦਿਖਾਇਆ। ਯੁਵੀ ਸਿਰਫ ਇਕ ਵਿਸ਼ਵ ਚੈਪੀਅਨ ਨਹੀਂ ਹਨ, ਸਗੋਂ ਹਰ ਤਰ੍ਹਾਂ ਨਾਲ ਇਕ ਸੱਚੇ ਲੇਜੰਡ ਹਨ।"

ਅਗਲੇ ਕਦਮ

ਮੇਕਰਜ਼ ਨੇ ਹੁਣ ਤੱਕ ਯੁਵਰਾਜ ਦੀ ਬਾਇਓਪਿਕ ਦੇ ਕਾਸਟ ਅਤੇ ਕਰੂ ਦਾ ਐਲਾਨ ਨਹੀਂ ਕੀਤਾ ਹੈ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਫਿਲਮ ’ਚ ਯੁਵਰਾਜ ਦਾ ਕਿਰਦਾਰ ਕੌਣ ਨਿਭਾਏਗਾ।


author

Sunaina

Content Editor

Related News