ਸਿੱਧੂ ਮੂਸੇਵਾਲਾ ਦਾ ਕੱਟੜ ਫੈਨ, ਪਿੰਡੋਂ 3600 ਫੋਰਡ ਲਿਜਾ ਕੇ ਰੱਖਿਆ ਕੈਨੇਡਾ 'ਚ

03/03/2023 5:00:26 PM

ਜਲੰਧਰ (ਬਿਊਰੋ) : ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਨੂੰ 9 ਮਹੀਨੇ ਬੀਤ ਚੁੱਕੇ ਹਨ ਪਰ ਉਸ ਨੂੰ ਅੱਜ ਵੀ ਯਾਦ ਕਰਕੇ ਉਸ ਦੇ ਫੈਨਜ਼ ਦੀਆਂ ਅੱਖਾਂ 'ਚ ਹੰਝੂ ਜ਼ਰੂਰ ਆ ਜਾਂਦੇ ਹਨ। ਸਿੱਧੂ ਮੂਸੇਵਾਲਾ ਦੇ ਪਰਿਵਾਰ ਅਤੇ ਉਸ ਦੇ ਚਾਹੁਣ ਵਾਲਿਆਂ ਨੂੰ ਇਹ ਗੱਲ ਜ਼ਿਆਦਾ ਪਰੇਸ਼ਾਨ ਕਰ ਰਹੀ ਹੈ ਕਿ 9 ਮਹੀਨੇ ਬਾਅਦ ਵੀ ਉਸ ਦੇ ਕਾਤਲ ਆਜ਼ਾਦ ਘੁੰਮ ਰਹੇ ਹਨ।

PunjabKesari

ਆਏ ਦਿਨ ਸਿੱਧੂ ਦੇ ਫੈਨ ਪਿੰਡ ਮੂਸਾ ਉਨ੍ਹਾਂ ਦੀਆਂ ਖ਼ਾਸ ਯਾਦਾਂ ਲੈ ਕੇ ਹਵੇਲੀ ਪਹੁੰਚ ਰਹੇ ਹਨ। ਹਾਲ ਹੀ 'ਚ ਸਿੱਧੂ ਦੀ ਯਾਦਗਾਰ 'ਤੇ ਕੈਨੇਡਾ ਤੋਂ ਇਕ ਫ਼ੈਨ ਆਇਆ ਹੈ, ਜਿਸ ਦੀ ਚਰਚਾ ਹਰ ਪਾਸੇ ਹੋ ਰਹੀ ਹੈ।

PunjabKesari

ਦਰਅਸਲ, ਸਿੱਧੂ ਦਾ ਇਹ ਫੈਨ ਉਨ੍ਹਾਂ ਦੀ ਮਮਾਧ 'ਤੇ ਤਸਵੀਰਾਂ ਖਿਚਵਾਉਣ ਲਈ ਨਹੀਂ ਆਇਆ ਸਗੋਂ ਮੂਸੇਵਾਲਾ ਦੇ ਪਿਤਾ ਨੂੰ ਇਹ ਦੱਸਣ ਲਈ ਆਇਆ ਸੀ ਕਿ ਉਸ ਦੇ ਪੁੱਤ ਨੇ ਕਿੱਥੇ-ਕਿੱਥੇ ਆਪਣਾ ਨਾਮ ਚਲਾਇਆ ਹੈ।

PunjabKesari

ਉਸ ਨੇ ਇਹ ਵੀ ਦੱਸਿਆ ਕਿ ਉਸ ਨੇ ਪਿੰਡ 'ਚੋਂ 3600 ਫੋਰਡ (ਟਰੈਕਟਰ) ਕੈਨੇਡਾ ਲਿਆ ਕੇ ਰੱਖਿਆ ਹੋਇਆ ਹੈ। 

PunjabKesari

ਦੱਸਣਯੋਗ ਹੈ ਕਿ 29 ਮਈ 2022 ਨੂੰ ਸਿੱਧੂ ਮੂਸੇਵਾਲਾ ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

PunjabKesari

ਉਸ ਦੀ ਮੌਤ ਨੂੰ 9 ਮਹੀਨੇ ਪੂਰੇ ਹੋ ਚੁੱਕੇ ਹਨ। ਬਲਕੌਰ ਸਿੰਘ ਤੇ ਚਰਨ ਕੌਰ ਨੇ ਪੁੱਤਰ ਨੂੰ ਇਨਸਾਫ਼ ਦਿਵਾਉਣ ਲਈ ਸੋਸ਼ਲ ਮੀਡੀਆ 'ਤੇ ਮੁਹਿੰਮ ਵੀ ਚਲਾਈ ਹੋਈ ਹੈ।

PunjabKesari

PunjabKesari


 


sunita

Content Editor

Related News