90 ਸਾਲ ਦੀ ਟੀ. ਵੀ. ਹੋਸਟ ਜਾਪਾਨ ਦੀ ਸਭ ਤੋਂ ਮਸ਼ਹੂਰ ਐਂਟਰਟੇਨਰ, 100 ਸਾਲ ਦੀ ਉਮਰ ਤਕ ਕਰਨਾ ਚਾਹੁੰਦੀ ਕੰਮ
Monday, Jan 29, 2024 - 01:55 PM (IST)
ਐਂਟਰਟੇਨਮੈਂਟ ਡੈਸਕ– ਜਨਵਰੀ ਦੇ ਦੂਜੇ ਹਫ਼ਤੇ ’ਚ ਸੈਂਟਰਲ ਟੋਕੀਓ ’ਚ ਇਕ ਟੀ. ਵੀ. ਸਟੂਡੀਓ ’ਚ ਵਾਕਰ ਨੂੰ ਅੱਗੇ ਵਧਾ ਕੇ ਤੇਤਸੁਕੋ ਕੁਰੋਯਾਨਾਗੀ ਇਕ ਸਹਾਇਕ ਦੀ ਮਦਦ ਨਾਲ ਤਿੰਨ ਪੌੜੀਆਂ ਚੜ੍ਹ ਕੇ ਸਟੇਜ ’ਤੇ ਆਪਣੀ ਸ਼ਾਨਦਾਰ ਕੁਰਸੀ ’ਤੇ ਬੈਠਦੀ ਹੈ। ਇਕ ਸਟਾਈਲਿਸਟ ਉਨ੍ਹਾਂ ਦੀਆਂ ਜੁੱਤੀਆਂ ਉਤਾਰ ਕੇ ਹਾਈ ਹੀਲਜ਼ ਦਾ ਜੋੜਾ ਪਹਿਨਾਉਂਦਾ ਹੈ। ਮੇਕਅੱਪ ਆਰਟਿਸਟ ਉਨ੍ਹਾਂ ਦੀਆਂ ਗੱਲ੍ਹਾਂ ’ਤੇ ਬਰੱਸ਼ ਚਲਾਉਂਦਾ ਹੈ। ਗੂੜ੍ਹੀ ਲਾਲ ਲਿਪਸਟਿਕ ਲਗਾਉਂਦਾ ਹੈ। ਇਕ ਹੇਅਰਡਰੈੱਸਰ ਉਨ੍ਹਾਂ ਦੀ ਪਛਾਣ ਬਣ ਚੁੱਕੀ ਪਿਆਜ਼ ਦੇ ਆਕਾਰ ਦੀ ਹੇਅਰਸਟਾਈਲ ਸੰਵਾਰਦੀ ਹੈ। 90 ਸਾਲ ਦੀ ਕੁਰੋਯਾਨਾਗੀ ਆਪਣੇ ਸ਼ੋਅ ਦਾ 12913ਵਾਂ ਐਪੀਸੋਡ ਰਿਕਾਰਡ ਕਰਨ ਲਈ ਤਿਆਰ ਹੋ ਚੁੱਕੀ ਸੀ।
ਪਿਛਲੇ 7 ਦਹਾਕਿਆਂ ਤੋਂ ਜਾਪਾਨ ਦੀ ਸਭ ਤੋਂ ਮੰਨੀ-ਪ੍ਰਮੰਨੀ ਐਂਟਰਟੇਨਰ ਮਿਸੇਜ਼ ਕੁਰੋਯਾਨਾਗੀ 1976 ਤੋਂ ਆਪਣੇ ਟਾਕ ਸ਼ੋਅ ‘ਤੇਤਸੁਕੋ ਰੂਮ’ ’ਚ ਕਈ ਵੱਡੀਆਂ ਹਸਤੀਆਂ ਦੇ ਇੰਟਰਵਿਊਜ਼ ਕਰ ਚੁੱਕੀ ਹੈ। ਪਿਛਲੇ ਸਾਲ ਉਸ ਨੂੰ ਇਕ ਹੀ ਪ੍ਰੈਜ਼ੈਂਟਰ ਵਲੋਂ ਸਭ ਤੋਂ ਵੱਧ ਐਪੀਸੋਡਸ ਲਈ ਗਿੰਨੀਜ਼ ਰਿਕਾਰਡ ਬੁੱਕ ’ਚ ਸ਼ਾਮਲ ਕੀਤਾ ਗਿਆ ਹੈ। ਮੇਰਿਲ ਸਟ੍ਰੀਪ, ਲੇਡੀ ਗਾਗਾ, ਇੰਗਲੈਂਡ ਦੇ ਪ੍ਰਿੰਸ ਫਿਲਿਪ ਤੇ ਸੋਵੀਅਤ ਯੂਨੀਅਨ ਦੇ ਸਾਬਕਾ ਰਾਸ਼ਟਰਪਤੀ ਮਿਖਾਇਲ ਗੋਰਬਾਚੇਵ ਸਮੇਤ ਜਾਪਾਨੀ ਸੈਲੇਬ੍ਰਿਟੀਜ਼ ਦੀਆਂ ਕਈ ਪੀੜ੍ਹੀਆਂ ਉਨ੍ਹਾਂ ਦੇ ਸ਼ੋਅ ’ਤੇ ਆ ਚੁੱਕੀਆਂ ਹਨ। ਕੁਰੋਯਾਨਾਗੀ ਚਾਹੁੰਦੀ ਹੈ ਕਿ ਉਹ 100 ਸਾਲ ਦੀ ਉਮਰ ਤਕ ਸ਼ੋਅ ਕਰਦੀ ਰਹੇ। ਉਹ ਆਪਣੇ ਮਹਿਮਾਨ ਨਾਲ ਡੇਟਿੰਗ, ਤਲਾਕ ਤੇ ਹੁਣ ਮੌਤ ਵਰਗੇ ਵਿਸ਼ਿਆਂ ’ਤੇ ਚਰਚਾ ਕਰਦੀ ਹੈ।
ਇਹ ਖ਼ਬਰ ਵੀ ਪੜ੍ਹੋ : ਮਰਹੂਮ ਮੂਸੇਵਾਲਾ ਦੇ ਦੋਸਤ ਭਾਨੇ ਸਿੱਧੂ ਦਾ ਪਟਿਆਲਾ ਪੁਲਸ ਨੇ ਕਰਵਾਇਆ ਮੈਡੀਕਲ, ਜਾਣੋ ਕੀ ਹੈ ਮਾਮਲਾ
ਕੁਰੋਯਾਨਾਗੀ ਨੂੰ ਲੰਮੀ ਉਮਰ ਤਕ ਕੰਮ ਕਰਨ ਦੇ ਨਾਲ ਮਰਦ ਪ੍ਰਧਾਨ ਜਾਪਾਨੀ ਸਮਾਜ ’ਚ ਮਿਸਾਲ ਦੇ ਤੌਰ ’ਤੇ ਦੇਖਿਆ ਜਾਂਦਾ ਹੈ। ਉਨ੍ਹਾਂ ਨੇ ਇਕ ਇੰਟਰਵਿਊ ’ਚ ਦੱਸਿਆ, ‘‘ਜਦੋਂ ਮੈਂ 1972 ’ਚ ਇਕ ਵੈਰਾਇਟੀ ਸ਼ੋਅ ਹੋਸਟ ਦੇ ਰੂਪ ’ਚ ਸ਼ੁਰੂਆਤ ਕੀਤੀ ਸੀ, ਉਦੋਂ ਜੇਕਰ ਮੈਂ ਸਵਾਲ ਪੁੱਛਦੀ ਸੀ ਤਾਂ ਮੈਨੂੰ ਮੁੰਹ ਬੰਦ ਰੱਖਣ ਲਈ ਕਿਹਾ ਜਾਂਦਾ ਸੀ।’’ ਉਹ ਕਹਿੰਦੇ ਹਨ ਕਿ ਉਨ੍ਹਾਂ ਨੇ ਮਾਂ ਬਣਨ ਦੀ ਤਿਆਰੀ ਲਈ ਟੀ. ਵੀ. ਕਰੀਅਰ ਸ਼ੁਰੂ ਕੀਤਾ ਸੀ ਪਰ ਉਨ੍ਹਾਂ ਨੇ ਵਿਆਹ ਨਹੀਂ ਕਰਵਾਇਆ ਹੈ। ਉਹ ਕਹਿੰਦੇ ਹਨ, ਕੁਆਰੇ ਰਹਿਣਾ ਜ਼ਿਆਦਾ ਬਿਹਤਰ ਹੈ।
ਆਪਣੇ ਬਚਪਨ ਬਾਰੇ ਉਨ੍ਹਾਂ ਦਾ ਪਹਿਲਾਂ ਐਡੀਸ਼ਨ ‘ਲਿਟਲ ਗਰਲ ਐਟ ਦਿ ਵਿੰਡੋ’ 1981 ’ਚ ਪ੍ਰਕਾਸ਼ਿਤ ਹੋਇਆ ਸੀ। ਇਸ ਦੀਆਂ ਦੁਨੀਆ ਭਰ ’ਚ ਢਾਈ ਕਰੋੜ ਕਾਪੀਆਂ ਵਿੱਕੀਆਂ ਸਨ। ਪਿਛਲੇ ਸਾਲ ਇਸ ਦਾ ਸੀਕੁਅਲ ਪ੍ਰਕਾਸ਼ਿਤ ਹੋਇਆ ਹੈ। ਇਸ ’ਚ ਦੂਜੇ ਵਿਸ਼ਵ ਯੁੱਧ ਦੇ ਮੁਸ਼ਕਿਲ ਦੌਰ ਦੀਆਂ ਯਾਦਾਂ ਹਨ। ਹੁਣ ਉਨ੍ਹਾਂ ਦੀ ਆਵਾਜ਼ ਕਾਫੀ ਧੀਮੀ ਪੈ ਚੁੱਕੀ ਹੈ। ਮਿਸੇਜ਼ ਕੁਰੋਯਾਨਾਗੀ ਕਹਿੰਦੀ ਹੈ, ‘‘ਉਹ ਬਜ਼ੁਰਗਾਂ ਨੂੰ ਪ੍ਰੇਰਿਤ ਕਰਨ ਲਈ ਕੰਮ ਜਾਰੀ ਰੱਖਣਾ ਚਾਹੁੰਦੀ ਹੈ। ਮੈਂ ਦਿਖਾਉਣਾ ਚਾਹੁੰਦੀ ਹਾਂ ਕਿ ਕੋਈ ਵਿਅਕਤੀ 100 ਸਾਲ ਦੀ ਉਮਰ ਤਕ ਟੀ. ਵੀ. ’ਤੇ ਕੰਮ ਕਰ ਸਕਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਮੈਂ ਅਜਿਹਾ ਕਰ ਸਕੀ ਤਾਂ ਇਹ ਮਜ਼ੇਦਾਰ ਤਜਰਬਾ ਹੋਵੇਗਾ।’’
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।