ਕੈਂਸਰ ਵਿਰੁੱਧ ਜੰਗ ਜਿੱਤ ਸਿੱਧਾ ਮੁੰਬਈ ਪਹੁੰਚਿਆ 9 ਸਾਲਾ ਜਗਨਬੀਰ, ਸਲਮਾਨ ਖ਼ਾਨ ਨਾਲ ਕੀਤੀ ਮੁਲਾਕਾਤ

Wednesday, Jan 24, 2024 - 12:36 PM (IST)

ਕੈਂਸਰ ਵਿਰੁੱਧ ਜੰਗ ਜਿੱਤ ਸਿੱਧਾ ਮੁੰਬਈ ਪਹੁੰਚਿਆ 9 ਸਾਲਾ ਜਗਨਬੀਰ, ਸਲਮਾਨ ਖ਼ਾਨ ਨਾਲ ਕੀਤੀ ਮੁਲਾਕਾਤ

ਮੁੰਬਈ (ਬਿਊਰੋ)– ਸਲਮਾਨ ਖ਼ਾਨ ਨੂੰ ਲੋਕ ਇੰਝ ਹੀ ‘ਭਾਈਜਾਨ’ ਨਹੀਂ ਕਹਿੰਦੇ ਹਨ। ਉਹ ਅਕਸਰ ਲੋਕਾਂ ਦੀ ਮਦਦ ਕਰਦੇ ਨਜ਼ਰ ਆਉਂਦੇ ਹਨ। ਸਲਮਾਨ ਨੇ ਇੰਡਸਟਰੀ ’ਚ ਕਈ ਮਸ਼ਹੂਰ ਹਸਤੀਆਂ ਦੀ ਮਦਦ ਕੀਤੀ ਹੈ ਤੇ ਆਪਣੇ ਵਾਅਦੇ ਵੀ ਪੂਰੇ ਕੀਤੇ ਹਨ। ਹਾਲ ਹੀ ’ਚ ਸਲਮਾਨ ਆਪਣੇ ਇਕ ਛੋਟੇ ਦੋਸਤ ਨੂੰ ਮਿਲੇ। ਉਨ੍ਹਾਂ ਦੇ ਛੋਟੇ ਜਿਹੇ ਦੋਸਤ ਨੇ ਕੈਂਸਰ ਵਰਗੀ ਖ਼ਤਰਨਾਕ ਬੀਮਾਰੀ ਨੂੰ ਹਰਾ ਦਿੱਤਾ ਹੈ। ਸਾਲ 2018 ’ਚ ਇਹ ਛੋਟਾ ਦੋਸਤ 4 ਸਾਲ ਦਾ ਸੀ। ਇਸ 4 ਸਾਲ ਦੇ ਬੱਚੇ ਦਾ ਨਾਂ ਜਗਨਬੀਰ ਹੈ, ਜੋ ਹੁਣ 9 ਸਾਲ ਦਾ ਹੈ। ਕੀਮੋਥੈਰੇਪੀ ਦੇ 9 ਸੈਸ਼ਨਾਂ ਤੋਂ ਬਾਅਦ ਇਸ ਬੱਚੇ ਨੇ ਕੈਂਸਰ ਵਿਰੁੱਧ ਜੰਗ ਜਿੱਤ ਲਈ ਹੈ।

ਇਹ ਖ਼ਬਰ ਵੀ ਪੜ੍ਹੋ : ਮਰਹੂਮ ਸਿੱਧੂ ਮੂਸੇਵਾਲਾ ਕੇਸ ’ਚ 24 ਮੁਲਜ਼ਮਾਂ ਦੀ ਪੇਸ਼ੀ

ਸਾਲ 2018 ’ਚ ਸਲਮਾਨ ਖ਼ਾਨ ਪਹਿਲੀ ਵਾਰ ਜਗਨਬੀਰ ਨੂੰ ਮਿਲੇ ਸਨ। ਉਦੋਂ ਜਗਨਬੀਰ ਮੁੰਬਈ ਦੇ ਟਾਟਾ ਮੈਮੋਰੀਅਲ ਸੈਂਟਰ ’ਚ ਬੈੱਡ ’ਤੇ ਲੇਟਿਆ ਹੋਇਆ ਸੀ। ਉਹ ਆਪਣੇ ਟਿਊਮਰ ਦੇ ਇਲਾਜ ਲਈ ਕੀਮੋਥੈਰੇਪੀ ਕਰਵਾ ਰਿਹਾ ਸੀ। ਕੀਮੋ ਕਾਰਨ ਉਸ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ ਸੀ। ਉਦੋਂ ਸਲਮਾਨ ਉਨ੍ਹਾਂ ਨੂੰ ਮਿਲੇ ਸਨ। ਉਸ ਸਮੇਂ ਜਗਨਬੀਰ ਨੇ ਸਭ ਤੋਂ ਪਹਿਲਾਂ ਸਲਮਾਨ ਨੂੰ ਉਨ੍ਹਾਂ ਦੇ ਚਿਹਰੇ ਤੇ ਹੱਥ ’ਚ ਪਹਿਨੇ ਬਰੇਸਲੇਟ ਨੂੰ ਛੂਹ ਕੇ ਮਹਿਸੂਸ ਕੀਤਾ ਸੀ।

PunjabKesari

ਉਦੋਂ ਸਲਮਾਨ ਖ਼ਾਨ ਨੇ ਜਗਨਬੀਰ ਨੂੰ ਮਿਲਣ ਦਾ ਵਾਅਦਾ ਕੀਤਾ ਸੀ। ਸਲਮਾਨ ਨੇ ਕਿਹਾ ਸੀ ਕਿ ਜੇਕਰ ਉਹ ਇਕ ਲੜਾਕੂ ਵਾਂਗ ਕੈਂਸਰ ਨਾਲ ਲੜਦਾ ਹੈ ਤਾਂ ਉਹ ਉਨ੍ਹਾਂ ਨੂੰ ਜ਼ਰੂਰ ਮਿਲਣਗੇ। ਜਗਨਬੀਰ ਨੇ ਪਿਛਲੇ ਸਾਲ ਕੈਂਸਰ ਨੂੰ ਹਰਾਇਆ ਸੀ। ਠੀਕ ਹੋਣ ਤੋਂ ਬਾਅਦ ਜਗਨ ਨੇ ਦਸੰਬਰ, 2023 ’ਚ ਸਲਮਾਨ ਨੂੰ ਮਿਲਣ ਦੀ ਇੱਛਾ ਪ੍ਰਗਟਾਈ। ਉਹ ਦਸੰਬਰ ’ਚ ਸਲਮਾਨ ਦੇ ਬਾਂਦਰਾ ਵਾਲੇ ਘਰ ਗਿਆ ਸੀ ਤੇ ਉਨ੍ਹਾਂ ਨੂੰ ਮਿਲਿਆ ਸੀ।

ਜਗਨਬੀਰ ਦੇ ਦਿਮਾਗ ’ਚ ਸੀ ਟਿਊਮਰ
ਜਗਨਬੀਰ ਦੀ ਮਾਂ ਸੁਖਬੀਰ ਕੌਰ ਨੇ ਇੰਡੀਅਨ ਐਕਸਪ੍ਰੈੱਸ ਨੂੰ ਦਿੱਤੇ ਇੰਟਰਵਿਊ ’ਚ ਦੱਸਿਆ ਕਿ ਜਦੋਂ ਜਗਨਬੀਰ 3 ਸਾਲ ਦਾ ਸੀ ਤਾਂ ਉਸ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ ਸੀ। ਡਾਕਟਰਾਂ ਨੇ ਉਸ ਦੇ ਦਿਮਾਗ ’ਚ ਸਿੱਕੇ ਦੇ ਆਕਾਰ ਦਾ ਟਿਊਮਰ ਪਾਇਆ। ਡਾਕਟਰਾਂ ਨੇ ਉਸ ਨੂੰ ਦਿੱਲੀ ਜਾਂ ਮੁੰਬਈ ਲਿਜਾਣ ਦੀ ਸਲਾਹ ਦਿੱਤੀ। ਜਗਨ ਦੇ ਪਿਤਾ ਨੇ ਪੁਸ਼ਪਿੰਦਰ ਨੂੰ ਬਹੁਤ ਪ੍ਰੇਸ਼ਾਨ ਕੀਤਾ। ਉਸ ਨੇ ਜਗਨ ਨੂੰ ਮੁੰਬਈ ਲਿਜਾਣ ਦਾ ਫ਼ੈਸਲਾ ਕੀਤਾ। ਜਗਨ ਨੇ ਸੋਚਿਆ ਕਿ ਉਹ ਸਲਮਾਨ ਖ਼ਾਨ ਨੂੰ ਮਿਲਣ ਜਾ ਰਿਹਾ ਹੈ।

PunjabKesari

ਜਗਨਬੀਰ ਨੇ ਸਕੂਲ ਜਾਣਾ ਸ਼ੁਰੂ ਕਰ ਦਿੱਤਾ ਹੈ
ਸੁਖਬੀਰ ਕੌਰ ਨੇ ਕਿਹਾ ਕਿ ਜਗਨ ਦਾ ਉਤਸ਼ਾਹ ਦੇਖ ਕੇ ਉਨ੍ਹਾਂ ਨੇ ਉਸ ਨੂੰ ਸੱਚ ਨਹੀਂ ਦੱਸਿਆ। ਉਸ ਨੂੰ ਹਸਪਤਾਲ ’ਚ ਦਾਖ਼ਲ ਭਰਤੀ ਕਰਵਾਇਆ ਗਿਆ ਤੇ ਸਲਮਾਨ ਨੂੰ ਮਿਲਣ ਦਾ ਵਾਅਦਾ ਕੀਤਾ। ਉਸ ਨੇ ਜਗਨਬੀਰ ਦੀ ਇਕ ਵੀਡੀਓ ਬਣਾਈ, ਜਿਸ ’ਚ ਉਹ ਸਲਮਾਨ ਨੂੰ ਮਿਲਣ ਦੀ ਇੱਛਾ ਜ਼ਾਹਿਰ ਕਰਦਾ ਹੈ। ਇਹ ਵੀਡੀਓ ਸਲਮਾਨ ਤੱਕ ਪਹੁੰਚੀ ਤੇ ਸਲਮਾਨ ਉਸ ਨੂੰ ਮਿਲਣ ਪਹੁੰਚੇ। ਜਗਨ ਨੇ ਇਸ ਗੱਲ ’ਤੇ ਵਿਸ਼ਵਾਸ ਨਹੀਂ ਕੀਤਾ ਤੇ ਉਸ ਦੇ ਚਿਹਰੇ ਤੇ ਬਰੇਸਲੇਟ ਨੂੰ ਛੂਹ ਕੇ ਵਿਸ਼ਵਾਸ ਕੀਤਾ। ਸੁਖਬੀਰ ਦਾ ਕਹਿਣਾ ਹੈ ਕਿ ਹੁਣ ਉਨ੍ਹਾਂ ਦਾ ਪੁੱਤਰ ਠੀਕ ਹੈ ਤੇ 99 ਫ਼ੀਸਦੀ ਅੱਖਾਂ ਦੀ ਰੌਸ਼ਨੀ ਠੀਕ ਹੋ ਗਈ ਹੈ। ਹੁਣ ਉਹ ਸਕੂਲ ਵੀ ਜਾਂਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News