ਜੇਤੂਆਂ ਦੇ ਨਾਵਾਂ ਦਾ ਐਲਾਨ, ਜਾਣੋ ਕੌਣ ਸਰਵੋਤਮ ਅਦਾਕਾਰ, ਕਿਸ ਨੂੰ ਮਿਲਿਆ ਸਰਵੋਤਮ ਫਿਲਮ ਦਾ ਪੁਰਸਕਾਰ
Friday, Aug 16, 2024 - 03:40 PM (IST)
 
            
            ਨਵੀਂ ਦਿੱਲੀ (ਬਿਊਰੋ) : ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਅੱਜ 16 ਅਗਸਤ ਨੂੰ 70ਵੇਂ ਰਾਸ਼ਟਰੀ ਫਿਲਮ ਪੁਰਸਕਾਰ (2022) ਦੇ ਜੇਤੂਆਂ ਦੇ ਨਾਵਾਂ ਦਾ ਐਲਾਨ ਕੀਤਾ ਹੈ। ਇਸ ਵਿਚ ਸਾਲ 2022-23 ਵਿਚ ਰਿਲੀਜ਼ ਹੋਈਆਂ ਫਿਲਮਾਂ ਅਤੇ ਉਨ੍ਹਾਂ ਵਿਚ ਕੰਮ ਕਰਨ ਵਾਲੇ ਅਦਾਕਾਰ ਅਤੇ ਅਦਾਕਾਰਾਂ ਸ਼ਾਮਲ ਹਨ। ਫਿਲਮ ਇੰਡਸਟਰੀ ਹਰ ਸਾਲ ਇਸ ਐਵਾਰਡ ਦੀ ਉਡੀਕ ਕਰਦੀ ਹੈ। ਇਸ ਦੇ ਨਾਲ ਹੀ ਸਿਨੇਮਾ ਪ੍ਰੇਮੀਆਂ ਲਈ ਰਾਸ਼ਟਰੀ ਪੁਰਸਕਾਰ ਵੀ ਬਹੁਤ ਮਹੱਤਵਪੂਰਨ ਹੁੰਦੇ ਹਨ। ਆਓ ਜਾਣਦੇ ਹਾਂ ਕਿ ਇਸ ਵਾਰ ਬੈਸਟ ਐਕਟਰ ਦਾ ਐਵਾਰਡ ਕਿਸ ਨੂੰ ਮਿਲਿਆ ਅਤੇ ਕਿਹੜੀ ਫਿਲਮ ਬੈਸਟ ਫਿਲਮ ਬਣੀ।
70ਵੇਂ ਰਾਸ਼ਟਰੀ ਫਿਲਮ ਪੁਰਸਕਾਰ 2024 (ਫੀਚਰ ਫਿਲਮ)
- ਸਰਵੋਤਮ ਅਦਾਕਾਰ - ਰਿਸ਼ਭ ਸ਼ੈਟੀ (ਕਾਂਤਾਰਾ)
- ਸਰਵੋਤਮ ਫਿਲਮ - ਗੁਲਮੋਹਰ (ਮਨੋਜ ਬਾਜਪਾਈ)
- ਸਰਵੋਤਮ ਫੀਚਰ ਫਿਲਮ - ਆਤਮਾ (ਦਿ ਪਲੇ) (ਮਲਿਆਲਮ)
- ਨਿਰਦੇਸ਼ਕ ਦੀ ਸਰਵੋਤਮ ਡੈਬਿਊ ਫਿਲਮ - ਫੌਜਾ (ਹਰਿਆਣਵੀ)
- ਵਧੀਆ ਮਨੋਰੰਜਨ ਪ੍ਰਦਾਨ ਕਰਨ ਵਾਲੀ ਸਰਬੋਤਮ ਪ੍ਰਸਿੱਧ ਫਿਲਮ - ਕਾਂਤਾਰਾ (ਕੰਨੜ)
- ਰਾਸ਼ਟਰੀ, ਸੋਸ਼ਲ ਮੀਡੀਆ ਅਤੇ ਵਾਤਾਵਰਣਕ ਕਦਰਾਂ-ਕੀਮਤਾਂ ਦਾ ਪ੍ਰਚਾਰ ਕਰਨ ਵਾਲੀ ਸਰਵੋਤਮ ਫੀਚਰ ਫਿਲਮ - ਕੱਛ ਐਕਸਪ੍ਰੈਸ (ਗੁਜਰਾਤੀ)
- ਈਵੀਜੀਸੀ ਵਿਚ ਸਰਵੋਤਮ ਫਿਲਮ (ਐਨੀਮੇਟਡ, ਵਿਜ਼ੂਅਲ ਇਫੈਕਟਸ, ਗੇਮਿੰਗ ਜਾਂ ਕਾਮਿਕ) - ਬ੍ਰਹਮਾਸਤਰ ਭਾਗ 1: ਸ਼ਿਵ (ਹਿੰਦੀ)
- ਸਰਵੋਤਮ ਡਾਇਰੈਕਸ਼ਨ - ਉੱਚਾਈ (ਹਿੰਦੀ)
- ਮੁੱਖ ਭੂਮਿਕਾ ਵਿੱਚ ਸਰਵੋਤਮ ਅਦਾਕਾਰ - ਕਾਂਤਾਰਾ (ਕੰਨੜ)
- ਮੁੱਖ ਭੂਮਿਕਾ ਵਿਚ ਵਧੀਆ ਅਦਾਕਾਰਾ - ਨਿਤਿਆ ਮੇਨੇਨ (ਤਿਰੁਚਿਤ੍ਰੰਬਲਮ, ਤਮਿਲ), ਮਾਨਸੀ ਪਾਰੇਖ (ਕੱਛ ਐਕਸਪ੍ਰੈਸ, ਗੁਜਰਾਤੀ)
- ਸਹਾਇਕ ਭੂਮਿਕਾ ਵਿੱਚ ਸਰਵੋਤਮ ਅਦਾਕਾਰ - ਪਵਨ ਰਾਜ ਮਲਹੋਤਰਾ (ਫੌਜਾ, ਹਰਿਆਣਵੀ)
- ਸਹਾਇਕ ਭੂਮਿਕਾ ਵਿੱਚ ਸਰਵੋਤਮ ਅਦਾਕਾਰਾ - ਨੀਨਾ ਗੁਪਤਾ (ਉਚਾਈ)
- ਸਰਵੋਤਮ ਬਾਲ ਕਲਾਕਾਰ - ਸ਼੍ਰੀਪਤ (ਮਲਿਕਾਪੁਰਮ, ਮਲਿਆਲਮ)
- ਸਰਵੋਤਮ ਪੁਰਸ਼ ਪਲੇਬੈਕ ਗਾਇਕ - ਅਰਿਜੀਤ ਸਿੰਘ (ਕੇਸਰੀਆ, ਬ੍ਰਹਮਾਸਤਰ- ਭਾਗ 1: ਸ਼ਿਵ (ਹਿੰਦੀ)
ਦੱਸਣਯੋਗ ਹੈ ਕਿ ਪਹਿਲੀ ਵਾਰ 1954 ਵਿਚ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਸ਼ੁਰੂ ਵਿਚ ਵੱਖ-ਵੱਖ ਖੇਤਰੀ ਭਾਸ਼ਾਵਾਂ ਵਿਚ ਸਰਵੋਤਮ ਫਿਲਮਾਂ ਨੂੰ ਮਾਨਤਾ ਦਿੰਦਾ ਸੀ। ਅਦਾਕਾਰਾਂ ਅਤੇ ਤਕਨੀਸ਼ੀਅਨਾਂ ਲਈ ਸ਼੍ਰੇਣੀਆਂ 1967 ਵਿਚ ਪੇਸ਼ ਕੀਤੀਆਂ ਗਈਆਂ ਸਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            