ਅਦਾਕਾਰਾ ਬਿਪਾਸ਼ਾ ਬਾਸੂ ਹੋਈ ਪ੍ਰੈਗਨੈਂਟ, ਵਿਆਹ ਦੇ 6 ਸਾਲ ਬਾਅਦ ਬਣੇਗੀ ਮਾਂ

Friday, Jul 29, 2022 - 04:48 PM (IST)

ਅਦਾਕਾਰਾ ਬਿਪਾਸ਼ਾ ਬਾਸੂ ਹੋਈ ਪ੍ਰੈਗਨੈਂਟ, ਵਿਆਹ ਦੇ 6 ਸਾਲ ਬਾਅਦ ਬਣੇਗੀ ਮਾਂ

ਮੁੰਬਈ: ਬਿਪਾਸ਼ਾ ਬਾਸੂ ਅਤੇ ਕਰਨ ਸਿੰਘ ਗਰੋਵਰ ਬੀ-ਟਾਊਨ ਦੇ ਸਭ ਤੋਂ ਪਿਆਰੇ ਜੋੜਿਆਂ ’ਚੋਂ ਇਕ ਹਨ। ਹੁਣ ਇਸ ਜੋੜੀ ਬਾਰੇ ਇਕ ਚੰਗੀ ਖ਼ਬਰ ਸਾਹਮਣੇ ਆਈ ਹੈ। ਖ਼ਬਰ ਹੈ ਕਿ ਜਲਦ ਹੀ ਬਿਪਾਸ਼ਾ ਬਾਸੂ ਅਤੇ ਕਰਨ ਸਿੰਘ ਗਰੋਵਰ ਦਾ ਘਰ ਛੋਟੇ ਬੱਚੇ ਦੀ ਕਿਲਕਾਰੀਆਂ ਨਾਲ ਗੂੰਜਣ ਵਾਲਾ ਹੈ।

PunjabKesari

ਇਹ ਵੀ ਪੜ੍ਹੋ: ਰੈਂਪ ’ਤੇ ਬਿਖ਼ੇਰੇ ਸ਼ਿਲਪਾ ਨੇ ਹੁਸਨ ਦੇ ਜਲਵੇ, 47ਸਾਲਾਂ ਦੀ ਅਦਾਕਾਰਾ ਨੇ ਦਿਖਾਈ ਸ਼ਾਨਦਾਰ ਲੁੱਕ

ਖ਼ਬਰਾਂ ਮੁਤਾਬਕ ਬਿਪਾਸ਼ਾ ਬਾਸੂ ਗਰਭਵਤੀ ਹੈ। ਜੋੜਾ ਆਉਣ ਵਾਲੇ ਦਿਨਾਂ ’ਚ ਆਪਣੇ ਪ੍ਰਸ਼ੰਸਕਾਂ ਵਿਚਾਲੇ ਆਫ਼ੀਸ਼ੀਅਲ ਐਲਾਨ ਕਰੇਗਾ। ਵਿਆਹ ਦੇ 6 ਸਾਲ ਬਾਅਦ ਇਹ ਜੋੜਾ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰੇਗਾ।

PunjabKesari

ਇਸ ਖ਼ਬਰ ਨੇ ਇੰਟਰਨੈੱਟ ਦੀ ਦੁਨੀਆ ’ਚ ਤਹਿਲਕਾ ਮਚਾ ਦਿੱਤੀ ਹੈ। ਪ੍ਰਸ਼ੰਸਕ ਵੀ ਕਾਫ਼ੀ ਲੰਬੇ ਸਮੇਂ ਤੋਂ ਇਸ ਖ਼ੁਸ਼ਖ਼ਬਰੀ ਦੀ ਉਡੀਕ ਕਰ ਰਹੇ ਹਨ। ਪ੍ਰਸ਼ੰਸਕ ਇਹ ਖ਼ੁਸ਼ਖ਼ਬਰੀ ਪ੍ਰਸ਼ੰਸਕਾਂ ਦੇ ਮੂੰਹ ’ਚੋਂ ਸੁਣਨ ਲਈ ਬੇਤਾਬ  ਹਨ।

ਇਹ ਵੀ ਪੜ੍ਹੋ: ਸੰਜੇ ਦੱਤ ਦੇ ਜਨਮਦਿਨ ’ਤੇ ਜਾਣੋ ਅਦਾਕਾਰ ਵੱਲੋਂ ਨਿਭਾਏ 'ਖ਼ਲਨਾਇਕ' ਦੇ ਸ਼ਾਨਦਾਰ ਕਿਰਦਾਰਾਂ ਬਾਰੇ

ਬਿਪਾਸ਼ਾ ਬਾਸੂ ਅਤੇ ਕਰਨ ਸਿੰਘ ਗਰੋਵਰ ਦਾ ਵਿਆਹ ਅਪ੍ਰੈਲ 2016 ’ਚ ਹੋਇਆ ਸੀ। ਜੋੜੇ ਦੇ ਵਿਆਹ ਨੂੰ 6 ਸਾਲ ਪੂਰੇ ਹੋ ਚੁੱਕੇ ਹਨ। ਬਿਪਾਸ਼ਾ ਅਤੇ ਕਰਨ ਨੇ ਕੁਝ ਸਮਾਂ ਪਹਿਲਾਂ ਆਪਣੇ ਵਿਆਹ ਦੀ 6ਵੀਂ ਵਰ੍ਹੇਗੰਢ ਮਨਾਈ ਸੀ। ਦੋਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਇਕ-ਦੂਜੇ ਲਈ ਇਕ ਪਿਆਰਾ ਨੋਟ ਵੀ ਸਾਂਝਾ ਕੀਤਾ।


author

Shivani Bassan

Content Editor

Related News