ਹੈਰਾਨੀਜਨਕ ! 15 ਦਿਨਾਂ ’ਚ ਤੀਜੀ ਬੰਗਾਲੀ ਅਦਾਕਾਰਾ ਦੀ ਮੌਤ

Friday, May 27, 2022 - 01:07 PM (IST)

ਹੈਰਾਨੀਜਨਕ ! 15 ਦਿਨਾਂ ’ਚ ਤੀਜੀ ਬੰਗਾਲੀ ਅਦਾਕਾਰਾ ਦੀ ਮੌਤ

ਮੁੰਬਈ (ਬਿਊਰੋ)– ਬੰਗਾਲੀ ਸਿਨੇਮਾ ਤੋਂ ਇਕ ਹੋਰ ਸਦਮੇ ਭਰੀ ਖ਼ਬਰ ਸਾਹਮਣੇ ਆਈ ਹੈ। ਕੋਲਕਾਤਾ ’ਚ ਅੱਜ ਇਕ ਹੋਰ ਮਾਡਲ ਤੇ ਅਦਾਕਾਰਾ ਨੇ ਖ਼ੁਦਕੁਸ਼ੀ ਕਰ ਲਈ ਹੈ। ਮੰਜੂਸ਼ਾ ਨਿਯੋਗੀ ਦੀ ਮ੍ਰਿਤਕ ਦੇਹ ਅੱਜ ਉਨ੍ਹਾਂ ਦੇ ਪਾਟੁਲੀ ਦੇ ਘਰ ’ਚ ਫਾਹੇ ਨਾਲ ਲਟਕਦੀ ਮਿਲੀ। ਮੌਤ ਦਾ ਕਾਰਨ ਅਜੇ ਪਤਾ ਨਹੀਂ ਲੱਗਾ ਹੈ ਪਰ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਪਿਛਲੇ ਤਿੰਨ ਦਿਨਾਂ ’ਚ ਇਹ ਦੂਜੀ ਅਦਾਕਾਰਾ ਦੀ ਮੌਤ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਬੀਤੇ 15 ਦਿਨਾਂ ’ਚ ਕੋਲਕਾਤਾ ’ਚ ਤਿੰਨ ਅਦਾਕਾਰਾਂ ਦੀ ਮੌਤ ਹੋ ਚੁੱਕੀ ਹੈ। ਇਹ ਹੈਰਾਨ ਕਰਨ ਦੇਣ ਵਾਲੀ ਘਟਨਾ ਹੈ। ਸ਼ੁਰੂਆਤ ਛੋਟੇ ਪਰਦੇ ਦੀ ਮਸ਼ਹੂਰ ਅਦਾਕਾਰਾ ਪੱਲਵੀ ਡੇ ਦੀ ਮੌਤ ਨਾਲ ਹੋਈ ਸੀ। 15 ਮਈ ਨੂੰ ਪੱਲਵੀ ਦੀ ਮ੍ਰਿਤਕ ਦੇਹ ਉਸ ਦੇ ਘਰ ਅੰਦਰ ਫਾਹੇ ਨਾਲ ਲਕਟਦੀ ਮਿਲੀ ਸੀ। ਪੱਲਵੀ ਦੇ ਪਰਿਵਾਰ ਨੇ ਕਤਲ ਦੀ ਸ਼ਿਕਾਇਤ ਦਰਜ ਕਰਵਾਈ ਸੀ ਤੇ ਲਿਵ ਇਨ ’ਚ ਰਹਿ ਰਹੀ ਪੱਲਵੀ ਦੇ ਬੁਆਏਫਰੈਂਡ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਸੀ।

ਇਹ ਖ਼ਬਰ ਵੀ ਪੜ੍ਹੋ : ਬੋਹੇਮੀਆ ਦੇ ਕਰੀਬੀ ਨੇ ਕਰਨ ਔਜਲਾ ’ਤੇ ਲਾਏ ਵੱਡੇ ਇਲਜ਼ਾਮ, ਕਾਲ ਰਿਕਾਰਡਿੰਗ ਕੀਤੀ ਵਾਇਰਲ, ਕੱਢੀਆਂ ਗਾਲ੍ਹਾਂ

ਇਸ ਤੋਂ ਬਾਅਦ ਦੋ ਦਿਨ ਪਹਿਲਾਂ ਹੀ ਉੱਤਰੀ ਕੋਲਕਾਤਾ ’ਚ ਮਾਡਲ ਤੇ ਅਦਾਕਾਰਾ ਬਿਦਿਸ਼ਾ ਡੇ ਮਜੂਮਦਾਰ ਦੀ ਮ੍ਰਿਤਕ ਦੇਹ ਫਾਹੇ ਨਾਲ ਲਟਕਦੀ ਮਿਲੀ। ਬਿਦਿਸ਼ਾ ਨੇ ਇਕ ਸੁਸਾਇਡ ਨੋਟ ਵੀ ਲਿਖਿਆ ਸੀ ਤੇ ਮੌਤ ਲਈ ਕਿਸੇ ਨੂੰ ਜ਼ਿੰਮੇਵਾਰ ਨਹੀਂ ਦੱਸਿਆ ਸੀ। ਪੁਲਸ ਨੇ ਅਸੁਭਾਵਿਕ ਮੌਤ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅਦਾਕਾਰਾ ਦੇ ਬੁਆਏਫਰੈਂਡ ਨਾਲ ਰਿਸ਼ਤਿਆਂ ਦੀ ਜਾਂਚ ਵੀ ਕੀਤੀ ਜਾ ਰਹੀ ਹੈ। ਬਿਦਿਸ਼ਾ ਦੇ ਦੋਸਤਾਂ ਦਾ ਕਹਿਣਾ ਹੈ ਕਿ ਅਦਾਕਾਰਾ ਆਪਣੇ ਬੁਆਏਫਰੈਂਡ ਕਾਰਨ ਡਿਪ੍ਰੈਸ਼ਨ ’ਚ ਸੀ। ਬਿਦਿਸ਼ਾ ਨੇ ਆਪਣੇ ਸੁਸਾਇਡ ਨੋਟ ’ਚ ਖ਼ੁਦ ਨੂੰ ਕੈਂਸਰ ਹੋਣ ਦੀ ਗੱਲ ਆਖੀ ਸੀ ਪਰ ਕਿ ਉਸ ਨੂੰ ਨਹੀਂ ਸੀ।

ਇਸ ਕੇਸ ’ਚ ਇਕ ਹੋਰ ਟਵਿਸਟ ਹੈ। ਮੰਜੂਸ਼ਾ ਨਿਯੋਗੀ ਤੇ ਬਿਦਿਸ਼ਾ ਬਹੁਤ ਚੰਗੀਆਂ ਸਹੇਲੀਆਂ ਦੱਸੀਆਂ ਜਾ ਰਹੀਆਂ ਹਨ। ਮੰਜੂਸ਼ਾ ਦੀ ਮਾਂ ਮੁਤਾਬਕ ਬਿਦਿਸ਼ਾ ਦੀ ਮੌਤ ਤੋਂ ਬਾਅਦ ਹੀ ਮੰਜੂਸ਼ਾ ਡਿਪ੍ਰੈਸ਼ਨ ’ਚ ਸੀ। ਪੁਲਸ ਨੇ ਮੰਜੂਸ਼ਾ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਕੀ ਮੰਜੂਸ਼ਾ ਤੇ ਬਿਦਿਸ਼ਾ ਦੀ ਮੌਤ ਵਿਚਾਲੇ ਕੋਈ ਕਨੈਕਸ਼ਨ ਹੈ ਜਾਂ ਗੱਲ ਕੁਝ ਹੋਰ ਹੈ? ਇਸ ਦਾ ਪਤਾ ਜਲਦ ਪੁਲਸ ਜਾਂਚ ’ਚ ਲੱਗ ਜਾਵੇਗਾ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News