‘ਸਪੌਟੀਫਾਈ’ ’ਤੇ 100 ਮਿਲੀਅਨ ਤੋਂ ਵੱਧ ਵਾਰ ਸੁਣਿਆ ਗਿਆ ਸਿੱਧੂ ਮੂਸੇ ਵਾਲਾ ਦਾ ਗੀਤ ‘295’

Monday, Nov 14, 2022 - 12:12 PM (IST)

‘ਸਪੌਟੀਫਾਈ’ ’ਤੇ 100 ਮਿਲੀਅਨ ਤੋਂ ਵੱਧ ਵਾਰ ਸੁਣਿਆ ਗਿਆ ਸਿੱਧੂ ਮੂਸੇ ਵਾਲਾ ਦਾ ਗੀਤ ‘295’

ਚੰਡੀਗੜ੍ਹ (ਬਿਊਰੋ)– ਸਿੱਧੂ ਮੂਸੇ ਵਾਲਾ ਦੇ ਗੀਤ ਵਿਊਜ਼ ਦੇ ਮਾਮਲੇ ’ਚ ਹਮੇਸ਼ਾ ਚਰਚਾ ’ਚ ਰਹੇ ਹਨ। ਸ਼ਾਇਦ ਹੀ ਸਿੱਧੂ ਦਾ ਕੋਈ ਅਜਿਹਾ ਗੀਤ ਰਿਲੀਜ਼ ਹੋਇਆ ਹੋਵੇਗਾ, ਜਿਸ ’ਤੇ ਮਿਲੀਅਨਜ਼ ’ਚ ਵਿਊਜ਼ ਨਾ ਗਏ ਹੋਣ।

ਇਹ ਖ਼ਬਰ ਵੀ ਪੜ੍ਹੋ : ਫ਼ਿਲਮਾਂ ਨਾ ਚੱਲਣ ਤੋਂ ਪ੍ਰੇਸ਼ਾਨ ਅਕਸ਼ੇ ਕੁਮਾਰ, ਕਿਹਾ– ‘ਮੈਨੂੰ ਆਪਣੀ ਫੀਸ ਘੱਟ ਕਰਨੀ ਹੋਵੇਗੀ’

ਹਾਲ ਹੀ ’ਚ ਸਿੱਧੂ ਮੂਸੇ ਵਾਲਾ ਦੇ ਗੀਤ ‘295’ ਨੇ ਮਿਊਜ਼ਿਕ ਸਟ੍ਰੀਮਿੰਗ ਐਪ ‘ਸਪੌਟੀਫਾਈ’ ’ਤੇ ਵੱਖਰਾ ਮੁਕਾਮ ਹਾਸਲ ਕਰ ਲਿਆ ਹੈ। ਇਸ ਗੀਤ ਨੂੰ ‘ਸਪੌਟੀਫਾਈ’ ’ਤੇ 100 ਮਿਲੀਅਨ (10 ਕਰੋੜ) ਤੋਂ ਵੱਧ ਵਾਰ ਸੁਣਿਆ ਜਾ ਸਕਦਾ ਹੈ।

ਦੱਸ ਦੇਈਏ ਕਿ ਸਿੱਧੂ ਦਾ ਇਹ ਗੀਤ ਉਸ ਦੀ ਬਹੁ-ਚਰਚਿਤ ਐਲਬਮ ‘ਮੂਸਟੇਪ’ ਦਾ ਹੈ। ‘ਮੂਸਟੇਪ’ ਦੇ ਹਰ ਗੀਤ ਨੇ ਧੁੰਮਾਂ ਪਾਈਆਂ ਸਨ ਤੇ ਲੋਕਾਂ ਵਲੋਂ ‘295’ ਗੀਤ ਨੂੰ ਭਰਵਾਂ ਹੁੰਗਾਰਾ ਦਿੱਤਾ ਗਿਆ ਸੀ।

PunjabKesari

ਯੂਟਿਊਬ ’ਤੇ ਇਸ ਗੀਤ ਨੂੰ 364 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਇਸ ਗੀਤ ’ਤੇ 14 ਲੱਖ ਤੋਂ ਵੱਧ ਕੁਮੈਂਟਸ ਵੀ ਕੀਤੇ ਗਏ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News