2023 ਨੇ ਮੈਨੂੰ ਬਹੁਤ ਪਿਆਰ ਤੇ ਸਨਮਾਨ ਦਿੱਤਾ : ਆਯੁਸ਼ਮਾਨ ਖੁਰਾਨਾ

Thursday, Dec 14, 2023 - 04:00 PM (IST)

2023 ਨੇ ਮੈਨੂੰ ਬਹੁਤ ਪਿਆਰ ਤੇ ਸਨਮਾਨ ਦਿੱਤਾ : ਆਯੁਸ਼ਮਾਨ ਖੁਰਾਨਾ

ਮੁੰਬਈ (ਬਿਊਰੋ) - ਯੰਗ ਬਾਲੀਵੁਡ ਸਟਾਰ ਆਯੁਸ਼ਮਾਨ ਖੁਰਾਨਾ ਦਾ ਸਾਲ ਪੇਸ਼ੇਵਰ ਤੌਰ ’ਤੇ ਸ਼ਾਨਦਾਰ ਰਿਹਾ। ਵੱਕਾਰੀ ਟਾਈਮ ਮੈਗਜ਼ੀਨ ਦੁਆਰਾ ‘ਦੁਨੀਆਂ ਦੇ ਸਭ ਤੋਂ ਪ੍ਰਭਾਵਸ਼ਾਲੀ ਲੋਕਾਂ’ ’ਚੋਂ ਇਕ ਵਜੋਂ ਦੁਬਾਰਾ ਮਾਨਤਾ ਪ੍ਰਾਪਤ ਹੋਣ ਤੋਂ ਲੈ ਕੇ, 2023 ’ਚ ਟਾਈਮ ਇਮਪੈਕਟ ਐਵਾਰਡ ਜਿੱਤਣ ਤੱਕ, ‘ਡਰੀਮ ਗਰਲ 2’ ’ਚ 100 ਕਰੋੜ ਰੁਪਏ ਦੀ ਵੱਡੀ ਕਮਾਈ ਕਰਨ ਤੱਕ, ਉਨ੍ਹਾਂ ਨੂੰ ਯੂਨੀਸੇਫ ਦੇ ਭਾਰਤ ਦੇ ਰਾਸ਼ਟਰੀ ਰਾਜਦੂਤ ਨਿਯੁਕਤ ਕੀਤਾ ਜਾ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ‘ਫਾਈਟਰ’ ’ਚ ਦੀਪਿਕਾ ਦੇ ਕਿਸਿੰਗ ਤੇ ਬਿਕਨੀ ਸੀਨ ਨੂੰ ਦੇਖ ਭੜਕੇ ਲੋਕ, ਕਿਹਾ– ‘ਮਹਿਲਾ ਲੜਾਕਿਆਂ ਨੂੰ ਬਦਨਾਮ ਨਾ ਕਰੋ’

ਆਯੁਸ਼ਮਾਨ ਦਾ ਸਾਲ ਕਈ ਤਰੀਕਿਆਂ ਨਾਲ ਸ਼ਾਨਦਾਰ ਸਫਲਤਾਵਾਂ ਨਾਲ ਭਰਿਆ ਰਿਹਾ ਹੈ। ਆਯੁਸ਼ਮਾਨ ਦਾ ਕਹਿਣਾ ਹੈ ਕਿ ਪੇਸ਼ੇਵਰ ਤੌਰ ’ਤੇ 2023 ਬਹੁਤ ਖ਼ਾਸ ਸੀ ਤੇ ਇਸ ਨੇ ਮੈਨੂੰ ਬਹੁਤ ਪਿਆਰ ਤੇ ਸਨਮਾਨ ਦਿੱਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News