ਸਾਲ 2021 ਇਨ੍ਹਾਂ ਕਲਾਕਾਰਾਂ ਲਈ ਰਿਹੈ ਖ਼ਾਸ, ਬੱਝੇ ਵਿਆਹ ਦੇ ਬੰਧਨ 'ਚ ਤੇ ਆਏ ਚਰਚਾ 'ਚ (ਵੇਖੋ ਤਸਵੀਰਾਂ)

Saturday, Dec 25, 2021 - 04:45 PM (IST)

ਸਾਲ 2021 ਇਨ੍ਹਾਂ ਕਲਾਕਾਰਾਂ ਲਈ ਰਿਹੈ ਖ਼ਾਸ, ਬੱਝੇ ਵਿਆਹ ਦੇ ਬੰਧਨ 'ਚ ਤੇ ਆਏ ਚਰਚਾ 'ਚ (ਵੇਖੋ ਤਸਵੀਰਾਂ)

ਮੁੰਬਈ- ਸਾਲ 2021 ਖਤਮ ਹੋਣ 'ਚ ਕੁਝ ਹੀ ਦਿਨ ਬਾਕੀ ਰਹਿ ਗਏ ਹਨ। ਹਰ ਕੋਈ ਨਵੀਂਆਂ ਉਮੀਦਾਂ ਅਤੇ ਨਵੇਂ ਵਾਦਿਆਂ ਦੇ ਨਾਲ ਨਵੇਂ ਸਾਲ ਦੀ ਸ਼ੁਰੂਆਤ ਕਰੇਗਾ। 2021 ਦੀ ਹੁਣ ਤੱਕ ਦੀ ਝਲਕ ਦੇਖੀਆਂ ਤਾਂ ਇਸ ਸਾਲ ਕਈ ਸਿਤਾਰਿਆਂ ਨੂੰ ਉਨ੍ਹਾਂ ਦਾ ਹਮਸਫ਼ਰ ਮਿਲਿਆ। ਫਿਲਮਾਂ ਅਤੇ ਟੀਵੀ ਦੇ ਕਈ ਸਿਤਾਰੇ ਆਪਣੇ ਪਾਰਟਨਰ ਨਾਲ ਵਿਆਹ ਰਚਾ ਕੇ ਇਨ੍ਹੀਂ ਦਿਨੀਂ ਖੁਸ਼ੀ ਨਾਲ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਹਨ। ਤਾਂ ਆਓ ਜਾਣਦੇ ਹਾਂ ਸਾਲ 2021 'ਚ ਕਿਹੜੇ-ਕਿਹੜੇ ਸਿਤਾਰਿਆਂ ਨੂੰ ਉਨ੍ਹਾਂ ਦਾ ਜੀਵਨ ਸਾਥੀ ਮਿਲਿਆ...

PunjabKesari
ਵਰੁਣ ਧਵਨ ਤੇ ਨਤਾਸ਼ਾ ਦਲਾਲ
ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਵਰੁਣ ਧਵਨ 24 ਜਨਵਰੀ ਨੂੰ ਆਪਣੀ ਬਚਪਨ ਦੀ ਦੋਸਤ ਨਤਾਸ਼ਾ ਦਲਾਲ ਨਾਲ ਸੱਤ ਜਨਮਾਂ ਲਈ ਵਿਆਹ ਦੇ ਬੰਧਨ 'ਚ ਬੱਝੇ। ਉਨ੍ਹਾਂ ਨੇ ਆਪਣੇ ਵਿਆਹ ਨੂੰ ਪੂਰੀ ਤਰ੍ਹਾਂ ਨਾਲ ਪ੍ਰਾਈਵੇਟ ਰੱਖਿਆ। ਕੋਰੋਨਾ ਦੌਰਾਨ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਵਿਆਹ 'ਚ ਸਿਰਫ਼ 50 ਮਹਿਮਾਨਾਂ ਨੂੰ ਹੀ ਸ਼ਾਮਲ ਕੀਤਾ ਗਿਆ।

PunjabKesari
ਦੀਆ ਮਿਰਜ਼ਾ ਤੇ ਵੈਭਵ ਰੇਖੀ
ਦੀਆ ਮਿਰਜ਼ਾ ਤੇ ਵੈਭਵ ਰੇਖੀ ਨੇ 15 ਫਰਵਰੀ ਨੂੰ ਵਿਆਹ ਰਚਾਇਆ। ਦੀਆ ਦੇ ਪਤੀ ਵੈਭਵ ਅਦਾਕਾਰਾ ਨਾਲ ਵਿਆਹ ਕਰਨ ਤੋਂ ਪਹਿਲੇ ਸ਼ਾਦੀਸ਼ੁਦਾ ਸਨ। ਵੈਭਵ ਦੇ ਪਹਿਲੇ ਵਿਆਹ 'ਚੋਂ ਇਕ ਧੀ ਹੈ। ਉਧਰ ਵੈਭਵ ਨਾਲ ਵਿਆਹ ਤੋਂ ਬਾਅਦ ਦੀਆ ਨੇ ਪੁੱਤਰ ਨੂੰ ਜਨਮ ਦਿੱਤਾ। ਹੁਣ ਇਹ ਜੋੜਾ ਪਰਿਵਾਰ ਨਾਲ ਹੈਪੀ ਟਾਈਮ ਸਪੈਂਡ ਕਰ ਰਿਹਾ ਹੈ।

PunjabKesari

ਐਵਲਿਨ ਸ਼ਰਮਾ ਤੇ ਤੁਸ਼ਾਨ ਭਿੰਡੀ 
ਅਦਾਕਾਰਾ ਐਵਲਿਨ ਸ਼ਰਮਾ ਨੇ ਆਪਣੇ ਪ੍ਰੇਮੀ ਤੁਸ਼ਾਨ ਭਿੰਡੀ ਨਾਲ 15 ਮਈ ਨੂੰ ਵਿਆਹ ਕਰਵਾ ਲਿਆ। ਇਹ ਵਿਆਹ ਆਸਟ੍ਰੇਲੀਆ 'ਚ ਕ੍ਰਿਸ਼ਚਨ ਰੀਤੀ ਰਿਵਾਜ਼ ਨਾਲ ਹੋਇਆ। ਦੱਸ ਦਈਏ ਕਿ ਐਵਲਿਨ ਸ਼ਰਮਾ 'ਸਾਹੋ', 'ਯੇ ਜਵਾਨੀ ਹੈ ਦੀਵਾਨੀ' ਵਰਗੀਆਂ ਕਈ ਫ਼ਿਲਮਾਂ 'ਚ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੀ ਹੈ।

PunjabKesari
ਯਾਮੀ ਗੌਤਮ ਤੇ ਆਦਿੱਤਿਯ ਧਰ
ਅਦਾਕਾਰਾ ਯਾਮੀ ਗੌਮਤਮ ਨੇ 'ਉਰੀ: ਦਿ ਸਰਜ਼ੀਕਲ ਸਟਰਾਈਕ' ਦੇ ਨਿਰਦੇਸ਼ਕ ਆਦਿੱਤਿਯ ਧਰ ਨਾਲ ਜੂਨ 'ਚ ਵਿਆਹ ਰਚਾਇਆ। ਜੋੜੇ ਦਾ ਵਿਆਹ ਹਿਮਾਚਲ ਪ੍ਰਦੇਸ਼ 'ਚ ਹੋਇਆ। ਆਪਣੇ ਵਿਆਹ ਦੀ ਜਾਣਕਾਰੀ ਅਦਾਕਾਰ ਨੇ ਸੋਸ਼ਲ ਮੀਡੀਆ 'ਤੇ ਤਸਵੀਰ ਸਾਂਝੀ ਕਰਕੇ ਦਿੱਤੀ ਸੀ। 

PunjabKesari
ਰਾਹੁਲ ਵੈਦਿਆ ਤੇ ਦਿਸ਼ਾ ਪਰਮਾਰ
'ਬਿੱਗ ਬੌਸ' ਫੇਮ ਰਾਹੁਲ ਵੈਦਿਆ ਅਤੇ ਅਦਾਕਾਰਾ ਦਿਸ਼ਾ ਪਰਮਾਰ 16 ਜੁਲਾਈ ਨੂੰ ਮੁੰਬਈ 'ਚ ਵਿਆਹ ਦੇ ਬੰਧਨ 'ਚ ਬੱਝੇ। ਇਸ ਜੋੜੇ ਨੇ ਪਰਿਵਾਰ ਅਤੇ ਕਰੀਬੀ ਦੋਸਤਾਂ ਦੀ ਮੌਜੂਦਗੀ 'ਚ ਰਸਮੀ ਹਿੰਦੂ ਰੀਤੀ-ਰਿਵਾਜ਼ ਨਾਲ ਵਿਆਹ ਕੀਤਾ। ਦਿਸ਼ਾ ਲਾਲ ਜੋੜੇ 'ਚ ਲਾੜੀ ਬਣੀ ਕਾਫੀ ਖੂਬਸੂਰਤ ਲੱਗ ਰਹੀ ਸੀ ਜਦ ਕਿ ਰਾਹੁਲ ਕਰੀਮ ਰੰਗ ਦੀ ਸ਼ੇਰਵਾਨੀ 'ਚ ਪਰਫੈਕਟ ਗਰੂਮ ਲੱਗੇ।

PunjabKesari
ਰੀਆ ਕਪੂਰ ਤੇ ਕਰਨ ਭੁਲਾਨੀ
14 ਅਗਸਤ ਨੂੰ ਵਿਆਹ ਦੇ ਬੰਧਨ 'ਚ ਬੱਝੀ ਅਨਿਲ ਕਪੂਰ ਦੀ ਛੋਟੀ ਧੀ ਅਤੇ ਸੋਨਮ ਕਪੂਰ ਦੀ ਭੈਣ ਰੀਆ ਕਪੂਰ ਆਪਣੇ ਵਿਆਹ ਨੂੰ ਲੈ ਕੇ ਕਾਫੀ ਚਰਚਾ 'ਚ ਰਹੀ। ਲੰਬੇ ਸਮੇਂ ਤੱਕ ਡੇਟਿੰਗ ਕਰਨ ਤੋਂ ਬਾਅਦ ਰੀਆ ਨੇ ਅਚਾਨਕ ਪ੍ਰੇਮੀ ਕਰਨ ਭੁਲਾਨੀ ਨਾਲ ਵਿਆਹ ਕਰਵਾ ਕੇ ਸਭ ਨੂੰ ਹੈਰਾਨ ਕਰ ਦਿੱਤਾ। ਦੋਵਾਂ ਦੇ ਵਿਆਹ 'ਚ ਕੁਝ ਕਰੀਬੀ ਰਿਸ਼ਤੇਦਾਰ ਤੇ ਖ਼ਾਸ ਦੋਸਤ ਹੀ ਮੌਜੂਦ ਸਨ।

PunjabKesari
ਸ਼ਰਧਾ ਆਰੀਆ ਤੇ ਰਾਹੁਲ ਨਾਗਲ
ਅਦਾਕਾਰਾ ਸ਼ਰਧਾ ਆਰੀਆ ਦਾ ਵਿਆਹ ਵੀ ਟੀਵੀ ਇੰਡਸਟਰੀ ਦੇ ਮਹਿੰਗੇ ਵਿਆਹਾਂ ਵਾਲੀ ਲਿਸਟ 'ਚ ਸ਼ਾਮਲ ਹੈ। 17 ਨਵੰਬਰ ਨੂੰ ਅਦਾਕਾਰਾ ਨੇ ਬਿਜਨੈੱਸਮੈਨ ਰਾਹੁਲ ਨਾਗਲ ਨਾਲ ਸੱਤ ਫੇਰੇ ਲਏ। ਆਪਣੇ ਵਿਆਹ 'ਚ ਸ਼ਰਧਾ ਨੇ ਖੂਬ ਧਮਾਲ ਮਚਾਇਆ ਅਤੇ ਉਨ੍ਹਾਂ ਦੇ ਦੋਸਤਾਂ ਨੇ ਵੀ ਅਦਾਕਾਰਾ ਦੇ ਵਿਆਹ 'ਚ ਖੂਬ ਮਸਤੀ ਕੀਤੀ।

PunjabKesari
ਪੱਤਰਲੇਖਾ ਤੇ ਰਾਜਕੁਮਾਰ ਰਾਓ
ਅਦਾਕਾਰ ਰਾਜਕੁਮਾਰ ਰਾਓ ਤੇ ਪੱਤਰਲੇਖਾ ਪਾਲ ਨੇ ਵੀ ਆਪਣੇ ਵਿਆਹ ਨੂੰ ਸ਼ੋਰ-ਸ਼ਰਾਬੇ ਤੋਂ ਦੂਰ ਰੱਖਿਆ ਅਤੇ ਚੰਡੀਗੜ੍ਹ 'ਚ ਕਰੀਬੀ ਦੋਸਤਾਂ ਤੇ ਪਰਿਵਾਰ ਦੀ ਮੌਜੂਦਗੀ ਵਿਚਾਲੇ ਸੱਤ ਫੇਰੇ ਲਈ। ਕਰੀਬ 10 ਸਾਲ ਤੱਕ ਇਕ ਦੂਜੇ ਨੂੰ ਡੇਟ ਕਰਨ ਤੋਂ ਬਾਅਦ ਇਹ ਜੋੜਾ 15 ਨਵੰਬਰ ਨੂੰ ਆਫਿਸ਼ਿਅਲੀ ਇਕ-ਦੂਜੇ ਦਾ ਹੋ ਗਿਆ। 

PunjabKesari
ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ
ਅਦਾਕਾਰਾ ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਦਾ ਵਿਆਹ ਬਾਲੀਵੁੱਡ ਦੀਆਂ ਗ੍ਰੈਂਡ ਵੈਡਿੰਗਾਂ 'ਚੋਂ ਇਕ ਹੈ, ਜਿਸ 'ਚ ਕਰੋੜਾਂ ਦੇ ਹਿਸਾਬ ਨਾਲ ਪੈਸੇ ਖਰਚ ਹੋਏ। ਕੈਟਰੀਨਾ-ਵਿੱਕੀ ਨੇ 9 ਦਸੰਬਰ ਨੂੰ ਦਿ ਸਿਕਸ ਸੈਂਸ ਫੋਰਟ ਬਰਵਾੜਾ 'ਚ ਕਰੀਬੀ ਪਰਿਵਾਰ ਤੇ ਦੋਸਤਾਂ ਦੀ ਮੌਜੂਦਗੀ 'ਚ ਹਿੰਦੂ ਰੀਤੀ-ਰਿਵਾਜ਼ ਅਨੁਸਾਰ ਵਿਆਹ ਕਰਵਾਇਆ। ਵਿਆਹ ਤੋਂ ਕਈ ਦਿਨ ਪਹਿਲੇ ਅਤੇ ਕਾਫੀ ਦਿਨ ਬਾਅਦ 'ਚ ਇਹ ਜੋੜਾ ਚਰਚਾ 'ਚ ਬਣਿਆ ਰਿਹਾ।

PunjabKesari
ਅੰਕਿਤਾ ਲੋਖੰਡੇ ਤੇ ਵਿੱਕੀ ਜੈਨ
ਮਸ਼ਹੂਰ ਅਦਾਕਾਰਾ ਅੰਕਿਤਾ ਲੋਖੰਡੇ 14 ਦਸੰਬਰ ਨੂੰ ਆਪਣੇ ਪ੍ਰੇਮੀ ਵਿੱਕੀ ਜੈਨ ਨਾਲ ਵਿਆਹ ਦੇ ਬੰਧਨ 'ਚ ਬੱਝੀ। ਵਿਆਹ 'ਤੇ ਅੰਕਿਤਾ ਨੇ ਆਪਣੇ ਸਾਰੇ ਸ਼ੌਂਕ ਪੂਰੇ ਕੀਤੇ। ਵਿਆਹ ਕਾਫੀ ਧੂਮਧਾਮ ਨਾਲ ਹੋਇਆ ਜਿਸ 'ਚ ਉਨ੍ਹਾਂ ਦੇ ਕਈ ਦੋਸਤ ਅਤੇ ਕਰੀਬੀ ਸ਼ਾਮਲ ਹੋਏ। ਜੋੜੇ ਦੇ ਵਿਆਹ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਨੇ ਕਾਫੀ ਦਿਨਾਂ ਤੱਕ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚੇ ਰੱਖਿਆ। 

PunjabKesari


author

Aarti dhillon

Content Editor

Related News