ਅਨੁਪਮ ਖੇਰ ਦੇ ਮੁੰਬਈ ਆਫ਼ਿਸ ਚੋਰੀ ਮਾਮਲੇ 'ਚ 2 ਲੋਕਾਂ ਨੂੰ ਕੀਤਾ ਗਿਆ ਗ੍ਰਿਫਤਾਰ

Saturday, Jun 22, 2024 - 04:11 PM (IST)

ਅਨੁਪਮ ਖੇਰ ਦੇ ਮੁੰਬਈ ਆਫ਼ਿਸ ਚੋਰੀ ਮਾਮਲੇ 'ਚ 2 ਲੋਕਾਂ ਨੂੰ ਕੀਤਾ ਗਿਆ ਗ੍ਰਿਫਤਾਰ

ਮੁੰਬਈ- ਮੁੰਬਈ ਦੇ ਵੀਰਾ ਦੇਸਾਈ ਰੋਡ 'ਤੇ ਅਦਾਕਾਰ ਅਨੁਪਮ ਖੇਰ ਦੇ ਦਫ਼ਤਰ 'ਚ ਚੋਰੀ ਹੋਈ ਹੈ। ਦੋ ਚੋਰਾਂ ਨੇ ਦਰਵਾਜ਼ਾ ਤੋੜ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਅਦਾਕਾਰ ਨੇ ਵੀਡੀਓ ਦੇ ਜ਼ਰੀਏ ਇਹ ਜਾਣਕਾਰੀ ਪ੍ਰਸ਼ੰਸਕਾਂ ਨਾਲ ਵੀ ਸਾਂਝੀ ਕੀਤੀ ਸੀ। ਹੁਣ ਪੁਲਸ ਨੇ ਇਸ ਮਾਮਲੇ 'ਚ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ- ਦੋ ਪਤਨੀਆਂ ਨਾਲ 'ਬਿੱਗ ਬੌਸ ਓਟੀਟੀ 3' 'ਚ ਐਂਟਰੀ 'ਤੇ ਕਰਨ ਕੁੰਦਰਾ ਨੇ ਉਡਾਇਆ ਅਰਮਾਨ ਮਲਿਕ ਦਾ ਮਜ਼ਾਕ, ਦੇਖੋ ਕੀ ਕਿਹਾ

ਚੋਰਾਂ ਨੇ ਨਾ ਸਿਰਫ਼ ਅਨੁਪਮ ਦੇ ਦਫ਼ਤਰ 'ਚ ਤੋੜ-ਭੰਨ ਕੀਤੀ ਸਗੋਂ ਉਨ੍ਹਾਂ ਦੀ ਫ਼ਿਲਮ ਦੇ ਨੈਗੇਟਿਵ ਵੀ ਚੋਰੀ ਕਰ ਲਏ। ਇਸ ਤੋਂ ਬਾਅਦ ਅਦਾਕਾਰ ਨੇ ਸ਼ਿਕਾਇਤ ਦਰਜ ਕਰਵਾਈ। ਰਿਪੋਰਟ ਮੁਤਾਬਕ ਮੁੰਬਈ ਪੁਲਸ ਨੇ ਚੋਰੀ ਦੇ ਸਬੰਧ 'ਚ ਦੋ ਵਿਅਕਤੀਆਂ, 'ਮਾਜਿਦ ਸ਼ੇਖ' ਅਤੇ 'ਮੁਹੰਮਦ ਦਲੇਰ ਬਹਿਰੀਮ ਖ਼ਾਨ' ਨੂੰ ਗ੍ਰਿਫਤਾਰ ਕੀਤਾ ਹੈ। ਦੋਵੇਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਚੋਰੀਆਂ ਕਰਦੇ ਹਨ।

ਇਹ ਖ਼ਬਰ ਵੀ ਪੜ੍ਹੋ- ਰਿਲੀਜ਼ ਤੋਂ 5 ਦਿਨ ਪਹਿਲਾਂ ਵਿਵਾਦਾਂ 'ਚ ਘਿਰੀ 'Kalki 2898 AD',ਹਾਲੀਵੁੱਡ ਕਲਾਕਾਰ ਨੇ ਲਗਾਇਆ ਕੰਮ ਚੋਰੀ ਦਾ ਦੋਸ਼

ਪੁਲਸ ਅਧਿਕਾਰੀ ਨੇ ਦੱਸਿਆ ਕਿ ਚੋਰਾਂ ਨੇ ਤਾਲਾ ਤੋੜ ਕੇ 4 ਲੱਖ 15 ਹਜ਼ਾਰ ਰੁਪਏ ਚੋਰੀ ਕਰ ਲਏ। ਅਨੁਪਮ ਨੇ ਦੱਸਿਆ ਸੀ, "ਚੋਰਾਂ ਨੇ ਜੋ ਰੀਲਾਂ ਚੋਰੀ ਕੀਤੀਆਂ, ਉਹ ਇੱਕ ਬੈਗ 'ਚ ਸਨ। ਚੋਰਾਂ ਨੇ ਸੋਚਿਆ ਕਿ ਸ਼ਾਇਦ ਬੈਗ 'ਚ ਪੈਸੇ ਹੋਣਗੇ। ਉਹ ਫ਼ਿਲਮ 'ਮੈਂ ਗਾਂਧੀ ਨੂੰ ਕਿਉਂ ਮਾਰਿਆ' ਦੀਆਂ ਰੀਲਾਂ ਸਨ। ਇਹ ਇੱਕ ਪੁਰਾਣੀ ਇਮਾਰਤ ਹੈ। ਜਿਸ 'ਚ ਕੁਝ ਹੀ ਸੀ.ਸੀ.ਟੀ.ਵੀ. ਕੈਮਰੇ ਹਨ। ਅੰਬੋਲੀ ਪੁਲਸ ਨੇ ਮੈਨੂੰ ਭਰੋਸਾ ਦਿੱਤਾ ਹੈ ਕਿ ਉਹ ਉਨ੍ਹਾਂ ਨੂੰ ਟਰੇਸ ਕਰ ਲਵੇਗੀ।"

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News