'ਸਭ ਤੋਂ ਵੱਡਾ 'ਸ਼ੁਕਰਾਨਾ' ਸਾਨੂੰ ਸਾਹਾਂ ਤੇ ਕੁਦਰਤ ਦਾ ਕਰਨਾ ਚਾਹੀਦਾ ਹੈ'

Monday, Sep 23, 2024 - 09:19 AM (IST)

'ਸਭ ਤੋਂ ਵੱਡਾ 'ਸ਼ੁਕਰਾਨਾ' ਸਾਨੂੰ ਸਾਹਾਂ ਤੇ ਕੁਦਰਤ ਦਾ ਕਰਨਾ ਚਾਹੀਦਾ ਹੈ'

ਜਲੰਧਰ–ਪੰਜਾਬੀ ਫ਼ਿਲਮ 'ਸ਼ੁਕਰਾਨਾ' 'ਚ ਨੀਰੂ ਬਾਜਵਾ, ਅੰਮ੍ਰਿਤ ਮਾਨ ਤੇ ਜੱਸ ਬਾਜਵਾ ਮੁੱਖ ਭੂਮਿਕਾ ਨਿਭਾਅ ਰਹੇ ਹਨ। ਇਹ ਫ਼ਿਲਮ 27 ਸਤੰਬਰ ਨੂੰ ਦੁਨੀਆ ਭਰ 'ਚ ਵੱਸਦੇ ਪੰਜਾਬੀਆਂ ਲਈ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਨੂੰ ਲੈ ਕੇ ਨੀਰੂ ਬਾਜਵਾ, ਅੰਮ੍ਰਿਤ ਮਾਨ ਤੇ ਜੱਸ ਬਾਜਵਾ ਵੱਲੋਂ ਇਸ ਦੇ ਟਾਈਟਲ 'ਸ਼ੁਕਰਾਨਾ' ਤੇ ਫ਼ਿਲਮ ਬਾਰੇ ਕੁਝ ਪਿਆਰੀਆਂ ਗੱਲਾਂ ਸਾਂਝੀਆਂ ਕੀਤੀਆਂ ਗਈਆਂ ਹਨ। ਨੀਰੂ ਬਾਜਵਾ ਨੇ ਕਿਹਾ ਕਿ ਮੈਂ ਜਦੋਂ ਵੀ ਆਪਣੇ ਆਲੇ-ਦੁਆਲੇ ਦੇਖਦੀ ਹਾਂ ਤਾਂ ਆਪਣੇ ਆਪ ਨੂੰ ਬਹੁਤ ਖ਼ੁਸ਼ਕਿਸਮਤ ਸਮਝਦੀ ਹਾਂ। ਮੇਰੇ ਕੋਲ ਮੇਰਾ ਪਰਿਵਾਰ ਹੈ, ਮੇਰੇ ਕੋਲ ਸਿਹਤ ਹੈ, ਮੈਨੂੰ ਚਾਹੁਣ ਵਾਲੇ ਲੋਕ ਹਨ, ਜਿਨ੍ਹਾਂ ਦਾ ਮੈਂ ਜਿੰਨਾ ਸ਼ੁਕਰਾਨਾ ਕਰਾਂ, ਓਨਾ ਘੱਟ ਹੈ।

ਇਹ ਖ਼ਬਰ ਵੀ ਪੜ੍ਹੋ -ਭਾਰੀ ਪੁਲਸ ਫੋਰਸ ਨਾਲ ਘਿਰੇ ਨਜ਼ਰ ਆਏ ਸਲਮਾਨ ਖ਼ਾਨ, ਵੀਡੀਓ ਵਾਇਰਲ

ਅੰਮ੍ਰਿਤ ਮਾਨ ਗੱਲ ਕਰਦੇ ਹਨ, 'ਮੇਰੀ ਰੂਟੀਨ ਹੈ, ਜਦੋਂ ਮੈਂ ਸਵੇਰੇ ਉੱਠਦਾ ਹਾਂ ਤਾਂ ਗੁਰੂ ਮਹਾਰਾਜ ਦਾ ਧੰਨਵਾਦ ਜ਼ਰੂਰ ਕਰਦਾ ਹਾਂ ਕਿ ਅੱਜ ਮੇਰੇ ਸਾਹ ਚੱਲ ਰਹੇ ਹਨ, ਅੱਜ ਮੈਨੂੰ ਇਕ ਹੋਰ ਦਿਨ ਮਿਲ ਗਿਆ ਤੇ ਮੇਰੇ ਕੋਲ ਪਰਿਵਾਰ ਹੈ। ਮੈਨੂੰ ਲੱਗਦਾ ਹੈ ਕਿ ਅਸੀਂ ਸ਼ੁਕਰਾਨਾ ਕਰਨਾ ਭੁੱਲ ਜਾਂਦੇ ਹਾਂ। ਸਾਨੂੰ ਰੱਬ ਉਦੋਂ ਹੀ ਯਾਦ ਆਉਂਦਾ ਹੈ, ਜਦੋਂ ਸਾਡੇ ਮਨ ’ਚ ਡਰ ਜਾਂ ਤਕਲੀਫ਼ ਹੁੰਦੀ ਹੈ, ਜਦੋਂ ਬੰਦਾ ਉਚਾਈਆਂ 'ਤੇ ਹੁੰਦਾ ਹੈ, ਉਸ ਨੂੰ ਰੱਬ ਯਾਦ ਨਹੀਂ ਰਹਿੰਦਾ। ਇਹ ਫ਼ਿਲਮ ਇਹੀ ਸਿਖਾਉਂਦੀ ਹੈ ਕਿ ਸਾਨੂੰ ਹਰ ਵੇਲੇ ਰੱਬ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ। ਇਹ ਕੋਈ ਡਿਊਟੀ ਨਹੀਂ ਹੈ, ਅੰਦਰੋਂ ਹੀ ਤੁਹਾਡੇ ਸ਼ੁਕਰਾਨਾ ਨਿਕਲਣਾ ਚਾਹੀਦਾ ਹੈ।ਜੱਸ ਬਾਜਵਾ ਕਹਿੰਦੇ ਹਨ, ‘‘ਸਭ ਤੋਂ ਵੱਡਾ ਸ਼ੁਕਰਾਨਾ ਸਾਨੂੰ ਸਾਹਾਂ ਦਾ ਕਰਨਾ ਚਾਹੀਦਾ ਹੈ। ਕੋਵਿਡ ’ਚ ਲੱਖਾਂ ਰੁਪਏ ਦੇ ਆਕਸੀਜ਼ਨ ਸਿਲੰਡਰ ਮਿਲਦੇ ਸਨ। ਸਭ ਤੋਂ ਵੱਡਾ ਸ਼ੁਕਰਾਨਾ ਸਾਨੂੰ ਰੁੱਖਾਂ ਦਾ ਕਰਨਾ ਚਾਹੀਦਾ ਹੈ, ਇਸ ਕੁਦਰਤ ਦਾ ਕਰਨਾ ਚਾਹੀਦਾ ਹੈ, ਜਿਸ ਨੂੰ ਅਸੀਂ ਦੇਖਦੇ ਵੀ ਨਹੀਂ। ਹਰ ਬੰਦੇ ਦੀ ਸ਼ੁਕਰਾਨੇ ਲਈ ਆਪਣੀ ਇਕ ਵੱਖਰੀ ਸੋਚ ਹੈ।’’

ਇਹ ਖ਼ਬਰ ਵੀ ਪੜ੍ਹੋ -ਦੇਵੋਲੀਨਾ ਭੱਟਾਚਾਰਜੀ ਨੇ ਬੇਬੀ ਬੰਪ ਫਲਾਂਟ ਕਰਦੇ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ

ਦੱਸ ਦੇਈਏ ਕਿ 'ਸ਼ੁਕਰਾਨਾ' ਫ਼ਿਲਮ ਨੂੰ ਸਿਮਰਜੀਤ ਸਿੰਘ ਨੇ ਡਾਇਰੈਕਟ ਕੀਤਾ ਹੈ, ਜਿਸ ਦੀ ਕਹਾਣੀ ਜਗਦੀਪ ਵੜਿੰਗ ਵੱਲੋਂ ਲਿਖੀ ਗਈ ਹੈ। ਫ਼ਿਲਮ ਭਗਵੰਤ ਵਿਰਕ, ਲੱਕੀ ਕੌਰ ਤੇ ਸੰਤੋਸ਼ ਥੀਟੇ ਵੱਲੋਂ ਪ੍ਰੋਡਿਊਸ ਕੀਤੀ ਗਈ ਹੈ। ਫ਼ਿਲਮ ’ਚ ਸਿਮਰਨ ਚਾਹਲ, ਬੀ. ਐੱਨ. ਸ਼ਰਮਾ, ਹਾਰਬੀ ਸੰਘਾ, ਰੁਪਿੰਦਰ ਰੂਪੀ, ਸੀਮਾ ਕੌਸ਼ਲ, ਹਨੀ ਮੱਟੂ, ਸੁਖਵਿੰਦਰ ਚਾਹਲ, ਗੁਰਮੀਤ ਸਾਜਨ, ਗੁਰਪ੍ਰੀਤ ਕੌਰ ਭੰਗੂ, ਪ੍ਰਕਾਸ਼ ਗਾਧੂ, ਪਵਨ ਜੌਹਲ, ਮੰਜੂ ਮਾਹਲ, ਦੀਪਕ ਨਿਆਜ਼, ਬਲੀ ਬਲਜੀਤ ਤੇ ਗੀਤ ਗੋਰਾਇਆ ਵੀ ਅਹਿਮ ਕਿਰਦਾਰਾਂ ’ਚ ਨਜ਼ਰ ਆਉਣ ਵਾਲੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News