ਤਾਮਿਲਨਾਡੂ ਸਰਕਾਰ ਨੇ ਸੁਪਰੀਮ ਕੋਰਟ ’ਚ ਕਿਹਾ, ‘ਦਿ ਕੇਰਲਾ ਸਟੋਰੀ’ ’ਤੇ ਪਾਬੰਦੀ ਨਹੀਂ

05/17/2023 4:06:39 PM

ਨਵੀਂ ਦਿੱਲੀ (ਬਿਊਰੋ) : ਸੁਪਰੀਮ ਕੋਰਟ ਦੇ ਸਾਹਮਣੇ ਤਾਮਿਲਨਾਡੂ ਪੁਲਸ ਨੇ ਫ਼ਿਲਮ ‘ਦਿ ਕੇਰਲਾ ਸਟੋਰੀ’ ’ਤੇ ‘ਅਪ੍ਰਤੱਖ ਪਾਬੰਦੀ’ ਲਗਾਉਣ ਦੇ ਦੋਸ਼ਾਂ ਨੂੰ ਖਾਰਿਜ ਕਰਦੇ ਹੋਏ ਮੰਗਲਵਾਰ ਨੂੰ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਇਸ ਨੂੰ ਦਰਸ਼ਕਾਂ ਨੇ ਹੀ ਨਕਾਰ ਦਿੱਤਾ ਹੈ।

ਤਾਮਿਲਨਾਡੂ ਸਰਕਾਰ ਨੇ ਸਿਖਰਲੀ ਅਦਾਲਤ ਨੂੰ ਦੱਸਿਆ ਕਿ ਮੁਸਲਿਮ ਸੰਗਠਨਾਂ ਦੇ ਵਿਰੋਧ ਦੇ ਬਾਵਜੂਦ ਫ਼ਿਲਮ ਤਾਮਿਲਨਾਡੂ ’ਚ 19 ਮਲਟੀਪਲੈਕਸਾਂ ’ਚ ਰਿਲੀਜ਼ ਹੋਈ ਪਰ ਦਰਸ਼ਕਾਂ ਨੇ ਉਸ ਨੂੰ ਪਸੰਦ ਨਹੀਂ ਕੀਤਾ, ਜਿਸ ਵਜ੍ਹਾ ਨਾਲ ਮਲਟੀਪਲੈਕਸ ਮਾਲਕਾਂ ਵਲੋਂ ਫ਼ਿਲਮ ਨੂੰ ਹਟਾ ਦਿੱਤਾ ਗਿਆ ਸੀ।

ਇਹ ਖ਼ਬਰ ਵੀ ਪੜ੍ਹੋ : ਆਰੀਅਨ ਡਰੱਗਸ ਕੇਸ : ਸਮੀਰ ਵਾਨਖੇੜੇ ਦਾ ਫੋਨ ਜ਼ਬਤ, 25 ਕਰੋੜ ਵਸੂਲਣ ਦੀ ਸਾਜ਼ਿਸ਼ ਦਾ ਪਰਦਾਫਾਸ਼

ਪੁਲਸ ਨੇ ਦਲੀਲ ਦਿੰਦੇ ਹੋਏ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਮਲਟੀਪਲੈਕਸ ਮਾਲਕਾਂ ਨੇ ਫ਼ਿਲਮ ਨੂੰ ਮਿਲ ਰਹੀ ਅਲੋਚਨਾ, ਪ੍ਰਸਿੱਧ ਅਦਾਕਾਰਾਂ ਦੀ ਕਮੀ, ਅਦਾਕਾਰਾਂ ਦੀ ਖਰਾਬ ਅਦਾਕਾਰੀ ਅਤੇ ਦਰਸ਼ਕਾਂ ਦੀ ਬੇਰੁਖੀ ਕਾਰਨ 7 ਮਈ 2023 ਤੋਂ ਫ਼ਿਲਮ ਦਾ ਪ੍ਰਦਰਸ਼ਨ ਬੰਦ ਕਰਨ ਦਾ ਫੈਸਲਾ ਲਿਆ ਸੀ।

ਇਹ ਖ਼ਬਰ ਵੀ ਪੜ੍ਹੋ : ਮੂਸੇ ਵਾਲਾ ਦੀ ਟੀਮ ਨੇ ਸਾਥੀਆਂ ਨੂੰ ਇੰਟਰਵਿਊਜ਼ ਨਾ ਕਰਨ ਦੀ ਦਿੱਤੀ ਸਲਾਹ, ਏ. ਆਈ. ਗੀਤਾਂ ਨੂੰ ਲੈ ਕੇ ਆਖੀ ਇਹ ਗੱਲ

ਸੁਪਰੀਮ ਕੋਰਟ ਨੇ ਫ਼ਿਲਮ ਨਿਰਮਾਤਾਵਾਂ ਸਨਸ਼ਾਈਨ ਫਿਕਚਰਜ਼ ਪ੍ਰਾਈਵੇਟ ਲਿਮ. ਅਤੇ ਨਿਰਮਾਤਾ ਵਿਪੁਲ ਅਮ੍ਰਿਤਲਾਲ ਸ਼ਾਹ ਦੀ ਇਕ ਰਿੱਟ ਪਟੀਸ਼ਨ ’ਤੇ 12 ਮਈ ਨੂੰ ਸੁਣਵਾਈ ਕਰਦੇ ਹੋਏ ਪੱਛਮੀ ਬੰਗਾਲ ਅਤੇ ਤਾਮਿਲਨਾਡੂ ਸਰਕਾਰਾਂ ਤੋਂ ਜਵਾਬ ਮੰਗਿਆ ਸੀ ਕਿ ਦੇਸ਼ ਭਰ ’ਚ ਸੁਚਾਰੂ ਰੂਪ ’ਚ ਚੱਲਣ ਵਾਲੀ ਫ਼ਿਲਮ ਉੱਥੇ (ਪੱਛਮੀ ਬੰਗਾਲ ਅਤੇ ਤਾਮਿਲਨਾਡੂ) ਕਿਉਂ ਨਹੀਂ ਚੱਲ ਸਕਦੀ ਹੈ?

 

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News