‘ਤਾਜ਼ਾ ਖ਼ਬਰ’ ਸੀਜ਼ਨ-2 ਸਭ ਤੋਂ ਵੱਧ ਦੇਖੀ ਜਾਣ ਵਾਲੀ ਸੀਰੀਜ਼ ਬਣੀ

Thursday, Oct 03, 2024 - 12:56 PM (IST)

‘ਤਾਜ਼ਾ ਖ਼ਬਰ’ ਸੀਜ਼ਨ-2 ਸਭ ਤੋਂ ਵੱਧ ਦੇਖੀ ਜਾਣ ਵਾਲੀ ਸੀਰੀਜ਼ ਬਣੀ

ਮੁੰਬਈ (ਬਿਊਰੋ) - ਹੌਟਸਟਾਰ ਸਪੈਸ਼ਲ ਦੀ ‘ਤਾਜ਼ਾ ਖ਼ਬਰ’ ਸੀਜ਼ਨ-2 ਡਿਜ਼ਨੀ+ ਹੌਟਸਟਾਰ ’ਤੇ 2024 ਦੀ ਸਭ ਤੋਂ ਵੱਧ ਦੇਖੀ ਜਾਣ ਵਾਲੀ ਸੀਰੀਜ਼ ਬਣ ਗਈ ਹੈ। ‘ਤਾਜ਼ਾ ਖ਼ਬਰ’ ਸੀਜ਼ਨ-2 ਵਸੰਤ ਗਾਵੜੇ ਦੇ ਜੀਵਨ ਵਿਚ ਅਸਾਧਾਰਨ ਮੋੜ ਨੂੰ ਉਜਾਗਰ ਕਰਨ ਲਈ ਨਾਟਕ, ਰਹੱਸ ਅਤੇ ਅਲੌਕਿਕ ਤੱਤਾਂ ਨੂੰ ਕੁਸ਼ਲਤਾ ਨਾਲ ਮਿਲਾਉਂਦਾ ਹੈ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ ਬਾਰੇ ਦਿੱਤੇ ਵਿਵਾਦਤ ਬਿਆਨ ਕਰਕੇ ਮੁੜ ਸੁਰਖੀਆਂ 'ਚ ਕੰਗਨਾ, ਫਿਰ ਮੰਗੇਗੀ ਮੁਆਫ਼ੀ!

ਬੀਬੀ ਕੀ ਵਾਈਨਜ਼ ਪ੍ਰੋਡਕਸ਼ਨ ਦੇ ਬੈਨਰ ਹੇਠ ਰੋਹਿਤ ਰਾਜ ਅਤੇ ਭੁਵਨ ਬਾਮ ਦੀ ਸਿਰਜਣਾਤਮਕ ਜੋੜੀ ਦੁਆਰਾ ਨਿਰਦੇਸ਼ਿਤ ਅਤੇ ਹਿਮਾਂਕ ਗੌਰ ਦੁਆਰਾ ਨਿਰਦੇਸ਼ਿਤ ਮਨੋਰੰਜਨ ਬਲਾਕਬਸਟਰ ਸੀਰੀਜ਼ ਦੇ ਸਿਤਾਰੇ ਭੁਵਨ ਬਾਮ, ਸ਼੍ਰੀਆ ਪਿਲਗਾਂਵਕਰ, ਮਹੇਸ਼ ਮਾਂਜਰੇਕਰ, ਦੇਵੇਨ ਭੋਜਾਨੀ, ਸ਼ਿਲਪਾ ਸ਼ੁਕਲਾ, ਪ੍ਰਥਮੇਸ਼ ਪਰਬ ਅਤੇ ਨਿਤਿਆ ਮਾਥੁਰ ਹਨ। 

ਇਹ ਖ਼ਬਰ ਵੀ ਪੜ੍ਹੋ - ਭਾਰਤ 'ਚ ਦਿਲਜੀਤ ਦੋਸਾਂਝ ਦੇ ਹੋਣ ਵਾਲੇ ਸ਼ੋਅ ਲਈ ਲੱਗੀ ਹੋੜ, ਇਨ੍ਹਾਂ ਚੀਜ਼ਾਂ 'ਚ ਭਾਰੀ ਵਾਧਾ

ਸੁਮੰਤ ਬੋਸ, ਬਿਜ਼ਨਸ ਹੈੱਡ ਐੱਚ.ਐੱਸ.ਐੱਮ. ਅਤੇ ਕੰਟੈਂਟ ਹੈੱਡ ਡਿਜ਼ਨੀ+ਹੌਟਸਟਾਰ (ਹਿੰਦੀ) ਨੇ ਕਿਹਾ ਕਿ ‘ਤਾਜ਼ਾ ਖ਼ਬਰ’ ਸੀਜ਼ਨ-2 ਨੂੰ ਮਿਲੇ ਸ਼ਾਨਦਾਰ ਹੁੰਗਾਰੇ ਤੋਂ ਅਸੀਂ ਰੋਮਾਂਚਿਤ ਹਾਂ। ਪਹਿਲੇ ਸੀਜ਼ਨ ਨੇ ਦਰਸ਼ਕਾਂ ਨੂੰ ਆਕਰਸ਼ਿਤ ਕੀਤਾ ਕਿਉਂਕਿ ਇਹ ਇਕ ਆਮ ਆਦਮੀ ਦੀ ਕਹਾਣੀ ਦੱਸਦਾ ਹੈ ਜੋ ਰੋਜ਼ਾਨਾ ਖਬਰਾਂ ਦੀ ਭਵਿੱਖਬਾਣੀ ਕਰਨ ਦੀ ਸ਼ਕਤੀ ਰੱਖਦਾ ਹੈ ਪਰ ਰਾਤੋ-ਰਾਤ ਸਫਲਤਾ ਦੇ ਜਾਲ ਵਿਚ ਫਸ ਜਾਂਦਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News