‘ਸੁਪਰਬੁਆਏਜ਼ ਆਫ਼ ਮਾਲੇਗਾਓਂ’ ਰੀਅਲ ਲਾਈਫ਼ ਇੰਸਪਾਇਰਿੰਗ ਕਰੈਕਟਰ ’ਤੇ ਆਧਾਰਤ : ਰਿਤੇਸ਼

Sunday, Mar 02, 2025 - 05:06 PM (IST)

‘ਸੁਪਰਬੁਆਏਜ਼ ਆਫ਼ ਮਾਲੇਗਾਓਂ’ ਰੀਅਲ ਲਾਈਫ਼ ਇੰਸਪਾਇਰਿੰਗ ਕਰੈਕਟਰ ’ਤੇ ਆਧਾਰਤ : ਰਿਤੇਸ਼

ਰੀਮਾ ਕਾਗਦੀ ਵੱਲੋਂ ਨਿਰਦੇਸ਼ਿਤ ਫਿਲਮ ‘ਸੁਪਰਬੁਆਏਜ਼ ਆਫ ਮਾਲੇਗਾਓਂ’ ਮਹਾਰਾਸ਼ਟਰ ਦੇ ਨਾਸਿਕ ਜ਼ਿਲੇ ਦੇ ਮਾਲੇਗਾਓਂ ਦੇ ਕੁਝ ਮੁੰਡਿਆਂ ਦੀ ਸੱਚੀ ਕਹਾਣੀ ਹੈ, ਜੋ ਫਿਲਮਾਂ ਦੇਖਣ ਦੇ ਬਹੁਤ ਸ਼ੌਕੀਨ ਹਨ। ਫਿਲਮ ਇਸ ਬਾਰੇ ਹੈ ਕਿ ਕਿਵੇਂ ਇਹ ਮੁੰਡੇ ਬਿਨਾਂ ਕਿਸੇ ਸਾਧਨ ਦੇ ਆਪਣੀ ਖ਼ੁਦ ਦੀ ਫਿਲਮ ਬਣਾਉਣ ਦਾ ਫੈਸਲਾ ਕਰਦੇ ਹਨ। ਫਿਲਮ ’ਚ ਆਦਰਸ਼ ਗੌਰਵ, ਵਿਨੀਤ ਕੁਮਾਰ ਸਿੰਘ ਅਤੇ ਸ਼ਸ਼ਾਂਕ ਅਰੋੜਾ ਮੁੱਖ ਭੂਮਿਕਾਵਾਂ ’ਚ ਨਜ਼ਰ ਆ ਰਹੇ ਹਨ। ਇਹ ਫਿਲਮ 28 ਫਰਵਰੀ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋ ਚੁੱਕੀ ਹੈ।

ਫਿਲਮ ਬਾਰੇ ਸਟਾਰਕਾਸਟ ਆਦਰਸ਼ ਗੌਰਵ, ਵਿਨੀਤ ਕੁਮਾਰ ਸਿੰਘ, ਸ਼ਸ਼ਾਂਕ ਅਰੋੜਾ, ਡਾਇਰੈਕਟਰ ਰੀਮਾ ਕਾਗਦੀ, ਰਾਈਟਰ ਜ਼ੋਇਆ ਅਖਤਰ ਅਤੇ ਪ੍ਰੋਡਿਊਸਰ ਰਿਤੇਸ਼ ਸਿੰਧਵਾਨੀ ਨੇ ਜਗ ਬਾਣੀ/ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਹਿੰਦ ਸਮਾਚਾਰ ਨਾਲ ਖਾਸ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼ ...

ਰਿਤੇਸ਼ ਸਿੰਧਵਾਨੀ

ਅੱਜ ਦੇ ਸਮੇਂ ’ਚ ਜਦੋਂ ਬਾਕਸ ਆਫਿਸ ’ਤੇ ਕੋਈ ਫਿਕਸ ਫਾਰਮੂਲਾ ਨਹੀਂ ਚੱਲਦਾ ਤਾਂ ਤੁਸੀਂ ਇਸ ਫਿਲਮ ਦੀ ਸਕ੍ਰਿਪਟ ਕਿਉਂ ਚੁਣੀ?

-ਬਾਕਸ ਆਫਿਸ ’ਤੇ ਸਫ਼ਲਤਾ ਦਾ ਕੋਈ ਤੈਅ ਫਾਰਮੂਲਾ ਨਹੀਂ ਹੁੰਦਾ। ਹਾਲਾਂਕਿ ਜੋ ਚੀਜ਼ ਸਭ ਤੋਂ ਮਹੱਤਵਪੂਰਨ ਹੈ ਉਹ ਹੈ ਸਕ੍ਰਿਪਟ ਦੀ ਓਰਿਜਿਨੈਲਿਟੀ ਅਤੇ ਆਡਿਅੰਸ ਨਾਲ ਕੁਨੈਕਸ਼ਨ। ਇਸ ਕਹਾਣੀ ਦੀ ਖਾਸੀਅਤ ਇਹ ਹੈ ਕਿ ਇਹ ਇਕ ਰੀਅਲ ਲਾਈਫ਼ ਇੰਸਪਾਇਰਿੰਗ ਕਰੈਕਟਰ ’ਤੇ ਆਧਾਰਤ ਹੈ। ਇਸ ਵਿਚ ਦੱਸਿਆ ਗਿਆ ਹੈ ਕਿ ਕਿਵੇਂ ਦੋਸਤਾਂ ਨੇ ਮਿਲ ਕੇ ਬਿਨਾਂ ਕਿਸੇ ਮਦਦ ਦੇ ਇਕ ਫਿਲਮ ਬਣਾਈ। ਇਹ ਇਕ ਪ੍ਰੇਰਣਾਦਾਇਕ ਕਹਾਣੀ ਹੈ ਅਤੇ ਮੇਰੀ ਕੋਸ਼ਿਸ਼ ਇਸ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਦੀ ਸੀ। ਡਿਜੀਟਲ ਪਲੇਟਫਾਰਮ ਦਾ ਬਦਲ ਹਮੇਸ਼ਾ ਹੁੰਦਾ ਹੈ ਪਰ ਇਸ ਤਰ੍ਹਾਂ ਦੀ ਕਹਾਣੀ ਨੂੰ ਵੱਡੇ ਪਰਦੇ ’ਤੇ ਦੇਖਣ ਦਾ ਇਕ ਵੱਖਰਾ ਹੀ ਤਜਰਬਾ ਹੈ।

ਜ਼ੋਇਆ ਅਖ਼ਤਰ

ਤੁਸੀਂ ਫਿਲਮਾਂ ’ਚ ਲਾਜਿਕ ਅਤੇ ਇਮੋਸ਼ੰਸ ਦਾ ਬੈਲੇਂਸ ਕਿਵੇਂ ਬਣਾਈ ਰੱਖਦੇ ਹੋ?

-ਮੈਂ ਤੇ ਰੀਮਾ ਇਕੱਠੇ ਕਹਾਣੀਆਂ ਲਿਖਦੇ ਹਾਂ ਅਤੇ ਮੇਰੇ ਲਈ ਲਾਜਿਕ ਬਹੁਤ ਮਹੱਤਵਪੂਰਨ ਹੁੰਦਾ ਹੈ। ਮੈਨੂੰ ਲੱਗਦਾ ਹੈ ਕਿ ਅਜਿਹੀਆਂ ਕਹਾਣੀਆਂ ਲਿਖਣੀਆਂ ਚਾਹੀਦੀਆਂ ਹਨ, ਜੋ ਮੈਂ ਸਮਝ ਸਕਾਂ ਅਤੇ ਜਿਨ੍ਹਾਂ ’ਤੇ ਮੈਂ ਖ਼ੁਦ ਵੀ ਰਿਐਕਟ ਕਰ ਸਕਾਂ ਤਾਂ ਜੋ ਆਡੀਅੰਸ ਵੀ ਅਜਿਹਾ ਹੀ ਮਹਿਸੂਸ ਕਰੇ। ਮੈਂ ਹਮੇਸ਼ਾ ਖ਼ੁਦ ਨੂੰ ਆਡੀਅੰਸ ਦੀ ਜਗ੍ਹਾ ਰੱਖ ਕੇ ਸੋਚਦੀ ਹਾਂ ਅਤੇ ਇਸ ਲਈ ਸਕ੍ਰਿਪਟ ’ਚ ਰਿਅਲਿਸਟਿਕ ਅਪ੍ਰੋਚ ਰੱਖਦੀ ਹਾਂ।

ਤੁਹਾਡੀਆਂ ਫਿਲਮਾਂ ਦਾ ਵਿਜ਼ੂਅਲ ਅਸਥੈਟਿਕਸ ਹਮੇਸ਼ਾ ਖਾਸ ਹੁੰਦਾ ਹੈ, ਤੁਸੀਂ ਇਸ ਦੀ ਯੋਜਨਾ ਕਿਵੇਂ ਬਣਾਉਂਦੇ ਹੋ?

-ਮੇਰੇ ਲਈ ਸਿਨੇਮਾ ਇਕ ਵਿਜ਼ੂਅਲ ਮੀਡੀਅਮ ਹੈ। ਜੇਕਰ ਤੁਸੀਂ ਇਕ ਸਟੋਰੀ ਟੈਲਰ ਹੋ ਅਤੇ ਤੁਹਾਡਾ ਮੀਡੀਅਮ ਵਿਜ਼ੂਅਲ ਹੈ ਤਾਂ ਇਹ ਬਹੁਤ ਮਜ਼ਬੂਤ ਹੋਣਾ ਚਾਹੀਦਾ ਹੈ। ਮੈਂ ਆਰਟ ਨੂੰ ਬਹੁਤ ਪਸੰਦ ਕਰਦੀ ਹਾਂ ਅਤੇ ਮੈਨੂੰ ਫ੍ਰੇਮਿੰਗ, ਲਾਈਟਿੰਗ ਤੇ ਫੋਟੋਗ੍ਰਾਫੀ ਵਿਚ ਵੀ ਦਿਲਚਸਪੀ ਹੈ। ਮੈਨੂੰ ਲੱਗਦਾ ਹੈ ਕਿ ਜਦੋਂ ਤੁਸੀਂ ਕੋਈ ਫ਼ਿਲਮ ਦੇਖ ਰਹੇ ਹੁੰਦੇ ਹੋ ਤਾਂ ਤੁਸੀਂ ਇਕ ਨਵੀਂ ਦੁਨੀਆ ’ਚ ਚਲੇ ਜਾਂਦੇ ਹੋ। ਸਾਡਾ ਕੰਮ ਹੈ ਉਸ ਦੁਨੀਆ ਨੂੰ ਪੂਰੀ ਤਰ੍ਹਾਂ ਜ਼ਿੰਦਾ ਕਰਨਾ, ਭਾਵੇਂ ਉਹ ਰੋਡ ਟ੍ਰਿਪ ਹੋਵੇ, ਗੱਲੀ ਬੁਆਏ ਦੀ ਕਹਾਣੀ ਹੋਵੇ ਜਾਂ ਸੁਪਰਬੁਆਏਜ਼ ਆਫ ਮਾਲੇਗਾਓਂ।

ਰੀਮਾ ਕਾਗਤੀ

ਇਸ ਫਿਲਮ ਲਈ ਕਾਸਟਿੰਗ ਦਾ ਪ੍ਰੋਸੈੱਸ ਕਿਹੋ ਜਿਹਾ ਰਿਹਾ?

-ਅਸੀਂ ਕੋਸ਼ਿਸ਼ ਕੀਤੀ ਕਿ ਸਾਡੇ ਕਿਰਦਾਰ ਅਸਲ ਲੋਕਾਂ ਦੀ ਸਪਿਰਿਟ ਨੂੰ ਫੜ ਸਕਣ। ਜਦੋਂ ਤੱਕ ਅਸੀਂ ਕਿਰਦਾਰਾਂ ਨੂੰ ਸਹੀ ਢੰਗ ਨਾਲ ਨਹੀਂ ਸਮਝਦੇ, ਉਦੋਂ ਤੱਕ ਉਨ੍ਹਾਂ ਨੂੰ ਸਹੀ ਢੰਗ ਨਾਲ ਨਹੀਂ ਨਿਭਾਅ ਸਕਦੇ। ਇਸ ਲਈ ਸਾਡੇ ਕਾਸਟਿੰਗ ਡਾਇਰੈਕਟਰਾਂ ਨੰਦਿਨੀ ਸ਼੍ਰੀਕੇਂਦਰ ਤੇ ਕਰਨ ਮਾਲੀ ਨੇ ਬਹੁਤ ਖੋਜ ਕੀਤੀ। ਜਦੋਂ ਤੁਹਾਡੇ ਕੋਲ ਇਕ ਚੰਗੀ ਟੀਮ ਹੁੰਦੀ ਹੈ ਤਾਂ ਕੰਮ ਆਸਾਨ ਹੋ ਜਾਂਦਾ ਹੈ।

ਕੀ ਹਰ ਫਿਲਮ ਲਈ ਮੈਸੇਜ ਦੇਣਾ ਜ਼ਰੂਰੀ ਹੈ, ਖ਼ਾਸ ਤੌਰ ’ਤੇ ਸਮਾਜ ਲਈ, ਜੋ ਆਈਨਾ ਹੈ?

-ਫਿਲਮ ’ਚ ਕਦੇ-ਕਦੇ ਮੈਸੇਜ ਹੁੰਦਾ ਹੈ ਪਰ ਇਹ ਜ਼ਰੂਰੀ ਨਹੀਂ ਕਿ ਹਰ ਫਿਲਮ ’ਚ ਕੋਈ ਖਾਸ ਸੁਨੇਹਾ ਦਿੱਤਾ ਜਾਵੇ। ਕਈ ਵਾਰ ਕੁਝ ਫਿਲਮਾਂ ਬਿਨਾਂ ਕਿਸੇ ਮਕਸਦ ਦੇ ਵੀ ਬਹੁਤ ਮਜ਼ੇਦਾਰ ਹੁੰਦੀਆਂ ਹਨ ਅਤੇ ਮੈਂ ਉਨ੍ਹਾਂ ਨੂੰ ਵੀ ਇੰਜੁਆਏ ਕਰਦੀ ਹਾਂ। ਮੇਰੇ ਲਈ ਜੋ ਫਿਲਮ ਤੁਹਾਨੂੰ ਐਂਟਰਟੇਨ ਕਰਦੀ ਹੈ, ਉਹ ਪੂਰੀ ਤਰ੍ਹਾਂ ਪੈਸਾ ਵਸੂਲ ਫਿਲਮ ਹੁੰਦੀ ਹੈ। ਮੈਨੂੰ ਇਸ ਫਿਲਮ ਤੋਂ ਜੋ ਪ੍ਰੇਰਣਾ ਮਿਲੀ ਹੈ, ਉਹ ਬਹੁਤ ਖ਼ਾਸ ਹੈ।

ਆਦਰਸ਼ ਗੌਰਵ

ਐਕਸੈੱਲ ਐਂਟਰਟੇਨਮੈਂਟ ਅਤੇ ਟਾਈਗਰ ਬੇਬੀ ਫਿਲਮਜ਼ ਵਰਗੀਆਂ ਕੰਪਨੀਆਂ ’ਚ ਕੰਮ ਕਰਨ ਦਾ ਤਜਰਬਾ ਕਿਹੋ ਜਿਹਾ ਰਿਹਾ?

-ਇਨ੍ਹਾਂ ਕੰਪਨੀਆਂ ਨਾਲ ਕੰਮ ਕਰਨਾ ਕਿਸੇ ਵੀ ਅਭਿਨੇਤਾ ਲਈ ਇਕ ਵਿਸ਼ੇਸ਼ ਤਜਰਬਾ ਹੁੰਦਾ ਹੈ। ਇਹ ਲੋਕ ਕੰਟੈਂਟ ’ਤੇ ਬਹੁਤ ਧਿਆਨ ਦਿੰਦੇ ਹਨ ਅਤੇ ਹਰੇਕ ਕਿਰਦਾਰ ਨੂੰ ਡੂੰਘਾਈ ਨਾਲ ਸਮਝਦੇ ਹਨ।

ਇਸ ਫ਼ਿਲਮ ਤੋਂ ਤੁਸੀਂ ਕੀ ਸਿੱਖਿਆ, ਜੋ ਤੁਸੀਂ ਹਮੇਸ਼ਾ ਆਪਣੇ ਨਾਲ ਲੈ ਕੇ ਜਾਓਗੇ?

-ਮੈਂ ਸਿੱਖਿਆ ਕਿ ਕਿਸੇ ਇਕ ਵਿਅਕਤੀ ਦੀ ਜ਼ਿੰਮੇਵਾਰੀ ਨਹੀਂ ਹੁੰਦੀ ਕਿ ਉਹ ਸਭ ਕੁਝ ਕਰੇ। ਇਸ ਫਿਲਮ ਨੇ ਮੈਨੂੰ ਟੀਮ ਵਰਕ ਦੇ ਮਹੱਤਵ ਬਾਰੇ ਸਮਝਾਇਆ। ਫਿਲਮ ਦੇ ਡਾਇਰੈਕਟਰ ਬੇਸ਼ਕ ਨਾਸਿਰ ਹੋਣ, ਪੂਰੀ ਟੀਮ ਮਿਲ ਕੇ ਮਿਹਨਤ ਕਰਦੀ ਹੈ। ਮੈਨੂੰ ਸਮਝ ’ਚ ਆਇਆ ਕਿ ਇਕ ਕਲਾਕਾਰ ਵਜੋਂ ਟੀਮ ਦਾ ਸਹਿਯੋਗ ਬਹੁਤ ਜ਼ਰੂਰੀ ਹੈ।

ਸ਼ਸ਼ਾਂਕ ਅਰੋੜਾ

ਇਸ ਫਿਲਮ ਦੇ ਸੈੱਟ ’ਤੇ ਸਭ ਤੋਂ ਵੱਖਰਾ ਜਾਂ ਨਵਾਂ ਤਜਰਬਾ ਕੀ ਸੀ ਅਤੇ ਤੁਸੀਂ ਕੀ ਸਿੱਖਿਆ?

-ਸਾਨੂੰ ਇਸ ਫਿਲਮ ’ਚ ਕ੍ਰਿਏਟਿਵ ਫ੍ਰੀਡਮ ਮਿਲੀ, ਜਿਸ ਨਾਲ ਸਾਨੂੰ ਆਪਣੇ ਕਿਰਦਾਰਾਂ ਨੂੰ ਬਿਹਤਰ ਤਰੀਕੇ ਨਾਲ ਸਮਝਣ ਤੇ ਨਿਭਾਉਣ ਦਾ ਮੌਕਾ ਮਿਲਿਆ। ਮੈਂ ਇਹ ਸਿੱਖਿਆ ਕਿ ਕਈ ਵਾਰ ਸੰਵੇਦਨਸ਼ੀਲਤਾ ਇਕ ਤਾਕਤ ਬਣ ਸਕਦੀ ਹੈ। ਫਿਲਮ ਦੇ ਸੈੱਟ ’ਤੇ ਕੰਮ ਕਰਦੇ ਸਮੇਂ ਮੈਂ ਮਹਿਸੂਸ ਕੀਤਾ ਕਿ ਇਨਸਾਨੀਅਤ ਵੀ ਬਹੁਤ ਜ਼ਰੂਰੀ ਹੈ। ਇਹ ਤਜਰਬਾ ਮੇਰੇ ਲਈ ਬਹੁਤ ਯਾਦਗਾਰ ਰਹੇਗਾ।

ਕੀ ਫਿਲਮ ਦੇ ਸੈੱਟ ’ਤੇ ਕੋਈ ਕ੍ਰਿਏਟਿਵ ਡਿਫਰੈਂਸਿਸ ਹੋਏ?

-ਹਾਂ, ਕ੍ਰਿਏਟਿਵ ਡਿਫ਼ਰੈਂਸੇਸ ਹੋਣਾ ਆਮ ਗੱਲ ਹੈ ਪਰ ਜਦੋਂ ਹਰ ਕੋਈ ਕਹਾਣੀ ਲਈ ਬੈਸਟ ਚਾਹੁੰਦਾ ਹੈ ਤਾਂ ਚੀਜ਼ਾਂ ਸਹੀ ਦਿਸ਼ਾ ’ਚ ਅੱਗੇ ਵਧਦੀਆਂ ਹਨ। ਇਕ ਅਭਿਨੇਤਾ ਦੇ ਤੌਰ ’ਤੇ ਤੁਹਾਨੂੰ ਆਪਣੇ ਸਹਿ-ਅਦਾਕਾਰ ਦੀ ਗੱਲ ਸੁਣਨੀ ਚਾਹੀਦੀ ਹੈ ਕਿਉਂਕਿ ਜਦੋਂ ਤੁਸੀਂ ਉਨ੍ਹਾਂ ਨੂੰ ਮਹਿਸੂਸ ਕਰਦੇ ਹੋ ਤਾਂ ਤੁਹਾਡਾ ਪ੍ਰਦਰਸ਼ਨ ਸੁਭਾਵਿਕ ਹੁੰਦਾ ਹੈ।

ਜ਼ੋਇਆ ਅਖ਼ਤਰ

ਵਿਨੀਤ, ਤੁਸੀਂ ‘ਰਾਈਟਰ ਬਾਪ ਹੁੰਦਾ ਹੈ’ ਵਾਲਾ ਡਾਇਲਾਗ ਕਿਵੇਂ ਇੰਪ੍ਰੋਵਾਈਜ਼ ਕੀਤਾ?

-ਇਹ ਸੀਨ ਬਹੁਤ ਵਧੀਆ ਲਿਖਿਆ ਗਿਆ ਸੀ ਅਤੇ ਸਹੀ ਜਗ੍ਹਾ ’ਤੇ ਹੋਇਆ ਸੀ। ਇਹ ਪੂਰੀ ਤਰ੍ਹਾਂ ਮੇਰੇ ਕਿਰਦਾਰ ਦੀ ਸਮਝ ਅਤੇ ਸੀਨ ਦੀ ਮੰਗ ’ਤੇ ਆਧਾਰਤ ਸੀ। ਡਾਇਰੈਕਟਰ ਨਾਲ ਚਰਚਾ ਤੋਂ ਬਾਅਦ ਅਸੀਂ ਇਸ ਨੂੰ ਫਾਈਨਲ ਕੀਤਾ। ਕਿਸੇ ਵੀ ਸੀਨ ਨੂੰ ਤਿਆਰ ਕਰਨ ’ਚ ਬਹੁਤ ਸਾਰੇ ਲੋਕਾਂ ਦੀ ਮਿਹਨਤ ਲੱਗਦੀ ਹੈ ਅਤੇ ਇਕ ਐਕਟਰ ਦੇ ਤੌਰ ’ਤੇ ਇਹ ਮੇਰੀ ਜ਼ਿੰਮੇਵਾਰੀ ਹੈ ਕਿ ਮੈਂ ਆਪਣਾ ਬੈਸਟ ਦੇਵਾਂ।

ਇਸ ਫ਼ਿਲਮ ਤੋਂ ਤੁਸੀਂ ਕੀ ਸਿੱਖਿਆ, ਜੋ ਤੁਹਾਨੂੰ ਹਮੇਸ਼ਾ ਯਾਦ ਰਹੇਗਾ?

-ਇਹ ਫਿਲਮ ਇਕ ਵੱਡੀ ਤਾਕਤ ਹੈ। ਉਹ ਕਹਿੰਦੇ ਹਨ ਨਾ ਕਿ ਸੰਸਾਰ ਚੜ੍ਹਤ ਤੇ ਪਤਨ ਦੇ ਝੂਲੇ ’ਤੇ ਝੁਲਾਇਆ ਜਾਂਦਾ ਹੈ। ਮੇਰੀ ਸਮਝ ਇਹ ਹੈ ਕਿ ਜ਼ਿੰਦਗੀ ਵਿਚ ਉਤਰਾਅ-ਚੜ੍ਹਾਅ ਦੋਵੇਂ ਆਉਂਦੇ ਹਨ।

ਜਦੋਂ ਵੀ ਜ਼ਿੰਦਗੀ ’ਚ ਪਤਨ ਹੋਵੇ, ਮੈਂ ਇਸ ਫਿਲਮ ਨੂੰ ਰੀ-ਵਿਜ਼ਿਟ ਕਰਾਂਗਾ ਕਿਉਂਕਿ ਮੈਂ ਜਾਣਦਾ ਹਾਂ ਕਿ ਇਹ ਕਾਲਪਨਿਕ ਕਹਾਣੀ ਨਹੀਂ ਹੈ। ਇਸ ਵਿਚ ਜੋ ਮਿਹਨਤ ਦਿਖਾਈ ਗਈ ਹੈ, ਉਹ ਅਸਲ ਜ਼ਿਦਗੀ ’ਚ ਵੀ ਬਹੁਤ ਲੋਕਾਂ ਤੋਂ ਮਿਲਦੀ ਹੈ। ਇਹ ਫ਼ਿਲਮ ਮੈਨੂੰ ਆਪਣੇ ਔਖੇ ਸਮੇਂ ’ਚ ਤਾਕਤ ਦੇਵੇਗੀ।


author

sunita

Content Editor

Related News