ਸਾਜਿਦ ਦੇ ਬਰਥਡੇ ''ਤੇ ਫੈਨਜ਼ ਨੂੰ ਤੋਹਫ਼ਾ, ਫ਼ਿਲਮ ‘ਸਿਕੰਦਰ’ ਦਾ ਨਵਾਂ ਪੋਸਟਰ ਰਿਲੀਜ਼
Wednesday, Feb 19, 2025 - 04:49 PM (IST)

ਐਂਟਰਟੇਨਮੈਂਟ ਡੈਸਕ - ਸਾਜਿਦ ਨਾਡੀਆਡਵਾਲਾ ਦੇ ਜਨਮ ਦਿਨ ’ਤੇ ਸਲਮਾਨ ਖਾਨ ਸਟਾਰਰ ‘ਸਿਕੰਦਰ’ ਦਾ ਜ਼ਬਰਦਸਤ ਪੋਸਟਰ ਰਿਲੀਜ਼ ਹੋਇਆ। ਫਿਲਮ ਵਿਚ ਸਲਮਾਨ ਖਾਨ ਲੀਡ ਰੋਲ ਵਿਚ ਹਨ। ਸਾਜਿਦ ਨਾਡੀਆਡਵਾਲਾ ਦੁਆਰਾ ਪ੍ਰੋਡਿਊਸ ‘ਸਿਕੰਦਰ’ ਸੁਪਰਸਟਾਰ ਸਲਮਾਨ ਖਾਨ ਅਤੇ ਪ੍ਰਸਿੱਧ ਪ੍ਰੋਡਿਊਸਰ ਨਾਲ ਕੀਤੀ ਜਾਣ ਵਾਲੀ ਇਕ ਹੋਰ ਸ਼ਾਨਦਾਰ ਕੋਲੈਬੋਰੇਸ਼ਨ ਹੈ। ਇਸ ਵਾਰ ਆਪਣੇ ਜਨਮ ਦਿਨ ’ਤੇ ਸਾਜਿਦ ਨਾਡੀਆਡਵਾਲਾ ਨੇ ਫੈਨਜ਼ ਨੂੰ ਇਕ ਖਾਸ ਸਰਪ੍ਰਾਈਜ਼ ਦਿੱਤਾ ਅਤੇ ‘ਸਿਕੰਦਰ’ ਦਾ ਨਵਾਂ ਪੋਸਟਰ ਲਾਂਚ ਕੀਤਾ।
ਇਹ ਵੀ ਪੜ੍ਹੋ- ਮਸ਼ਹੂਰ ਗਾਇਕਾ ਸ਼ਕੀਰਾ ਦੀ ਵਿਗੜੀ ਸਿਹਤ, ਹਸਪਤਾਲ 'ਚ ਭਰਤੀ
ਪ੍ਰੋਡਕਸ਼ਨ ਹਾਊਸ ਨੇ ਫੈਨਜ਼ ਦੀ ਦੀਵਾਨਗੀ ਨੂੰ ਸਮਝਦੇ ਹੋਏ ਕਿਹਾ, ‘‘ਸਾਡੇ ਸਾਰੇ ਪਿਆਰੇ ਫੈਨਜ਼, ਤੁਹਾਡਾ ਸਬਰ ਸਾਡੇ ਲਈ ਬਹੁਤ ਮਹੱਤਵਪੂਰਣ ਹੈ। ਸਾਜਿਦ ਨਾਡੀਆਡਵਾਲਾ ਦੇ ਬਰਥ-ਡੇਅ ’ਤੇ ‘ਸਿਕੰਦਰ’ ਨੂੰ ਜੋ ਪਿਆਰ ਮਿਲਿਆ ਹੈ, ਉਸ ਤੋਂ ਬਾਅਦ ਅਸੀਂ ਤੁਹਾਡੇ ਲਈ ਇਕ ਛੋਟਾ ਜਿਹਾ ਤੋਹਫਾ ਲਿਆਏ ਹਾਂ। 27 ਫਰਵਰੀ ਨੂੰ ਇਕ ਵੱਡਾ ਸਰਪ੍ਰਾਈਜ਼ ਤੁਹਾਡੀ ਉਡੀਕ ਕਰ ਰਿਹਾ ਹੈ।’’
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8