‘ਪਿਆਰ ਟੈਸਟਿੰਗ’ ਖੁਸ਼ ਰਹਿਣ ਤੇ ਸ਼ੱਕ ਕਰਨ ਵਾਲਿਆਂ ਦੀ ਕਹਾਣੀ ਹੈ

Thursday, Feb 06, 2025 - 02:54 PM (IST)

‘ਪਿਆਰ ਟੈਸਟਿੰਗ’ ਖੁਸ਼ ਰਹਿਣ ਤੇ ਸ਼ੱਕ ਕਰਨ ਵਾਲਿਆਂ ਦੀ ਕਹਾਣੀ ਹੈ

ਮੁੰਬਈ (ਬਿਊਰੋ) - ਕੀ ਪਿਆਰ ਪਰਮ ਅਨੁਕੂਲਤਾ ਦੀ ਚੁਣੌਤੀ ’ਤੇ ਜਿੱਤ ਪ੍ਰਾਪਤ ਕਰ ਸਕਦਾ ਹੈ? ਇਸ ਸਵਾਲ ਦਾ ਜਵਾਬ ਦਿੰਦੇ ਹੋਏ ਜੀ5 ਦਾ ਨਵੀਨਤਮ ਰੋਮਾਂਟਿਕ ਡਰਾਮਾ ‘ਪਿਆਰ ਟੈਸਟਿੰਗ’ ਲਗਾਤਾਰ ਵਿਕਸਿਤ ਹੋ ਰਹੀ ਦੁਨੀਆ ਵਿਚ ਵਿਆਹ ਅਤੇ ਰਵਾਇਤਾਂ ਦੀਆਂ ਧਾਰਣਾਵਾਂ ਦਾ ਪਤਾ ਲਗਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ, ਜਿੱਥੇ ਸਵਰਗ ਵਿਚ ਬਣੀ ਜੋਡ਼ੀ ਨਿਯਮ ਅਤੇ ਸ਼ਰਤਾਂ ਨਾਲ ਆਉਂਦੀ ਹੈ। 

ਇਹ ਖ਼ਬਰ ਵੀ ਪੜ੍ਹੋ - ਫ਼ਿਲਮ ਆਫਰ ਹੋਣ ਮਗਰੋਂ ਨਿਖਰੀ ਮਹਾਕੁੰਭ ਦੀ ਮੋਨਾਲੀਸਾ, Dance Move ਵੇਖ ਲੋਕਾਂ ਦੀਆਂ ਖੁੱਲ੍ਹੀਆਂ ਅੱਖਾਂ

ਸੱਤਿਆਜੀਤ ਦੂਬੇ ਅਤੇ ਪਲਾਬਿਤਾ ਬੋਰਠਾਕੁਰ ਅਭਿਨੀਤ ਅਗਲੀ ਸੀਰੀਜ਼ ਪ੍ਰੇਮ ਵਾਂਗ ਹੀ ਹਿੰਮਤ ਨਾਲ ਰਵਾਇਤਾਂ ਨੂੰ ਹਿਲਾ ਦੇਣ ਲਈ ਤਿਆਰ ਹੈ। ਸ਼ਿਵ ਵਰਮਾ ਅਤੇ ਸਪਤਰਾਜ ਚੱਕਰਵਰਤੀ ਦੁਆਰਾ ਨਿਰਦੇਸ਼ਿਤ ਇਹ ਸੀਰੀਜ਼ ਸਖਤ ਰੀਤੀ-ਰਿਵਾਜਾਂ ’ਚ ਪੁੰਗਰਦੇ ਆਧੁਨਿਕ ਪ੍ਰੇਮ ਦੇ ਰੋਮਾਂਚ ਨਾਲ ਭਰਪੂਰ ਹੈ, ਜੋ ਵਿਆਹ ਦੀ ਸੰਸਥਾ ’ਤੇ ਟਿੱਪਣੀ ਕਰਦੀ ਹੈ। 14 ਫਰਵਰੀ ਨੂੰ ਵੈਲੇਨਟਾਈਨ-ਡੇਅ ’ਤੇ ਰਿਲੀਜ ਹੋਣ ਵਾਲੀ ‘ਪਿਆਰ ਟੈਸਟਿੰਗ’ ਇਸ ਸੀਜ਼ਨ ਲਈ ਇਕਦਮ ਸਹੀ ਪ੍ਰੇਮ ਕਹਾਣੀ ਹੈ। 

ਇਹ ਖ਼ਬਰ ਵੀ ਪੜ੍ਹੋ - ਮਸ਼ਹੂਰ ਅਦਾਕਾਰਾ ਨੋਰਾ ਫਤੇਹੀ ਦੀ ਬੰਜੀ ਜੰਪਿੰਗ ਦੌਰਾਨ ਹੋਈ ਮੌਤ? ਵਾਇਰਲ ਖ਼ਬਰ ਦਾ ਜਾਣੋ ਪੂਰਾ ਸੱਚ

ਨਿਰਦੇਸ਼ਕ ਸ਼ਿਵ ਵਰਮਾ ਕਹਿੰਦੇ ਹਨ ਕਿ ਅਸੀ ਦਰਸ਼ਕਾਂ ਲਈ ਜੀ5 ’ਤੇ ‘ਪਿਆਰ ਟੈਸਟਿੰਗ’ ਲਿਆਉਣ ਲਈ ਬਹੁਤ ਉਤਸ਼ਾਹਿਤ ਹਾਂ। ਇਹ ਕਹਾਣੀ ਸਿਰਫ ਪਿਆਰ ਬਾਰੇ ਨਹੀਂ ਹੈ, ਇਹ ਰਵਾਇਤਾਂ ਨੂੰ ਚੁਣੌਤੀ ਦੇਣ ਅਤੇ ਇਕ ਅਜਿਹੀ ਦੁਨੀਆ ’ਚ ਰਿਸ਼ਤੀਆਂ ਨੂੰ ਅਪਨਾਉਣ ਬਾਰੇ ਹੈ, ਜਿੱਥੇ ਰਵਾਇਤਾਂ ਅਤੇ ਆਧੁਨਿਕਤਾ ਅਕਸਰ ਟਕਰਾਂਉਂਦੀਆਂ ਹਨ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

sunita

Content Editor

Related News