ਭਾਰਤ ਆ ਸਕਦੇ ਹਨ ‘ਡੈੱਡਪੂਲ ਐਂਡ ਵੁਲਵਰਿਨ’

Saturday, Jul 20, 2024 - 11:15 AM (IST)

ਮੁੰਬਈ (ਬਿਊਰੋ) - ਹਾਲੀਵੁੱਡ ਫਿਲਮ ‘ਡੈੱਡਪੂਲ ਐਂਡ ਵੁਲਵਰਿਨ’ ਨੂੰ ਲੈ ਕੇ ਖੂਬ ਚਰਚਾ ’ਚ ਰਿਆਨ ਰੇਨਾਲਡਜ਼ ਅਤੇ ਹਿਊਗ ਜੈਕਮੈਨ ਨੇ ਭਾਰਤ ਵਿਚ ਆਪਣੇ ਪ੍ਰਸ਼ੰਸਕਾਂ ਲਈ ਵੀਡੀਓ ਸ਼ੇਅਰ ਕਰ ਕੇ ਆਪਣੇ ਪਿਆਰ ਅਤੇ ਆਪਣੇ ਸਫ਼ਰ ਬਾਰੇ ਵਿਚਾਰ ਸਾਂਝੇ ਕੀਤੇ ਹਨ।

ਇਹ ਖ਼ਬਰ ਵੀ ਪੜ੍ਹੋ - ਗਾਇਕ ਕਰਨ ਔਜਲਾ ਪੰਜਾਬ ਦੇ ਖਿਡਾਰੀ ਲਈ ਬਣਿਆ ਮਸੀਹਾ, ਚੁਕਾਇਆ 9 ਲੱਖ ਦਾ ਕਰਜ਼ਾ

ਜਦੋਂ ਹਿਊਗ ਜੈਕਮੈਨ ਨੂੰ ਪੁੱਛਿਆ ਗਿਆ ਕਿ ਉਹ ਬਾਲੀਵੁੱਡ ਵਿਚ ਕਿਸ ਅਭਿਨੇਤਾ ਨਾਲ ਕੰਮ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੇ ਜਵਾਬ ਦਿੱਤਾ ਕਿ ਕੁੱਝ ਸਾਲਾਂ ’ਚ ਮੇਰੀ ਸ਼ਾਹਰੁਖ ਖਾਨ ਨਾਲ ਬਹੁਤ ਗੱਲਬਾਤ ਹੋਈ ਹੈ ਪਰ ਤੁਸੀਂ ਕਦੇ ਨਹੀਂ ਜਾਣਦੇ ਕਿ ਇਕ ਦਿਨ ਆਵੇਗਾ! 

ਇਹ ਖ਼ਬਰ ਵੀ ਪੜ੍ਹੋ - ਗਾਇਕ ਕਰਨ ਔਜਲਾ ਨਾਲ ਇੰਝ ਵਾਪਰਿਆ ਭਿਆਨਕ ਹਾਦਸਾ, ਤਸਵੀਰਾਂ ਵੇਖ ਕੰਬ ਜਾਵੇਗੀ ਰੂੰਹ

ਜੈਕਮੈਨ ਨੇ ਇਸ ਲਈ ਆਪਣਾ ਉਤਸ਼ਾਹ ਸਾਂਝਾ ਕੀਤਾ। ਭਾਰਤ ’ਚ ਮਾਰਵਲ ਸਟੂਡੀਓਜ਼ ਦੀ ‘ਡੈੱਡਪੂਲ ਐਂਡ ਵੁਲਵਰਿਨ’ 26 ਜੁਲਾਈ ਨੂੰ ਅੰਗਰੇਜ਼ੀ, ਹਿੰਦੀ, ਤਾਮਿਲ ਅਤੇ ਤੇਲਗੂ ’ਚ ਰਿਲੀਜ਼ ਹੋਵੇਗੀ। ਜੇ ਇਹ ਦੋਵੇਂ ਭਾਰਤ ਆਉਂਦੇ ਹਨ ਤਾਂ ਉਨ੍ਹਾਂ ਦਾ ਦੌਰਾ ਕਾਫੀ ਰੋਮਾਂਚਕ ਹੋਣ ਵਾਲਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


sunita

Content Editor

Related News