ਪਾਕਿ ਵੱਲੋਂ ਭੇਜੇ ਜਾ ਰਹੇ ਡਰੋਨਾਂ ਦਾ ਮੁਕਾਬਲਾ ਕਰਨ ਲਈ ਵੱਡੀ ਤਿਆਰੀ 'ਚ BSF

Tuesday, Aug 27, 2024 - 11:18 AM (IST)

ਪਾਕਿ ਵੱਲੋਂ ਭੇਜੇ ਜਾ ਰਹੇ ਡਰੋਨਾਂ ਦਾ ਮੁਕਾਬਲਾ ਕਰਨ ਲਈ ਵੱਡੀ ਤਿਆਰੀ 'ਚ  BSF

ਜਲੰਧਰ (ਧਵਨ)-ਸੀਮਾ ਸੁਰੱਖਿਆ ਬਲ (ਬੀ. ਐੱਸ. ਐੱਫ਼) ਪੰਜਾਬ ਨੇ ਡਾ. ਬੀ. ਆਰ. ਅੰਬੇਡਕਰ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ (ਐੱਨ. ਆਈ. ਟੀ.) ਜਲੰਧਰ ਅਤੇ ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ (ਐੱਮ. ਈ. ਆਈ. ਟੀ. ਟੀ.) ਦੇ ਸਹਿਯੋਗ ਨਾਲ ‘ਡਰੋਨ ਟੈਕਨਾਲੋਜੀ : ਐਥਿਕਸ ਐਂਡ ਐਪਲੀਕੇਸ਼ਨਜ਼ ਫਾਰ ਬਾਰਡਰ ਮੈਨੇਜਮੈਂਟ’ ਸਿਰਲੇਖ ਹੇਠ ਪੰਜ ਰੋਜ਼ਾ ਬੂਟ-ਕੈਂਪ ਸ਼ੁਰੂ ਕੀਤਾ ਹੈ। ਬੀ. ਐੱਸ. ਐੱਫ਼. ਨੇ ਪਿਛਲੇ ਕੁਝ ਸਾਲਾਂ ਤੋਂ ਸਰਹੱਦ ਪਾਰੋਂ ਆ ਰਹੇ ਡਰੋਨਾਂ ਦਾ ਮੁਕਾਬਲਾ ਕਰਨ ਲਈ ਨਵੀਂ ਰਣਨੀਤੀ ਅਪਣਾਉਣ ਦਾ ਫ਼ੈਸਲਾ ਕੀਤਾ ਹੈ।

ਜ਼ਿਕਰਯੋਗ ਹੈ ਕਿ ਪਹਿਲਾਂ ਵੱਡੇ ਆਕਾਰ ਦੇ ਡਰੋਨ ਆਉਂਦੇ ਸਨ, ਜਿਸ ਕਾਰਨ ਇਨ੍ਹਾਂ ਨੂੰ ਜਲਦੀ ਫੜਿਆ ਜਾ ਸਕਦਾ ਸੀ ਪਰ ਹੁਣ ਸਰਹੱਦ ਪਾਰੋਂ ਛੋਟੇ ਆਕਾਰ ਦੇ ਡਰੋਨ ਭੇਜੇ ਜਾ ਰਹੇ ਹਨ, ਜਿਨ੍ਹਾਂ ਦਾ ਪਤਾ ਲਾਉਣ ਲਈ ਬੀ. ਐੱਸ. ਐੱਫ਼. ਹੁਣ ਮਾਹਿਰਾਂ ਨਾਲ ਮੀਟਿੰਗ ਕਰ ਰਹੀ ਹੈ। ਇਸ ਨਾਲ ਬੀ. ਐੱਸ. ਐੱਫ਼. ਨੂੰ ਨਵੀਂ ਤਕਨੀਕ ਅਤੇ ਨਵੀਂ ਰਣਨੀਤੀ ਦਾ ਪਤਾ ਲੱਗੇਗਾ।

ਇਹ ਵੀ ਪੜ੍ਹੋ- ਜਲੰਧਰ 'ਚ 176 ਸਾਲ ਪੁਰਾਣੇ ਘਰ 'ਚ ਰਹਿਣਗੇ CM ਭਗਵੰਤ ਮਾਨ, ਦਿੱਤਾ ਹੈ ਆਲੀਸ਼ਾਨ ਰੂਪ

ਇਹ ਕੈਂਪ 26 ਤੋਂ 30 ਅਗਸਤ ਤੱਕ ਚੱਲੇਗਾ, ਜਿਸ ਦਾ ਉਦਾਘਾਟਨ ਬੀ. ਐੱਸ. ਐੱਫ਼. ਪੰਜਾਬ ਦੇ ਇੰਸਪੈਕਟਰ ਜਨਰਲ (ਆਈ. ਜੀ.) ਡਾ. ਅਤੁਲ ਫੁਲਜਲੇ ਨੇ ਕੀਤਾ। ਬੂਟ-ਕੈਂਪ ਦਾ ਮਕਸਦ ਬੀ. ਐੱਸ. ਐੱਫ਼. ਕਰਮਚਾਰੀਆਂ ਦੀ ਸੰਚਾਲਨ ਸਮਰੱਥਾ ਨੂੰ ਵਧਾਉਣਾ ਹੈ। ਡਰੋਨ ਟੈਕਨਾਲੋਜੀ ਦੇ ਮਾਹਿਰਾਂ ਦੁਆਰਾ ਆਯੋਜਿਤ ਸਿਖਲਾਈ ਪ੍ਰਭਾਵੀ ਸਰਹੱਦੀ ਪ੍ਰਬੰਧਨ ਅਤੇ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਦਾ ਮੁਕਾਬਲਾ ਕਰਨ ਲਈ ਡਰੋਨ ਦੀ ਰਣਨੀਤਕ ਵਰਤੋਂ ’ਤੇ ਕੇਂਦ੍ਰਿਤ ਹੈ। ਇਹ ਪਹਿਲ ਬੀ. ਐੱਸ. ਐੱਫ਼. ਦੀ ਆਪਣੇ ਸੰਚਾਲਨ ਨਾਲ ਉੱਨਤ ਤਕਨਾਲੋਜੀ ਨੂੰ ਜੋੜਨ ਲਈ ਕੰਪਨੀ ਦੀ ਵਚਨਬੱਧਤਾ ਨੂੰ ਉਜਾਗਰ ਕਰਦੀ ਹੈ, ਜਿਸ ਨਾਲ ਇਹ ਯਕੀਨੀ ਹੁੰਦਾ ਹੈ ਕਿ ਭਾਰਤ ਦੀਆਂ ਸਰਹੱਦਾਂ ਵਧੇਰੇ ਕੁਸ਼ਲਤਾ ਨਾਲ ਸੁਰੱਖਿਅਤ ਹਨ।

ਇਹ ਵੀ ਪੜ੍ਹੋ-ਬਿਜਲੀ ਚੋਰੀ ਕਰਨ ਨੂੰ ਲੈ ਕੇ PSPCL ਦੀ ਵੱਡੀ ਕਾਰਵਾਈ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


author

shivani attri

Content Editor

Related News